Geneva Motor Show 2018: ਰੇਂਜ ਰੋਵਰ ਨੇ 1.91 ਕਰੋੜ ਰੁਪਏ ਵਿਚ ਲਾਂਚ ਕੀਤੀ 2 ਦਰਵਾਜ਼ਿਆਂ ਵਾਲੀ SUV

03/17/2018 12:42:49 PM

ਜਲੰਧਰ- ਆਪਣੀਆਂ 4 ਵ੍ਹੀਲ ਡਰਾਈਵਰ ਕਾਰਾਂ ਨੂੰ ਲੈ ਕੇ ਦੁਨੀਆ ਭਰ ਵਿਚ ਜਾਣੀ ਜਾਂਦੀ ਕੰਪਨੀ ਲੈਂਡ ਰੋਵਰ ਨੇ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਵਿਚ 2 ਦਰਵਾਜ਼ਿਆਂ ਵਾਲੀ ਐੱਸ. ਵੀ. ਕੂਪ ਲਗਜ਼ਰੀ ਐੱਸ. ਯੂ. ਵੀ. ਲਾਂਚ ਕੀਤੀ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 2.95 ਲੱਖ ਅਮਰੀਕੀ ਡਾਲਰ (ਲਗਭਗ 1.91 ਕਰੋੜ ਰੁਪਏ) ਰੱਖੀ ਗਈ ਹੈ।

ਬਿਹਤਰੀਨ ਪ੍ਰਫਾਰਮੈਂਸ -
ਐੱਸ. ਵੀ. ਕੂਪ ਵਿਚ ਸੁਪਰ ਚਾਰਜਡ 5.0 ਲੀਟਰ ਵਾਲਾ ਵੀ.8 ਇੰਜਣ ਲੱਗਾ ਹੈ, ਜੋ 558-ਹਾਰਸਪਾਵਰ ਦੀ ਤਾਕਤ ਅਤੇ 700 ਐੱਨ. ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਨੂੰ 8 ਸਪੀਡ ਜ਼ੈੱਡ. ਐੱਫ. ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।

266 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ -
ਇਹ ਐੱਸ. ਯੂ. ਵੀ. ਜ਼ੀਰੋ ਤੋਂ 100 ਦੀ ਰਫਤਾਰ ਸਿਰਫ 5.3 ਸੈਕੰਡਸ ਵਿਚ ਫੜ ਲੈਂਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਰਫਤਾਰ 266 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।

ਏਅਰ ਸਸਪੈਂਸ਼ਨ -
ਕਾਰ ਵਿਚ ਖਾਸ ਤੌਰ 'ਤੇ ਬਣਾਏ ਗਏ ਏਅਰ ਸਸਪੈਂਸ਼ਨ ਲੱਗੇ ਹਨ, ਜੋ ਰਸਤੇ ਵਿਚ ਟੋਇਆ ਜਾਂ ਕੋਈ ਵੀ ਰੁਕਾਵਟ ਆਉਣ 'ਤੇ 40 ਐੱਮ. ਐੱਮ. ਆਟੋਮੈਟਿਕਲੀ ਉੱਚੇ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਮੈਨੂਅਲੀ ਵੀ ਇਸ ਤੋਂ ਉੱਪਰ 30 ਤੋਂ 40 ਐੱਮ. ਐੱਮ. ਤਕ ਵਧਾਇਆ ਜਾ ਸਕਦਾ ਹੈ।