ਇਸ ਸਾਲ ਨਹੀਂ ਮਿਲੇਗੀ ਸਕੌਡਾ Skoda Octavia RS ਦੀ ਇਹ ਦਮਦਾਰ ਕਾਰ

10/11/2018 11:42:50 AM

ਆਟੋ ਡੈਸਕ- Skoda ਨੇ ਪਰਫਾਰਮੇਂਸ-ਫੋਕਸਡ ਪਾਪੂਲਰ ਸੇਡਾਨ Octavia RS ਨੂੰ ਭਾਰਤ 'ਚ ਸਤੰਬਰ 2017 'ਚ ਲਾਂਚ ਕੀਤੀ ਸੀ। ਕੰਪਨੀ ਨੇ Skoda Octavia RS ਦੀ ਸ਼ੁਰੂਆਤੀ ਕੀਮਤ 25.12 ਲੱਖ ਰੁਪਏ ਰੱਖੀ ਸੀ। ਲਾਂਚਿੰਗ ਤੋਂ ਬਾਅਦ ਇਸ ਕਾਰ ਦੀ ਕਾਫ਼ੀ ਡਿਮਾਂਡ ਰਹੀ। ਭਾਰਤ ਲਈ ਅਲਾਟ ਕੀਤੀ ਗਈ ਇਸ ਦੀ ਪੂਰੀ ਯੂਨਿਟ ਵਿੱਕ ਚੁੱਕੀ ਹੈ। ਹੁਣ ਇਸ ਸਾਲ ਨਵੀਂ ਸਕੌਡਾ ਆਕਟਾਵਿਆ ਕਾਰ ਭਾਰਤ 'ਚ ਨਹੀਂ ਮਿਲੇਗੀ।  
ਸਕੌਡਾ ਨੇ ਸ਼ੁਰੂਆਤ 'ਚ ਭਾਰਤ ਲਈ 300 ਆਕਟਾਵਿਆ ਆਰ. ਐੱਸ ਕਾਰ ਅਲਾਟ ਕੀਤੀਆਂ ਸੀ। ਇਹ ਕਾਰਾਂ ਕੰਪਨੀ ਦੀ ਉਮੀਦ ਤੋਂ ਪਹਿਲਾਂ ਹੀ ਵਿੱਕ ਗਈਆਂ। ਮੰਗ ਨੂੰ ਵੇਖਦੇ ਹੋਏ ਦੁਬਾਰਾ ਇਸ ਕਾਰ ਦੀਆਂ 200 ਯੂਨਿਟ ਇੰਪੋਰਟ ਕੀਤੀ ਗਈਆਂ। ਹੁਣ ਇਹ 200 ਕਾਰਾਂ ਵੀ ਵਿੱਕ ਚੁੱਕੀ ਹਨ। ਕੰਪਨੀ ਇਸ ਸਾਲ ਭਾਰਤ ਲਈ ਆਕਟਾਵਿਆ ਆਰ. ਐੱਸ ਨਹੀਂ ਦੇਵੇਗੀ। ਇੰਨਾ ਹੀ ਨਹੀਂ, ਕੰਪਨੀ ਨੇ ਡੀਲਰਸ ਨੂੰ ਇਸ ਪਾਪੂਲਰ ਸੇਡਾਨ ਦੀ ਬੁਕਿੰਗ ਨਹੀਂ ਲੈਣ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਸਕੌਡਾ ਭਾਰਤ 'ਚ ਇਸ ਕਾਰ ਨੂੰ ਦੁਬਾਰਾ ਪੇਸ਼ ਕਰੇਗੀ। 
ਸਕੌਡਾ ਆਕਟਾਵਿਆ ਆਰ. ਐੱਸ 'ਚ 2.0-ਲਿਟਰ, ਚਾਰ-ਸਿਲੰਡਰ, ਟਰਬੋ ਪੈਟਰੋਲ ਮੋਟਰ ਦਿੱਤਾ ਗਿਆ ਹੈ। ਇਹ ਇੰਜਣ 6,200rpm 'ਤੇ 230hp ਦੀ ਪਾਵਰ ਤੇ 1,500rpm ਤੇ 4,600rpm  ਦੇ 'ਚ 350Nm ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਡਿਊਲ ਕਲਚ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦਮਦਾਰ ਕਾਰ ਸਿਰਫ 6.8 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ।