ਟੈਸਟਿੰਗ ਦੌਰਾਨ ਨਜ਼ਰ ਆਈ ਟਾਟਾ ਟਿਆਗੋ ਸੀ.ਐੱਨ.ਜੀ.

05/10/2021 4:19:00 PM

ਆਟੋ ਡੈਸਕ– ਟਾਟਾ ਟਿਆਗੋ ਦੇ ਸੀ.ਐੱਨ.ਜੀ. ਮਾਡਲ ਨੂੰ ਸੜਕ ’ਤੇ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਇਸ ਦੌਰਾਨ ਕਾਰ ਨੂੰ ਕਿਸੇ ਵੀ ਤਰ੍ਹਾਂ ਢਕਿਆ ਨਹੀਂ ਹੋਇਆ ਸੀ। ਕੰਪਨੀ ਦੇ ਪ੍ਰੈਜ਼ੀਡੈਂਟ ਨੇ ਹਾਲ ਹੀ ’ਚ ਦੱਸਿਆ ਸੀ ਕਿ ਕੁਝ ਮਾਡਲਾਂ ਨੂੰ ਫੈਕਟਰੀ ਫਿਟੈਡ ਸੀ.ਐੱਨ.ਜੀ. ਕਿੱਟ ’ਚ ਲਿਆਇਆ ਜਾਵੇਗਾ। ਇਸ ਤਹਿਤ ਹੁਣ ਟਾਟਾ ਟਿਆਗੋ ਦੇ ਸੀ.ਐੱਨ.ਜੀ. ਮਾਡਲ ਨੂੰ ਟੈਸਟਿੰਗ ਕਰਦੇ ਹੋਏ ਵੇਖਿਆ ਗਿਆ। ਸੜਕ ’ਤੇ ਟੈਸਟਿੰਗ ਦੌਰਨ ਲਾਲ ਰੰਗ ਦੀ ਟਿਆਗੋ ਸੀ, ਜਿਸ ਦੀ ਬੂਟ ਸਪੇਸ ’ਚ 12 ਕਿਲੋਗ੍ਰਾਮ ਜਾਂ 60 ਲੀਟਰ ਸੀ.ਐੱਨ.ਜੀ. ਕਿੱਟ ਹੋ ਸਕਦੀ ਹੈ। ਇਸ ਕਾਰਨ ਬੂਟ ਸਪੇਸ ’ਚ ਕਮੀ ਵੀ ਆਏਗੀ। 

ਇੰਜਣ ਦੀ ਗੱਲ ਕਰੀਏ ਤਾਂ ਟਾਟਾ ਟਿਆਗੋ ’ਚ 1.2 ਲੀਟਰ ਪੈਟਰੋਲ ਇੰਜਣ ਲਗਾਇਆ ਜਾਵੇਗਾ ਜੋ ਕਿ 86 ਬੀ.ਐੱਚ.ਪੀ. ਦੀ ਪਾਵਰ ਦੇਵੇਗਾ। ਉਥੇ ਹੀ ਇਹ ਕਾਰ 32 ਤੋਂ 35 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਣ ’ਚ ਸਮਰੱਥ ਹੋਵੇਗੀ। 

ਦੱਸ ਦੇਈਏ ਕਿ ਦੇਸ਼ ਭਰ ’ਚ ਬਹੁਤ ਸਾਰੇ ਲੋਕਾਂ ਦਾ ਰੁਝਾਨ ਸੀ.ਐੱਨ.ਜੀ. ਵਲ ਹੈ ਕਿਉਂਕਿ ਸੀ.ਐੱਨ.ਜੀ. ਕਾਰਾਂ ਦੀ ਮਾਈਲੇਜ ਜ਼ਿਆਦਾ ਹੁੰਦੀ ਹੈ। ਮਾਰੂਤੀ ਅਤੇ ਹੁੰਡਈਕਾਰ ਕੰਪਨੀਆਂ ਵੀ ਆਪਣੇ ਐਂਟਰੀ ਲੈਵਲ ਮਾਡਲ ਨੂੰ ਸੀ.ਐੱਨ.ਜੀ. ਕਿੱਟ ਨਾਲ ਲਿਆਉਂਦੀਆਂ ਹਨ। ਉਥੇ ਹੀ ਹੁਣ ਟਾਟਾ ਮੋਟਰਸ ਵੀ ਆਪਣੇ ਕੁਝ ਮਾਡਲਾਂ ’ਚ ਸੀ.ਐੱਨ.ਜੀ. ਕਿੱਟ ਲਗਾਉਣ ਜਾ ਰਹੀ ਹੈ। ਅਜਿਹੀ ਉਮੀਦ ਹੈ ਕਿ ਅਗਲੇ ਸਾਲ ਤਕ ਟਾਟਾ ਬਾਜ਼ਾਰ ’ਚ ਸੀ.ਐੱਨ.ਜੀ. ਮਾਡਲ ਉਤਾਰ ਸਕਦੀ ਹੈ। ਹਾਲਾਂਕਿ, ਅਜੇ ਇਹ ਸਾਫ ਨਹੀਂ ਹੋਇਆ ਕਿ ਟਾਟਾ ਦੇ ਕਿਹੜੇ ਮਾਡਲਾਂ ’ਚ ਸੀ.ਐੱਨ.ਜੀ. ਕਿੱਟ ਦਾ ਆਪਸ਼ਨ ਦਿੱਤਾ ਜਾਵੇਗਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਂਟਰੀ ਲੈਵਲ ਮਾਡਲ ਟਿਗੋਰ ਅਤੇ ਟਿਆਗੋ ਨੂੰ ਸੀ.ਐੱਨ.ਜੀ. ਮਾਡਲ ’ਚ ਉਤਾਰਿਆ ਜਾਵੇਗਾ। 


Rakesh

Content Editor

Related News