ਟਾਟਾ ਨੈਕਸਨ ਸਬਕੰਪੈਕਟ SUV ਸ਼੍ਰੀਲੰਕਾ ''ਚ ਹੋਈ ਲਾਂਚ, ਜਾਣੋ ਕੀਮਤ ਅਤੇ ਫੀਚਰਸ

08/22/2018 1:17:48 PM

ਜਲੰਧਰ-ਦੇਸ਼ ਦੀ ਦਿੱਗਜ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ (Tata Morors) ਨੇ ਸ਼ੀਲੰਕਾ 'ਚ ਆਪਣੀ ਮੇਡ ਇਨ ਇੰਡੀਆ ਸਬਕੰਪੈਕਟ ਐੱਸ. ਯੂ. ਵੀ. ਨੈਕਸਨ (SUV Nexon) ਲਾਂਚ ਕਰ ਦਿੱਤੀ ਹੈ। ਇਸ ਕਾਰ ਨੂੰ ਕੰਪਨੀ ਨੇ ਚਾਕਣ ਪਲਾਂਟ ਤੋਂ ਕੰਪੀਟਲੀ ਬਿਲਟ ਯੂਨਿਟ (CBU) ਰੂਪ 'ਚ ਸ਼ੀਲੰਕਾ ਤੋਂ ਨਿਰਯਾਤ ਕਰੇਗੀ। ਸ਼੍ਰੀਲੰਕਾ 'ਚ ਟਾਟਾ ਨੈਕਸਨ ਦੀ ਕੀਮਤ SLR1.99 ਮਿਲੀਅਨ ਤੋਂ 4.6 ਮਿਲੀਅਨ ਰੱਖੀ ਗਈ ਹੈ, ਜੋ ਕਿ ਲਗਭਗ 8.7 ਲੱਖ ਰੁਪਏ ਤੋਂ ਲੈ ਕੇ 20.1 ਲੱਖ ਰੁਪਏ ਤੱਕ ਹੈ। ਭਾਰਤੀ ਬਾਜ਼ਾਰ 'ਚ ਟਾਟਾ ਨੈਕਸਨ ਦੀ ਕੀਮਤ 6.16 ਲੱਖ ਰੁਪਏ ਤੋਂ ਲੈ ਕੇ 10.59 ਲੱਖ ਰੁਪਏ ਤੱਕ (ਐਕਸ-ਸ਼ੋਰੂਮ) ਦਿੱਲੀ ਹੈ। ਇਸ SUV ਨੂੰ ਸ਼੍ਰੀਲੰਕਾ 'ਚ ਟਾਟਾ ਮੋਟਰਸ ਦੇ ਡਿਸਟਰੀਬਿਊਟ ਡੀਜ਼ਲ ਐਂਡ ਮੋਟਰਸ ਇੰਜੀਅਨਰਿੰਗ ਪੀ. ਐੱਲ. ਸੀ. (ਡੀ. ਆਈ. ਐੱਮ. ਓ.) ਦੁਆਰਾ ਵੇਚੀ ਜਾਵੇਗੀ। ਸ਼ੁਰੂਆਤ 'ਚ ਨੈਕਸਨ ਕੋਲੰਬੋਂ ਦੇ 15 ਆਊਟਲੇਟਸ ਤੇ ਵਿਕਰੀ ਦੇ ਰਾਹੀਂ ਉਪਲੱਬਧ ਕੀਤੀ ਜਾਵੇਗੀ।

PunjabKesari

ਟਾਟਾ ਮੋਟਰਸ ਨੇ ਨੈਕਸਨ ਕਾਰ ਨੂੰ ਸ਼੍ਰੀਲੰਕਾ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨਜ਼ 'ਚ ਪੇਸ਼ ਕੀਤੀ ਗਈ ਹੈ। ਇਹ ਕਾਰ ਏ. ਐੱਮ. ਟੀ. ਟਰਾਂਸਮਿਸ਼ਨ 'ਚ ਪੇਸ਼ ਕੀਤੀ ਗਈ ਹੈ। ਇਸ ਕਾਰ ਦੇ 6 ਵੇਰੀਐਂਟਸ- ਐਕਸ. ਈ (XE), ਐਕਸ. ਐੱਮ (XM), ਐਕਸ. ਟੀ (XT), ਐਕਸ. ਜ਼ੈੱਡ (XZ), ਐਕਸ. ਜ਼ੈੱਡ. ਪਲੱਸ (XZ +) ਅਤੇ ਟਾਪ ਐਂਡ XZA+ਟ੍ਰਿਮ (ਹਾਈਪਰਡਰਾਈਵ ਸੈਲਫ ਸ਼ਿਫਟ ਗਿਅਰਸ ਏ. ਐੱਸ. ਟੀ. ਸਿਸਟਮ) ਉਪਲੱਬਧ ਹਨ। ਕੰਪਨੀ ਨੇ ਇਸ ਕਾਰ 'ਚ 6 ਕਲਰ ਆਪਸ਼ਨਜ਼ ਐਟਨਾ ਓਰੇਂਜ, ਵਰਮੋਂਟ ਰੈੱਡ, ਮੋਰੋਕਨ ਬਲੂ, ਸ਼ੀਟਲ ਸਿਲਵਰ, ਗਲਾਸਗੋ ਗ੍ਰੇ ਅਤੇ ਕੈਲਗਰੀ ਵਾਈਟ 'ਚ ਪੇਸ਼ ਕੀਤੀ ਗਈ ਹੈ।

PunjabKesari

ਫੀਚਰਸ-
ਟਾਟਾ ਨੈਕਸਨ 'ਚ ਉਹ ਸਾਰੇ ਫੀਚਰਸ ਮੌਜੂਦ ਹਨ, ਜੋ ਭਾਰਤੀ ਮਾਡਲ 'ਚ ਉਪਲੱਬਧ ਹਨ। ਨੈਕਸਨ 'ਚ ਐੱਲ. ਈ. ਡੀ. ਡੇਟਾਈਮ ਰਨਿੰਗ ਲਾਈਟਾਂ, ਪ੍ਰੋਜੈਕਟਰ ਲੈੱਸ ਹੈੱਡਲੈਂਪਸ, ਅਲਾਏ ਵ੍ਹੀਲਜ਼, ਹਾਈਟ ਐਡਸਜਟੇਬਲ ਡਰਾਈਵਰਸ ਸੀਟ ਅਤੇ ਹਾਈਟ ਐਡਜਸਟੇਬਲ ਸੀਟਬੈਲਟਸ ਦਿੱਤੇ ਗਏ ਹਨ। ਇਹ ਸਬਕੰਪੈਕਟ ਐੱਸ. ਯੂ. ਵੀ. ਫਲੋਟਿੰਗ ਟੱਚ-ਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਆਉਂਦੀ ਹੈ, ਜੋ ਵਾਇਸ ਕਮਾਂਡ, ਰਿਵਰਸ ਕੈਮਰਾ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਨੂੰ ਸਪੋਰਟ ਕਰਦਾ ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਨੈਕਸਨ 'ਚ 1.2 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 1.5 ਲਿਟਰ ਟਰਬੋਚਾਰਜਡ ਮੋਟਰ ਇੰਜਣ ਦਿੱਤਾ ਗਿਆ ਹੈ। ਦੋਵੇਂ ਇੰਜਣ 108 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਹ ਐੱਸ. ਯੂ. ਵੀ. ਮਲਟੀ ਡਰਾਈਵ ਮੋਡਰਸ (ਈਕੋ, ਸਿਟੀ ਅਤੇ ਸਪੋਰਟ) ਦੇ ਨਾਲ ਆਉਂਦੀ ਹੈ।


Related News