ਟਾਟਾ ਨੇ ਪੇਸ਼ ਕੀਤੀ ਆਪਣੀ ਕਾਂਪੈਕਟ SUV Nexon

03/09/2017 4:48:10 PM

ਜਲੰਧਰ- ਭਾਰਤੀ ਆਟੋਮੋਬਾਇਲ ਦਿਗ‍ਜ਼ ਟਾਟਾ ਮੋਟਰਸ ਨੇ ਜੇਨੇਵਾ ''ਚ ਚੱਲ ਰਹੇ ਆਟੋ ਸ਼ੋਅ ''ਚ ਆਪਣੀ ਕਾਂ‍ਪੈਕ‍ਟ SUV ਕਾਰ Nexon ਨੂੰ ਸ਼ੋਅ-ਕੇਸ ਕੀਤਾ ਹੈ। ਇਹ ਟਾਟਾ ਦੀ ਫਲੈਗਸ਼ਿਪ ਕਾਰਾਂ ''ਚੋਂ ਇਕ ਹੈ ਇਸ ਲਈ ਇਸ ਦੇ ਫੀਚਰਸ ਵੀ ਹਾਈ ਐਂਡ ਹਨ। ਜਾਣਕਾਰੀ ਮੁਤਾਬਕ ਟਾਟਾ ਮੋਟਰਸ Nexon ਨੂੰ ਇਸ ਸਾਲ ਦਿਵਾਲੀ ਦੇ ਆਸਪਾਸ ਭਾਰਤੀ ਬਾਜ਼ਾਰ ''ਚ ਲਾਂ‍ਚ ਕਰ ਸਕਦੀ ਹੈ। ਇਸ ਦਾ ਭਾਰਤ ''ਚ ਸਿੱਧਾ ਮੁਕਾਬਲਾ ਫੋਰਡ ਦੀ ਈਕੋ-ਸ‍ਪੋਰਟ ਅਤੇ ਮਾਰੂਤੀ ਦੀ ਵਿਟਾਰਾ ਬਰੇਜ਼ਾ ਨਾਲ ਹੋਵੇਗਾ।

 

ਦੱਸ ਦਈਏ ਕਿ ਨਵੇਂ Nexon ''ਚ ਹਾਲ ਹੀ HEXA ''ਚ ਲਾਂਚ ਕੀਤੇ ਗਏ ਸੁਪਰਡਰਾਇਵ ਡਰਾਈਵਿੰਗ ਫੀਚਰ ਨੂੰ ਵੀ ਐਡ ਕੀਤਾ ਗਿਆ ਹੈ। Nexon ''ਚ TATA ਦੀ IMPACT ਡਿਜ਼ਾਇਨ ਦਿੱਤੀ ਗਈ ਹੈ ਜੋ ਨਵੇਂ SUV ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ। ਸਾਹਮਣੇ ਤੋਂ ਵੇਖਣ ਤੇ ਇਹ ਕਾਰ ਬਹੁਤ ਹੀ ਆਕਰਸ਼ਕ ਨਜ਼ਰ ਆਉਂਦੀ ਹੈ, ਨਾਲ ਹੀ ਇਸਦਾ ਡਿਊਲ ਪੇਂਟ ਕਲਰ ਸਕੀਮ ਇਸ ਨੂੰ ਬੇਹੱਦ ਸ਼ਾਨਦਾਰ ਬਣਾਉਂਦਾ ਹੈ।

 

ਇਸ ਕਾਰ ''ਚ ਨਵਾਂ 1.5 ਲਿਟਰ Revorotq ਡੀਜ਼ਲ ਮੋਟਰ ਇੰਜਣ ਨਾਲ ਲੈਸ ਨਾਲ ਹੀ 6-ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ''ਚ ਇਕ ਬਹੁਤ ਟੱਚ-ਸਕ੍ਰੀਨ ਇੰਫੋਟੇਨਮੇਂਟ ਸੈੱਟਅਪ ਦਿੱਤਾ ਗਿਆ ਹੈ ਜਿਵੇਂ ਦਾ Audi ਦੇ ਕਾਰਾਂ ''ਚ ਦੇਖਣ ਨੂੰ ਮਿਲਦਾ ਹੈ। ਨਵੇਂ ਕਾਂਪੈਕਟ SUV ''ਚ 200mm ਦਾ ਗਰਾਊਂਡ ਕਲੀਅਰੰਸ ਦਿੱਤਾ ਗਿਆ ਹੈ। ਇਸ ਦੀ ਲੰਬਾਈ 3995mm, ਚੋੜਾਈ 1181.4mm ਅਤੇ ਹਾਈਟ 1607.4mm ਹੈ। ਉਥੇ ਹੀ ਇਸ ''ਚ 2498mm ਦਾ ਵ੍ਹੀਲਬੇਸ ਦਿੱਤਾ ਗਿਆ ਹੈ।