Suzuki ਨੇ ਲਾਂਚ ਕੀਤੀ 2017 Swift Hybrid, ਦੇਵੇਗੀ 32Kmpl ਮਾਈਲੇਜ

07/18/2017 2:28:20 PM

ਜਲੰਧਰ- ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ ਸਵਿੱਫਟ ਦੇ ਹਾਈਬ੍ਰਿਡ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। 2017 ਸਵਿੱਫਟ ਕਾਰ ਨੂੰ ਦੋ ਵੇਰੀਅੰਟ (SG ਅਤੇ SL) 'ਚ ਲਾਂਚ ਕੀਤਾ ਗਿਆ ਹੈ। ਫਿਲਹਾਲ ਇਸ ਨੂੰ ਜਪਾਨ 'ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ ਭਾਰਤ 'ਚ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 
ਇਸ ਕਾਰ 'ਚ 91HP ਪਾਵਰ ਵਾਲਾ 1.2 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ ਜਿਸ ਨੂੰ 5 ਸਪੀਡ ਗਿਅਰ ਸ਼ਿੱਫਟ ਗਿਅਰਬਾਕਸ ਨਾਲ ਕੁਨੈੱਕਟ ਕੀਤਾ ਗਿਆ ਹੈ। ਇਹ ਪੂਰੀ ਤਰ੍ਹਾਂ ਬਾਈਬ੍ਰਿਡ ਕਾਰ ਹੈ ਜਿਸ ਨੂੰ ਪੈਟਰੋਲ EV ਮੋਡ 'ਚ ਸਵਿੱਚ ਕੀਤਾ ਜਾ ਸਕੇਗਾ। ਨਵੀਂ ਹਾਈਬ੍ਰਿਡ 'ਚ ਦੋ ਡਰਾਈਵਰ ਮੋਡਸ ਹੋਣਗੇ ਜੋ ਡਰਾਈਵਰ ਨੂੰ 5V ਅਤੇ ਪੈਟਰੋਲ ਮੋਡ 'ਚ ਕੰਫਰਟ ਦੇਣ ਲਈ ਲਗਾਏ ਗਏ ਹਨ। ਕੰਪਨੀ ਦੇ ਦਾਅਵੇ ਮੁਤਾਬਕ ਨਵੀਂ ਸਵਿੱਫਟ 32Kmpl ਦੀ ਮਾਈਲੇਜ ਦੇਵੇਗੀ। ਨਵੀਂ ਸਵਿੱਫਡ ਦਾ ਭਾਰ 1000 ਕਿਲੋਗ੍ਰਾਮ ਤੋਂ ਵੀ ਘੱਟ ਹੈ ਜੋ ਕਿ ਮੌਜੂਦਾ ਸਵਿੱਫਟ ਨਾਲੋਂ ਹਲਕਾ ਹੈ। 
ਇਸ ਕਾਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਾਰ ਟ੍ਰੈਫਿਕ 'ਚ ਚੱਲ ਰਹੀ ਹੋਵੇ ਜਾਂ ਹੌਲੀ ਚੱਲ ਰਹੀ ਹੋਵੇ ਤਾਂ ਇਸ ਕਾਰ ਦਾ ਹਾਈਬ੍ਰਿਡ ਸਿਸਟਮ ਆਪਣੇ ਆਪ ਕੰਬਸ਼ਨ ਇੰਜਨ ਨੂੰ ਬੰਦ ਕਰ ਦਿੰਦਾ ਹੈ ਅਤੇ EV ਡਰਾਈਵਿੰਡ ਸ਼ੁਰੂ ਕਰ ਦਿੰਦਾ ਹੈ। ਸੜਕ 'ਤੇ ਚੱਲ ਰਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਇਸ ਵਿਚ ਕੈਮਰਾ ਅਤੇ ਲੇਜ਼ਰ ਸੈਂਸਰ ਲੱਗੇ ਹਨ।