ਹੁੰਡਈ ਕ੍ਰੇਟਾ ਦੇ ਮੁਕਾਬਲੇ ਫਾਕਸਵੈਗਨ ਭਾਰਤ 'ਚ ਪੇਸ਼ ਕਰੇਗੀ ਨਵੀਂ SUV

07/16/2018 3:24:57 PM

ਜਲੰਧਰ-ਜਰਮਨ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ (Volkswagen) ਭਾਰਤ 'ਚ ਆਪਣੀ ਨਵੀਂ ਕੰਪੈਕਟ ਐੱਸ. ਯੂ. ਵੀ. ਲਾਂਚ ਕਰੇਗੀ। ਇਹ ਨਵੀਂ ਕੰਪੈਕਟ ਐੱਸ. ਯੂ. ਵੀ.  ਭਾਰਤ 'ਚ 'ਫਾਕਸਵੈਗਨ ਟੀ-ਕਰਾਸ' (Volkswagen T-Cross) ਨਾਂ ਨਾਲ ਪੇਸ਼ ਹੋਵੇਗੀ। ਹਾਲ ਹੀ 'ਚ ਕੰਪਨੀ ਨੇ ਫਾਕਸਵੈਗਨ ਟੀ-ਕਰਾਸ ਦੀ ਵੀਡੀਓ ਰਿਲੀਜ਼ ਕੀਤੀ ਹੈ। ਇਸ ਦਾ ਮੁਕਾਬਲਾ ਭਾਰਤ 'ਚ ਅਜਿਹੀ ਕਾਰ ਨਾਲ ਹੋਵੇਗਾ, ਜੋ ਪਹਿਲਾ ਤੋਂ ਹੀ ਬੇਹੱਦ ਮਸ਼ਹੂਰ ਅਤੇ ਸਫਲ ਹੈ, ਜਿਸ ਦਾ ਨਾਂ ਹੁੰਡਈ ਕ੍ਰੇਟਾ ਹੈ। ਇਸ ਤੋਂ ਇਲਾਵਾ ਫਾਕਸਵੈਗਨ ਦੀ ਇਸ ਨਵੀਂ ਕਾਰ ਦਾ ਮੁਕਾਬਲਾ ਰੇਨੋ ਡਸਟ ਨਾਲ ਵੀ ਹੋਵੇਗਾ। 

 

 

ਫੀਚਰਸ-
ਵੀਡੀਓ 'ਚ ਫਾਕਸਵੈਗਨ ਟੀ-ਕਰਾਸ ਦਿਖਾਈ ਗਈ ਹੈ, ਉਸ ਦਾ ਲੁੱਕ ਕਾਫੀ ਫੰਕੀ ਹੈ ਅਤੇ ਇਸ 'ਤੇ ਕੈਮੂਫਲੇਜ ਕਲਰ ਥੀਮ ਦਿੱਤਾ ਗਿਆ ਹੈ। ਇਸ ਵੀਡੀਓ 'ਚ ਕਾਰ ਦੇ ਬਾਰੇ 'ਚ ਲਗਭਗ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਹੈ ਕਿ ਇਹ ਕਾਰ ਪਹਿਲਾਂ ਗਲੋਬਲੀ ਬਾਜ਼ਾਰ 'ਚ ਪੇਸ਼ ਕੀਤੀ ਜਾਵੇਗੀ ਅਤੇ ਬਾਅਦ 'ਚ ਲਗਭਗ 2020 ਜਾਂ 2021 ਤੱਕ ਭਾਰਤ 'ਚ ਪੇਸ਼ ਹੋਵੇਗੀ।

 

ਗਲੋਬਲੀ ਮਾਡਲ ਦੇ ਮੁਕਾਬਲੇ ਭਾਰਤ 'ਚ ਜਿਸ ਫਾਕਸਵੈਗਨ ਟੀ-ਕਰਾਸ ਲਾਂਚ ਕੀਤੀ ਜਾਵੇਗੀ ਉਹ ਭਾਰਤੀ ਸੜਕਾਂ ਅਤੇ ਸਥਿਤੀਆਂ ਦੇ ਹਿਸਾਬ ਨਾਲ ਬਣੀ ਹੋਵੇਗੀ। ਭਾਰਤੀ ਡਰਾਈਵਿੰਗ ਸਥਿਤੀ ਦੇ ਹਿਸਾਬ ਨਾਲ ਇਸ 'ਚ ਬਦਲਾਅ ਕੀਤੇ ਜਾਣਗੇ। ਗਲੋਬਲੀ ਬਾਜ਼ਾਰਾਂ 'ਚ ਜਿਸ ਫਾਕਸਵੈਗਨ ਟੀ-ਕਰਾਸ ਵੇਚੀ ਜਾਵੇਗੀ, ਉਹ ਕੰਪਨੀ ਦੇ ਫਲੈਕਸੀਬਲ ਐੱਮ. ਕਿਊ. ਬੀ. (MQB) ਪਲੇਟਫਾਰਮ 'ਤੇ ਬਣੀ ਹੋਵੇਗੀ। ਇੰਡੀਆ ਸਪੇਕ ਮਾਡਲ ਨੂੰ MQB A0 ਪਲੇਟਫਾਰਮ 'ਤੇ ਬਣੀ ਹੋਵੇਗੀ। ਪਲੇਟਫਾਰਮ ਤੋਂ ਇਲਾਵਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਇੰਜਣ ਵੀ ਦੂਜਾ ਲਗਾਇਆ ਜਾਵੇਗਾ।

 

ਇੰਜਣ-
ਭਾਰਤ 'ਚ ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨਜ਼ 'ਚ ਉਪਲੱਬਧ ਕੀਤੀ ਜਾਵੇਗੀ। ਇਸ 'ਚ 1 ਲਿਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜੋ ਭਾਰਤ 'ਚ ਹੀ ਬਣੇਗੀ, ਇਹ ਪੈਟਰੋਲ ਇੰਜਣ 115 ਬੀ. ਐੱਚ. ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਬਿਹਤਰੀਨ ਟਾਰਕ ਦੇਵੇਗੀ। ਇਹ ਇੰਜਣ ਭਾਰਤ 'ਚ ਹੀ ਬਣਨਗੇ, ਜਿਸ ਤੋਂ ਕਾਰ ਦੀਆਂ ਕੀਮਤਾਂ 'ਚ ਥੋੜ੍ਹੀ ਕਮੀ ਆਵੇਗੀ।

 

ਜੇਕਰ ਗੱਲ ਕਰੀਏ ਡੀਜ਼ਲ ਵੇਰੀਐਂਟ ਦੀ ਤਾਂ ਇਸ ਕਾਰ 'ਚ 1.5 ਲਿਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ। ਇੰਜਣ ਫਾਕਸਵੈਗਨ ਪੋਲੋ ਅਤੇ ਵੇਂਟੋ 'ਚ ਵੀ ਦਿੱਤਾ ਗਿਆ ਹੈ ਪਰ 2020 'ਚ ਜਦੋਂ ਇਹ ਲਾਂਚ ਹੋਵੇਗੀ ਤਾਂ ਇਸ ਨੂੰ BS-VI ਉਤਸਰਜਨ ਨਿਯਮਾਂ ਦੇ ਹਿਸਾਬ ਨਾਲ ਵਿਕਸਿਤ ਕੀਤੀ ਜਾਵੇਗੀ। ਇਨ੍ਹਾਂ ਇੰਜਣਾਂ 'ਚ ਮੈਨੂਅਲੀ ਅਤੇ ਡਿਊਲ ਕਲੱਚ ਗਿਅਰ ਬਾਕਸ ਟਰਾਂਸਮਿਸ਼ਨ ਦਾ ਆਪਸ਼ਨ ਦਿੱਤਾ ਜਾਵੇਗਾ।