ਸੋਨਾਲੀਕਾ ਨੇ ਲਾਂਚ ਕੀਤਾ ਟਾਈਗਰ ਡੀ. ਆਈ. 75 4ਡਬਲਯੂ. ਡੀ. ਟਰੈਕਟਰ

06/30/2022 10:54:45 AM

ਆਟੋ ਡੈਸਕ– ਸੋਨਾਲੀਕਾ ਟ੍ਰੈਕਟਰਜ਼ ਨੇ ਸੋਨਾਲੀਕਾ ਟਾਈਗਰ ਡੀ. ਆਈ. 75 4ਡਬਲਯੂ. ਡੀ. ਅਤੇ ਟਾਈਗਰ ਡੀ. ਆਈ. 65 4ਡਬਲਯੂ ਨੂੰ ਲਾਂਚ ਕੀਤਾ, ਜਿਨ੍ਹਾਂ ਨੂੰ ਸਰਬੋਤਮ ਸੀ. ਆਰ. ਡੀ. ਐੱਸ. ਤਕਨੀਕ ਨਾਲ ਅਨੁਕੂਲ ਕੀਤਾ ਗਿਆ ਹੈ। ਸਾਲ 2016 ’ਚ ਯੂਰਪੀ ਅਤੇ ਅਮਰੀਕੀ ਨਿਕਾਸ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸੋਨਾਲੀਕਾ ਸੀ. ਆਰ. ਡੀ. ਆਈ. ਤਕਨੀਕ ਪੇਸ਼ ਕਰਨ ਵਾਲੀ ਭਾਰਤ ਦੀ ਪਹਿਲੀ ਕੰਪਨੀ ਸੀ।

ਨਵੀਂ ਸੀ. ਆਰ. ਡੀ. ਐੱਸ. ਤਕਨੀਕ ਸੋਨਾਲੀਕਾ ਟ੍ਰੈਕਟਰਜ਼ ਨੂੰ ਆਗਾਮੀ ਟ੍ਰੇਮ ਸਟੇਜ਼ 4 ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨ ’ਚ ਮਦਦ ਕਰੇਗੀ ਅਤੇ 10 ਫੀਸਦੀ ਤੱਕ ਬਿਹਤਰ ਫਿਊਲ ਇਕੋਨੋਮੀ ਮੁਹੱਈਆ ਕਰੇਗੀ। ਟਾਈਗਰ ਡੀ. ਆਈ. 75 ਸ਼ਕਤੀਸ਼ਾਲੀ 4 ਸਿਲੰਡਰ 4,712 ਸੀ. ਸੀ. ਇੰਜਣ ਨਾਲ ਲੈਸ ਹੈ ਜੋ 290 ਐੱਮ. ਐਮ. ਦਾ ਵੱਧ ਤੋਂ ਵੱਧ ਟਾਰਕ ਅਤੇ 2,200 ਕੇ. ਜੀ. ਹਾਈਡ੍ਰੋਲਿਕ ਲਿਫਟ ਸਮਰੱਥਾ ਮੁਹੱਈਆ ਕਰਦਾ ਹੈ।

ਦੋਵੇਂ ਮਾਡਲ 4ਡਬਲਯੂ. ਡੀ. ਅਤੇ 2ਡਬਲਯੂ. ਡੀ. ਡ੍ਰਾਈਵ ’ਚ ਮੁਹੱਈਆ ਹੋਣਗੇ ਅਤੇ 12 ਪਲੱਸ 12 ਸ਼ਟਲ ਟੈੱਕ ਟ੍ਰਾਂਸਮਿਸ਼ਨ, ਇੰਟੈਲੀਜੈਂਟ ਕੰਟਰੋਲ ਯੂਨਿਟ ਅਤੇ 5ਜੀ ਹਾਈਡ੍ਰੋਲਿਕ ਕੰਟਰੋਲ ਸਿਸਟਮ ਵਰਗੀਆਂ ਪ੍ਰੀਮੀਅਮ ਤਕਨੀਕਾਂ ਨਾਲ ਲੈਸ ਹੋਣਗੇ। ਇਹ ਪੰਜਾਬ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਖੁਸ਼ਹਾਲੀ ਹਾਸਲ ਕਰਨ ’ਚ ਮਦਦ ਕਰਨਗੇ। ਪ੍ਰੀਮੀਅਮ ਕ੍ਰੋਮ ਟ੍ਰਿਮਸ, ਡੀ. ਆਰ. ਐੱਲ. ਨਾਲ ਟਵਿਨ ਬੈਰਲ ਹੈੱਡਲੈਂਪ, ਆਰਾਮਦਾਇਕ ਸੀਟ ਅਤੇ ਮਲਟੀ-ਫੰਕਸ਼ਨ ਕੰਸੋਲ ਨਾਲ ਹੈ।

ਸੋਨਾਲੀਕਾ ਟ੍ਰੈਕਟਰਜ਼ ਦੇ ਮੁਖੀ ਅਤੇ ਚੀਫ-ਸੇਲਜ਼ ਐਂਡ ਮਾਰਕੀਟਿੰਗ ਵਿਵੇਕ ਗੋਇਲ ਨੇ ਕਿਹਾ ਕਿ ਸੋਨਾਲੀਕਾ ’ਚ ਹਰ ਨਵੀਂ ਤਕਨਾਲੋਜੀ ਇਨੋਵੇਸ਼ਨ ਕਿਸਾਨਾਂ ਨੂੰ ਉੱਦਮ ਪ੍ਰਦਰਸ਼ਨ ਦੇਣ ਨਾਲ ਖੇਤੀਬਾੜੀ ਖੁਸ਼ਹਾਲੀ ਪ੍ਰਦਾਨ ਕਰਨ ਲਈ ਬਣਾਇਆ ਜਾਂਦਾ ਹੈ ਅਤੇ ਅਸੀਂ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਕਿਸਾਨਾਂ ਲਈ ਅਤਿਆਧੁਨਿਕ ਤਕਨੀਕਾਂ ਨੂੰ ਪੇਸ਼ ਕਰਨਾ ਜਾਰੀ ਰੱਖਣਗੇ।

ਇਸ ਮੌਕੇ ’ਤੇ ਬੋਲਦੇ ਹੋਏ ਵਿਕਾਸ ਮਲਿਕ, ਜੋਨਲ ਹੈੱਡ, ਸੋਨਾਲਿਕਾ ਟ੍ਰੈਕਟਰਜ਼ ਨੇ ਕਿਹਾ ਕਿ ਪੰਜਾਬ ਸੋਨਾਲੀਕਾ ਦਾ ਗ੍ਰਹਿ ਨਗਰ ਹੈ ਅਤੇ ਇੱਥੇ ਕਿਸਾਨ ਖੇਤੀਬਾੜੀ ’ਚ ਉੱਚ ਤਕਨੀਕਾਂ ਨੂੰ ਅਪਣਾਉਣ ’ਚ ਬਹੁਤ ਪ੍ਰਗਤੀਸ਼ੀਲ ਹਨ। ਦੋਵੇਂ ਨਵੇਂ ਟ੍ਰੈਕਟਰ ਚਾਹਵਾਨ ਕਿਸਾਨਾਂ ਨੂੰ ਬਿਹਤਰ ਕੱਲ ਵੱਲ ਲਿਜਾਣ ’ਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਸੋਨਾਲੀਕਾ ਦੀ ਹੈਵੀ ਡਿਊਟੀ ਟਰੈਕਟਰ ਰੇਂਜ ਨੂੰ ਅੱਗੇ ਵਧਾਉਣਗੇ।


Rakesh

Content Editor

Related News