ਸਕੌਡਾ ਨੇ ਆਪਣੀ ਨਵੀਂ ਐੱਸ ਯੂ. ਵੀ Kodiaq RS ਦਾ ਕੀਤਾ ਖੁਲਾਸਾ, ਮਿਲੇਗਾ ਦਮਦਾਰ ਇੰਜਣ

10/02/2018 6:30:52 PM

ਆਟੋ ਡੈਸਕ- ਮਸ਼ਹੂਰ ਵਾਹਨ ਨਿਰਮਾਤਾ ਕੰਪਨੀ Skoda ਨੇ ਆਪਣੀ ਨਵੀਂ ਐੱਸ. ਯ. ਵੀ. Kodiaq RS ਦਾ ਖੁਲਾਸਾ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਇਸ 'ਚ ਸਕੋਡਾ ਦੀ ਹੁਣ ਤੱਕ ਦੀਆਂ ਕਾਰਾਂ 'ਚ ਸਭ ਤੋਂ ਪਾਵਰਫੁੱਵ ਡੀਜ਼ਲ ਇੰਜਣ ਦਿੱਤਾ ਗਿਆ ਹੈ। ਸਕੋਡਾ ਦਾ ਦਾਅਵਾ ਹੈ ਕਿ ਇਹ ਦਮਦਾਰ ਐੱਸ. ਯੂ. ਵੀ. ਸਿਰਫ 7 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 220 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ ਕਈ ਫੀਚਰਸ ਨੂੰ ਸ਼ਾਮਿਲ ਕੀਤਾ ਹੈ ਜੋ ਇਸ ਨੂੰ ਕਾਫ਼ੀ ਬਿਤਰੀਨ ਬਣਾ ਰਹੇ ਹਨ। ਹਾਲਾਂਕਿ ਕੰਪਨੀ ਨੇ ਹੁਣ ਕੋਡਿਏਕ ਆਰ. ਐੱਸ ਦੀ ਕੀਮਤ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ।PunjabKesari 2.0-ਲਿਟਰ ਦਾ ਦਮਦਾਰ ਇੰਜਣ
ਸਕੋਡਾ ਨੇ ਆਪਣੀ ਇਸ ਕਾਰ 'ਚ 2.0-ਲਿਟਰ ਬਾਇ-ਟਰਬੋ ਡਾਇਰੈਕਟ ਇੰਜੈਕਸ਼ਨ ਡੀਜ਼ਲ ਇੰਜਣ ਦਿੱਤਾ ਹੈ ਜੋ ਕਿ 240hp ਦੀ ਪਾਵਰ ਤੇ 500Nm ਪੀਕ ਟਾਰਕ ਜਨਰੇਟ ਕਰੇਗਾ। ਸਕੋਡਾ ਕੋਡਿਏਕ ਆਰ. ਐੱਸ ਦੇ ਇੰਜਣ ਨੂੰ 7-ਸਪੀਡ, ਡਿਊਲ-ਕਲਚ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਹ ਵੇਰੀਏਬਲ ਆਲ-ਵ੍ਹੀਲ-ਡਰਾਈਵ ਦੇ ਰਾਹੀਂ ਚੌਹਾਂ ਵ੍ਹੀਲ ਨੂੰ ਪਾਵਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਹ ਕਾਰ ਰਫਤਾਰ ਦੇ ਸ਼ੌਕਿਨਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਮਯਾਬ ਹੋਵੇਗੀ।

PunjabKesari
ਡਿਜ਼ਾਈਨ
ਕੰਪਨੀ ਨੇ ਕਾਰ 'ਚ ਅਲਕੰਟਾਰਾ-ਕਵਰਡ ਸੀਟ ਤੇ ਕਾਰਬਨਫਾਇਬਰ-ਇਫੈਕਟ ਇੰਸਟਰੂਮੈਂਟ ਪੈਨਲ ਦਿੱਤਾ ਗਿਆ ਹੈ। ਦਮਦਾਰ ਐੈੱਸ. ਯੂ. ਵੀ 'ਚ ਏਂਬੀਐਂਟ ਐੱਲ. ਈ. ਡੀ ਲਾਈਟਿੰਗ, ਟਿੰਟੇਡ ਵਿੰਡੋ, ਬਲੈਕ ਰੂਫ ਲਾਈਨਿੰਗ ਤੇ ਸਟੇਨਲੈੱਸ ਸਟੀਲ ਪੈਡਲ ਵੀ ਦੇਖਣ ਨੂੰ ਮਿਲਣਗੇ। ਇਸ ਐੱਸ. ਯੂ. ਵੀ 'ਚ ਏਂਬੀਐਂਟ ਐੱਲ. ਈ. ਡੀ ਲਾਈਟਿੰਗ, ਟਿੰਟੈਡ ਵਿੰਡੋ, ਬਲੈਕ ਰੂਫ ਲਾਈਨਿੰਗ ਤੇ ਸਟੇਨਲੈੱਸ ਸਟੀਲ ਪੈਡਲ ਵੀ ਦੇਖਣ ਨੂੰ ਮਿਲਣਗੇ।

PunjabKesari
ਡਾਇਨੈਮਿਕ ਸਾਊਂਡ ਬੂਸਟ
ਕੋਡਿਏਕ ਆਰ. ਐੱਸ ਐੱਸ. ਯੂ. ਵੀ. 'ਚ ਡਾਇਨੈਮਿਕ ਸਾਊਂਡ ਬੂਸਟ ਦਿੱਤਾ ਗਿਆ ਹੈ, ਜੋ ਕਿਸੇ ਵੀ ਸਕੋਡਾ 'ਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ। ਇਸ 'ਚ ਛੇ ਡਰਾਈਵ ਮੋਡ ਤੇ ਇਲੈਕਟ੍ਰਾਨਿਕਲੀ ਅਡਜਸਟ ਹੋਣ ਵਾਲੇ ਸ਼ਾਕ ਅਬਜਾਰਬਰਸ ਦਿੱਤੇ ਗਏ ਹਨ।PunjabKesari

ਸ਼ਾਨਦਾਰ ਕੈਬਿਨ
ਇਸ 'ਚ ਅਲਕੰਟਾਰਾ-ਕਵਰਡ ਸੀਟ ਤੇ ਕਾਰਬਨਫਾਇਬਰ-ਇਫੈਕਟ ਇੰਸਟਰੂਮੈਂਟ ਪੈਨਲ ਦਿੱਤਾ ਗਿਆ ਹੈ। ਕੋਡਿਏਕ ਆਰ. ਐੱਸ ਐੱਸ. ਯੂ. ਵੀ. ਸਕੋਡਾ ਦੇ ਪਰਫਾਰਮੈਂਸ ਲਾਈਨ-ਅਪ 'ਚ ਦੂਜੀ ਕਾਰ ਹੋਵੇਗੀ। ਅਜੇ ਇਸ ਲਾਈਨ-ਅਪ 'ਚ ਇਸ ਦੇ ਕੋਲ Octavia RS ਹੀ ਹੈ।


Related News