ਰਾਇਲ ਐਨਫੀਲਡ ਨੇ ਭਾਰਤ 'ਚ ਲਾਂਚ ਕੀਤਾ Himalayan ਦਾ ਸਟੀਲ ਐਡੀਸ਼ਨ

01/12/2018 5:24:57 PM

ਜਲੰਧਰ- ਰਾਇਲ ਐਨਫੀਲਡ ਦੁਨੀਆਭਰ 'ਚ 250cc ਤੋਂ ਲੈ ਕੇ 750cc ਤੱਕ ਦੀ ਮੋਟਰ ਸਾਈਕਲਸ ਵੇਚਦੀ ਹੈ। ਭਾਰਤ 'ਚ ਕੰਪਨੀ ਨੇ ਆਪਣੀ ਸਭ ਤੋਂ ਪਾਪੂਲਰ ਹਿਮਾਲਇਨ ਬਾਈਕ ਦਾ ਨਵਾਂ ਵਰਜ਼ਨ ਹਿਮਾਲਇਨ ਸਲੀਟ ਦੇ ਨਾਮ ਨਾਲ ਲਾਂਚ ਕੀਤਾ ਹੈ। ਜਿਸ 'ਚ ਨਵੇਂ ਬਾਡੀ ਕਲਰਸ ਅਤੇ ਪੈਟਰਨ ਨੂੰ ਸ਼ਾਮਿਲ ਕੀਤਾ ਹੈ।

ਪਹਿਲੀ 500 ਬਾਈਕਸ ਨੂੰ ਮਿਲੇਗਾ ਇਹ ਫਾਇਦਾ 
ਇਹ ਇਕ ਮਾਉਂਟੇਨ ਬਾਈਕ ਹੈ ਜਿਸ ਨੂੰ ਖਾਸ ਤੌਰ 'ਤੇ ਆਫਰੋਡਿੰਗ ਲਈ ਸੈੱਟ ਕੀਤਾ ਹੈ, ਕੰਪਨੀ ਪਹਿਲੀ 500 ਬਾਈਕਸ ਨੂੰ ਪ੍ਰੀ-ਫਿਟੇਡ ਨਵੀਂ Explorer ਕਿੱਟ ਦੇ ਨਾਲ ਵੇਚੇਗੀ, ਜਿਸ ਦੀ ਚੇਂਨਈ 'ਚ ਐਕਸ ਸ਼ੋਅ ਰੂਮ ਕੀਮਤ 2,12,666 ਲੱਖ ਰੁਪਏ ਹੋਵੇਗੀ। ਇਸ ਤੋਂ ਬਾਅਦ ਇਸ ਕਿੱਟ ਲਈ ਗਾਹਕਾਂ ਨੂੰ ਅਲਗ ਤੋਂ ਪੇਮੇਂਟ ਕਰਨੀ ਹੋਵੇਗੀ। ਅਜਿਹੇ 'ਚ ਜੋ ਲੋਕ ਹਿਮਾਲਇਨ ਨੂੰ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਇਹ ਇਕ ਫਾਇਦੇ ਦਾ ਸੌਦਾ ਹੋਵੇਗਾ।
 

Explorer ਕਿੱਟ 'ਚ ਕੀ ਮਿਲੇਗਾ 
ਬਾਈਕ ਦੇ ਨਾਲ ਇਕ Explorer ਕਿੱਟ ਵੀ ਪੇਸ਼ ਕੀਤੀ ਗਈ ਹੈ ਜਿਸ ਵਿੱਚ ਐਲਮੀਨੀਅਮ ਪੈਨੀਅਰ, ਐਲਮੀਨੀਅਮ ਹੈਂਡਲਬਾਰ ਕਰਾਸ ਬਰੇਸ, ਇੰਜਣ ਗਾਰਡ, 2 ਸਾਲ ਦੀ ਵਾਰੰਟੀ ਮਿਲੇਗੀ। ਕਿੱਟ ਲਈ ਆਨਲਾਈਨ ਰਜਿਸਟਰ ਕਰਾਉਣਾ ਹੋਵੇਗਾ ਜੋ ਕਿ ਸਿਮਿਤ ਸਮੇਂ (12 ਜਨਵਰੀ ਤੋਂ 30 ਜਨਵਰੀ) ਲਈ ਹੈ। ਗਾਹਕ 5000 ਰੁਪਏ ਦੇ ਕੇ ਬੁਕਿੰਗ ਕਰ ਸਕਦੇ ਹਨ 30 ਜਨਵਰੀ 2018 ਨੂੰ ਪਹਿਲਾਂ ਆਓ -ਪਹਿਲਾਂ-ਸੇਵਾ ਆਧਾਰ 'ਤੇ ਵਿਕਰੀ ਲਾਈਵ ਹੋਵੇਗੀ। 

ਨਵੀਂ ਹਿਮਾਲਇਨ Fi ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ 'ਚ 411cc ਦਾ ਏਅਰ-ਕੂਲਡ ਇੰਜਣ ਮਿਲੇਗਾ ਜੋ 24.8PS ਦੀ ਪਾਵਰ ਅਤੇ 'ਤੇ 32Nm ਦਾ ਟਾਰਕ ਦੇਵੇਗਾ ਅਤੇ ਇਹ ਇੰਜਣ 5 ਸਪੀਡ ਗਿਅਰਬਾਕਸ ਨਾਲ ਲੈਸ ਹੋਵੇਗਾ। ਬਾਈਕ ਦੇ ਫਰੰਟ ਵ੍ਹੀਲ 'ਚ 300 mm ਦੀ ਡਿਸਕ ਬ੍ਰੇਕ ਅਤੇ ਰਿਅਰ ਵ੍ਹੀਲ 'ਚ 240mm ਦਾ ਡਿਸਕ ਬ੍ਰੇਕ ਮਿਲੇਗੀ।