Royal Enfield ਦੀ ਇਸ ਬਾਈਕ ਦੀ ਕੀਮਤ ਦੋ ਮਹੀਨੇ ''ਚ ਦੂਜੀ ਵਾਰ ਵਧੀ

09/12/2021 10:41:41 AM

ਨਵੀਂ ਦਿੱਲੀ- ਰਾਇਲ ਐਨਫੀਲਡ ਨੇ ਆਪਣੀ ਐਡਵੇਂਚਰ ਟੂਰਰ ਹਿਮਾਲੀਅਨ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਵਾਧੇ ਪਿੱਛੋਂ ਬਾਈਕ ਆਪਣੀ ਮੌਜੂਦਾ ਕੀਮਤ ਤਕਰੀਬਨ 5,000 ਰੁਪਏ ਮਹਿੰਗੀ ਹੋ ਗਈ ਹੈ।

ਚੇੱਨਈ ਦੀ ਮਿਡ-ਸਾਈਜ਼ ਬਾਈਕ ਨਿਰਮਾਤਾ ਨੇ ਪਿਛਲੀ ਵਾਰ ਇਸ ਸਾਲ ਜੁਲਾਈ ਵਿਚ ਕੀਮਤਾਂ ਵਿਚ ਵਾਧਾ ਕੀਤਾ ਸੀ। ਇਹ ਵਾਧਾ ਸਾਰੇ ਰੰਗਾਂ ਦੇ ਮਾਡਲਾਂ ਵਿਚ ਕੀਤਾ ਗਿਆ ਹੈ ਅਤੇ ਇਹ ਸਾਰੇ ਰੰਗ ਲਈ ਇਕੋ-ਜਿਹਾ ਹੈ।

ਰਿਪੋਰਟਾਂ ਮੁਤਾਬਕ, ਕੰਪਨੀ ਨੇ ਗ੍ਰੇਨਾਈਟ ਬਲੈਕ ਮਾਡਲ ਦੀ ਕੀਮਤ 2,18,273 ਰੁਪਏ ਕਰ ਦਿੱਤੀ ਹੈ, ਜੋ ਪਹਿਲਾਂ 2,13,273 ਰੁਪਏ ਸੀ। ਪ੍ਰਾਈਨ ਗ੍ਰੀਨ ਦੀ ਕੀਮਤ 2,13,273 ਰੁਪਏ ਤੋਂ ਵਧਾ ਕੇ 2,18,273 ਰੁਪਏ ਕਰ ਦਿੱਤੀ ਗਈ ਹੈ। ਰੌਕ ਰੈਡ ਮਾਡਲ ਦੀ ਕੀਮਤ 2,09,259 ਰੁਪਏ ਤੋਂ ਵੱਧ ਕੇ 2,14,529 ਰੁਪਏ ਹੋ ਗਈ ਹੈ। ਲੇਕ ਬਲੂ ਮਾਡਲ ਦੀ ਕੀਮਤ ਵੀ  2,09,529 ਰੁਪਏ ਤੋਂ ਵੱਧ ਕੇ 2,14,529 ਰੁਪਏ ਹੋ ਗਈ ਹੈ। ਗ੍ਰੇਨਾਈਟ ਗ੍ਰੇ ਮਾਡਲ ਦੀ ਕੀਮਤ 2,10,784 ਰੁਪਏ ਹੋ ਗਈ ਹੈ, ਜਿਸ ਦੀ ਕੀਮਤ ਪਹਿਲਾਂ 2,05,784 ਰੁਪਏ ਸੀ। ਮਿਰਾਜ ਸਿਲਵਰ ਹੁਣ 2,10,784 ਰੁਪਏ ਵਿਚ ਪਵੇਗਾ, ਜੋ ਪਹਿਲਾਂ 2,05,784 ਰੁਪਏ ਵਿਚ ਮਿਲ ਰਿਹਾ ਸੀ। 2021 ਰਾਇਲ ਐਨਫੀਲਡ ਹਿਮਾਲੀਅਨ ਨੂੰ ਇਸੇ ਸਾਲ ਫਰਵਰੀ ਵਿਚ ਲਾਂਚ ਕੀਤਾ ਗਿਆ ਸੀ। ਬਾਈਕ ਨੂੰ ਕਈ ਵੱਖ-ਵੱਖ ਤਕਨੀਕੀ ਨਵੀਨੀਕਰਨ ਮਿਲੇ ਹਨ ਅਤੇ ਤਿੰਨ ਨਵੇਂ ਰੰਗ- ਪਾਈਨ ਗ੍ਰੀਨ, ਗ੍ਰੇਨਾਈਟ ਬਲੈਕ ਅਤੇ ਮਿਰਾਜ ਸਿਲਵਰ ਵੀ ਜੋੜੇ ਗਏ ਹਨ। ਬਾਈਕ ਵਿਚ ਨਵਾਂ ਟ੍ਰਿਪਰ ਨੈਵੀਗੇਸ਼ਨ ਵੀ ਮਿਲਿਆ ਹੈ, ਜੋ ਸਭ ਤੋਂ ਪਹਿਲਾਂ Meteor 350 ਵਿਚ ਦਿੱਤਾ ਗਿਆ ਸੀ। 


Sanjeev

Content Editor

Related News