ਫਰਵਰੀ ਦੇ ਅੰਤ ਤੱਕ ਲਾਂਚ ਹੋ ਸਕਦੀ ਹੈ ਨਵੀਂ ਸਵਿੱਫਟ, ਤਸਵੀਰਾਂ ਲੀਕ

01/14/2018 12:57:46 PM

ਜਲੰਧਰ- ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਮਾਰੂਤੀ ਸੁਜ਼ੂਕੀ ਦੀ ਨਵੀਂ ਜਨਰੇਸ਼ਨ ਸਵਿਫਟ ਕਾਰ ਨਾਲ ਜੁੜੀ ਹੋਈ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਿਸ 'ਚ ਇਸ ਕਾਰ ਨੂੰ ਹਾਲ 'ਚ ਬਿਨਾਂ ਕਿਸੇ ਕੇਮੁਫਲੈਗ ਸਟੀਕਰ ਦੇ ਨਾਲ ਵੇਖਿਆ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਮਾਰੂਤੀ ਆਪਣੀ ਨਵੀਂ ਸਵਿਫਟ ਨੂੰ ਫਰਵਰੀ ਦੇ ਅੰਤ ਤੱਕ ਭਾਰਤ 'ਚ ਲਾਂਚ ਕਰ ਸਕਦੀ ਹੈ। ਉਥੇ ਹੀ ਲੀਕ ਹੋਈ ਤਸਵੀਰਾਂ 'ਚ ਕਾਰ ਦੇ ਕਈ ਫੀਚਰਸ ਦਾ ਖੁਲਾਸਾ ਹੋਇਆ ਹੈ।

ਇੰਜਣ 
ਕੰਪਨੀ ਨੇ ਤੀਜੀ ਜਨਰੇਸ਼ਨ ਸਵਿਫਟ 'ਚ 1.2-ਲਿਟਰ ਦਾ ਪੈਟਰੋਲ ਇੰਜਣ ਅਤੇ 1.3-ਲਿਟਰ ਦਾ ਡੀਜਲ ਇੰਜਣ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰੂਤੀ ਨਵੀਂ ਸਵਿਫਟ 'ਚ 1.0-ਲਿਟਰ ਦਾ ਟਰਬੋ-ਚਾਰਜਡ ਬੂਸਟਰਜੈੱਟ ਪੈਟਰੋਲ ਇੰਜਣ ਵੀ ਦੇ ਸਕਦੀ ਹੈ ਅਤੇ ਇਨ੍ਹਾਂ ਸਾਰੇ ਇੰਜਣਸ ਆਪਸ਼ਨਸ ਨੂੰ 5-ਸਪੀਡ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਤੋਂ ਲੈਸ ਕਰੇਗੀ। 

ਡਿਜ਼ਾਇਨ 
ਜਿਸ ਕਾਰ ਦੇ ਪ੍ਰੋਡਕਸ਼ਨ ਮਾਡਲ ਨੂੰ ਵੇਖਿਆ ਗਿਆ ਹੈ ਉਹ ਕੰਪਨੀ ਦੀ ਤੀਜੀ ਜਨਰੇਸ਼ਨ ਸਵਿਫਟ ਹੈ ਅਤੇ ਨੈਕਸਾ ਦੇ ਉਤਪਾਦਾਂ ਦੇ ਜਿਵੇਂ ਕੰਪਨੀ ਨੇ ਇਸ ਕਾਰ 'ਤੇ ਮਾਰੂਤੀ ਸੁਜ਼ੂਕੀ ਦਾ ਬੈਜ਼ ਨਹੀਂ ਲਗਾਇਆ ਹੈ। ਲੀਕ ਹੋਈ ਫੋਟੋ 'ਚ ਕਾਰ ਦੇ ਅਲੌਏ ਵ੍ਹੀਲਸ ਅਤੇ ਐੱਲ. ਈ. ਡੀ ਡੀ. ਆਰ. ਐੱਲ ਨਾਲ ਲੈਸ ਪ੍ਰੋਜੈਕਟਰ ਹੈੱਡਲੈਂਪ ਵਿਖਾਈ ਦਿੱਤੇ ਹਨ। 

ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਨੇ ਨਵੀਂ ਜਨਰੇਸ਼ਨ ਸਵਿਫਟ ਹੈਚਬੈਕ ਨੂੰ ਬਿਲਕੁੱਲ ਨਵੇਂ ਹਾਰਟੇਕਟ ਪਲੇਟਫਾਰਮ 'ਤੇ ਬਣਾਇਆ ਹੈ। ਜਿਸ 'ਚ ਫਿਲਹਾਲ ਵਿੱਕ ਰਹੀ ਸਵਿਫਟ ਤੋਂ ਇਹ ਕਾਰ ਹੱਲਕੀ ਵੀ ਹੈ ਅਤੇ ਲੁੱਕ 'ਚ ਸ਼ਾਨਦਾਰ ਵੀ ਹੈ।