ਭਾਰਤ 'ਚ ਜਲਦ ਦਸਤਕ ਦੇਵੇਗੀ Mitsubishi ਦੀ ਨਿਊ ਜਨਰੇਸ਼ਨ Pajero ਸਪੋਰਟ SUV

09/18/2018 4:33:50 PM

ਜਲੰਧਰ- ਜਾਪਾਨੀ ਆਟੋਮੇਕਰ ਮਿਤਸੁਬਿਸ਼ੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਨਵੀਂ ਆਊਟਲੈਂਡਰ ਨੂੰ ਲਾਂਚ ਕੀਤੀ ਸੀ। ਹੁਣ ਆਟੋਕਾਰ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਮਿਤਸੁਬਿਸ਼ੀ ਅਗਲੇ ਸਾਲ ਮਤਲਬ 2019 'ਚ ਭਾਰਤ 'ਚ ਨਵੀਂ ਜਨਰੇਸ਼ਨ ਪਜੈਰੋ ਸਪੋਰਟ ਐੱਸ. ਯੂ. ਵੀ ਲਾਂਚ ਕਰਨ ਵਾਲੀ ਹੈ। ਥਰਡ ਜੈਨ ਮਿਤਸੁਬਿਸ਼ੀ ਪਜੇਰੋ ਸਪੋਰਟ ਨੂੰ ਭਾਰਤ 'ਚ ਇੰਪੋਰਟ ਕਰਕੇ ਵੇਚੀ ਜਾਵੇਗੀ। ਰਿਪੋਰਟ 'ਚ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ ਕਿ ਹੋ ਸਕਦਾ ਹੈ ਕਿ ਨਿਊ-ਜੇਨ ਮਿਤਸੁਬਿਸ਼ੀ ਪਜੇਰੋ ਸਪੋਰਟ ਨੂੰ ਭਾਰਤ 'ਚ ਹੀ ਅਸੈਂਬਲ ਕਰਕੇ ਵੇਚੀ ਜਾਵੇਗੀ, ਤਾਂ ਕਿ ਇਸ ਦੀ ਕੀਮਤ ਨੂੰ ਕੰਟਰੋਲ ਕੀਤੀ ਜਾ ਸਕੇ। 

ਦਸ ਦੇਈਏ ਕਿ ਕਈ ਦੇਸ਼ਾਂ 'ਚ ਥਰਡ ਜੇਨ ਮਿਤਸੁਬਿਸ਼ੀ ਪਜੈਰੋ ਸਪੋਰਟ ਪਹਿਲਾਂ ਤੋਂ ਹੀ ਵਿਕ ਰਹੀ ਹੈ। ਹਾਲਾਂਕਿ ਅਗਲੇ ਸਾਲ ਭਾਰਤ 'ਚ ਇਸ ਦਾ ਫੇਸਲਿਫਟ ਵਰਜਨ ਲਾਂਚ ਕਰ ਦਿੱਤਾ ਜਾਵੇਗਾ। 2019 ਮਿਤਸੁਬਿਸ਼ੀ ਪਜੇਰੋ ਸਪੋਰਟ ਦੀ ਸਭ ਤੋਂ ਖਾਸ ਗੱਲ ਹੋਵੇਗੀ ਕਿ ਉਹ ਆਲ-ਵ੍ਹੀਲ ਡਰਾਈਵ ਤੇ ਡੈਡੀਕੇਟਿਡ ਆਫ-ਰੋਡ ਮੋਡ ਦੇ ਨਾਲ ਆਵੇਗੀ। ਭਾਰਤ 'ਚ ਮਿਤਸੁਬਿਸ਼ੀ ਦੀਆਂ ਕਾਰਾਂ ਇੰਨੀਆਂ ਜ਼ਿਆਦਾ ਨਹੀਂ ਵਿਕ ਰਹੀ ਹਨ ਇਸ ਦਾ ਕਾਰਨ ਇਸ ਦੀਆਂ ਕੀਮਤਾਂ ਹਨ, ਨਹੀਂ ਤਾਂ ਡਿਜ਼ਾਈਨ, ਕੁਆਲਿਟੀ, ਲੁੱਕ ਤੇ ਪਰਫਾਰਮੈਂਸ 'ਚ ਇਹ ਸ਼ਾਨਦਾਰ ਹੁੰਦੀਆਂ ਹਨ। ਨਵੀਂ ਥਰਡ-ਜੇਨ ਮਿਤਸੁਬਿਸ਼ੀ ਪਜੈਰੋ ਸਪੋਰਟ ਦੀਆਂ ਕੀਮਤਾਂ ਵੀ ਕਾਫ਼ੀ ਅਗ੍ਰੇਸਿਵ ਹੋਣਗੀਆਂ। 

ਮਿਤਸੁਬਿਸ਼ੀ ਪਜੇਰੋ ਸਪੋਰਟ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੇ ਫਰੰਟ 'ਚ ਸਲੀਕ ਹੈੱਡਲੈਂਪ ਤੇ ਵੱਡੀ ਗਰਿਲ ਲਗਾ ਹੈ ਜਿਸ 'ਤੇ ਦੀ ਕ੍ਰੋਮ ਵਰਕ ਕੀਤਾ ਗਿਆ ਹੈ ਇਸ ਦੇ ਅੱਗੇ ਦਾ ਬੰਪਰ ਕਾਫ਼ੀ ਮਸਕਿਊਲਰ ਹੈ ਜਿਸ ਦੇ ਨਾਲ ਇਹ ਕਾਫ਼ੀ ਬੋਲਡ ਲੱਗਦੀ ਹੈ। ਮਿਤਸੁਬਿਸ਼ੀ ਪਜੈਰੋ ਸਪੋਰਟ ਥਰਡ-ਜੈਨ ਦਾ ਇੰਟੀਰਿਅਰ ਕਾਫ਼ੀ ਪ੍ਰੀਮੀਅਮ ਨਜ਼ਰ ਆਉਂਦਾ ਹੈ।

ਫੀਚਰਸ
ਇਸ 'ਚ ਨਵੇਂ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡਿਊਲ-ਜੋਨ ਕਲਾਈਮੇਟ ਕੰਟਰੋਲ ਤੇ ਲੈਦਰ ਸੀਟ ਅਪਹੋਲਸਟਰੀ ਦਿੱਤੀ ਗਈ ਹੈ।

ਸੇਫਟੀ ਫੀਚਰਸ
ਇਸ ਐੱਸ ਯੂ ਵੀ 'ਚ ਸੇਫਟੀ ਦੇ ਤੌਰ 'ਤੇ 7 ਏਅਰਬੈਗ, 360-ਡਿਗਰੀ ਕੈਮਰਾ, ਇਲੈਕਟ੍ਰਾਨਿਕ ਹੈਂਡਬ੍ਰੇਕ ਦੇ ਨਾਲ ਹੋਰ ਵੀ ਬਹੁਤ ਕੁਝ ਮਿਲਦਾ ਹੈ।
ਇੰਜਣ ਪਾਵਰ
ਨਵੀਂ ਮਿਤਸੁਬਿਸ਼ੀ ਪਜੈਰੋ ਸਪੋਰਟ 'ਚ 2.4-ਲਿਟਰ MIVEC ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 178 ਬੀ. ਐੱਚਪੀ ਦੀ ਪਾਵਰ ਅਤੇ 430 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ 'ਚ ਟਰਾਂਸਮਿਸ਼ਨ ਲਈ 8-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਅਨੁਮਾਨ ਹੈ ਕਿ ਇਹ ਇੰਜਣ BS-IV ਉਤਸਰਜਨ ਮਾਨਕਾਂ ਵਾਲਾ ਹੋਵੇਗਾ।