ਭਾਰਤੀ ਬਾਜ਼ਾਰ 'ਚ ਲਾਂਚ ਹੋਈ ਨਵੀਂ MV Agusta Brutale 800 ਬਾਈਕ

07/19/2017 4:38:29 PM

ਜਲੰਧਰ- ਇਟਲੀ ਦੀ ਮਸ਼ਹੂਰ ਟੂ-ਵ੍ਹੀਲਰ ਕੰਪਨੀ ਐਮ. ਵੀ ਅਗੁਸਤਾ ਨੇ ਭਾਰਤੀ ਬਾਜ਼ਾਰ 'ਚ ਨਵੀਂ ਬਰੁਟਾਲੇ 800 ਬਾਈਕ ਨੂੰ ਲਾਂਚ ਕਰ ਦਿੱਤੀ ਹੈ। ਐੱਮ. ਵੀ ਅਗੁਸਤਾ ਬਰੁਟਾਲੇ 800 ਦੀ ਕੀਮਤ 15.59 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਬਾਈਕ ਦੀ ਡਿਲੀਵਰੀ ਅਗਸਤ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਬਾਈਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਨੂੰ 4 ਤੋਂ 5 ਲੱਖ ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।

ਬਰੁਟਾਲੇ 800 ਨੂੰ SKD (ਸੈਮੀ-ਨਾਕਡ ਡਾਊਨ) ਦੇ ਰਾਹੀਂ ਭਾਰਤ ਲਿਆਈ ਜਾਵੇਗੀ। ਪਿਛਲੇ ਮਾਡਲ ਨਾਲ ਤੁਲਨਾ ਕਰੀਏ ਤਾਂ ਨਵੀਂ ਬਰੁਟਾਲੇ 800 'ਚ ਛੋਟੇ-ਮੋਟੇ ਕਾਸਮੇਟਿੱਕ ਬਦਲਾਵ ਕੀਤੇ ਗਏ ਹਨ ਜਿਸ 'ਚ ਨਵਾਂ ਫਿਊਲ ਟੈਂਕ ਅਤੇ ਐਗਜਹਾਸਟ, ਫੁੱਲ-ਐੱਲ. ਈ. ਡੀ ਹੈੱਡਲੈਂਪ ਅਤੇ ਟੇਲਲੈਂਪ ਸ਼ਾਮਿਲ ਹਨ। ਨਵੀਂ ਬਰੁਟਾਲੇ 800 ਪੁਰਾਣੇ ਮਾਡਲ ਦੀ ਤੁਲਨਾ 'ਚ ਜ਼ਿਆਦਾ ਸਟਾਈਲਿਸ਼ ਹੈ।

ਐੱਮ. ਵੀ ਅਗੁਸਤਾ ਬਰੁਟਾਲੇ 800 'ਚ 798 ਸੀ. ਸੀ, 3-ਸਿਲੈਂਡਰ ਇੰਜਣ ਲਗਾ ਹੈ ਜਿਸ ਨੂੰ 6-ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਹ ਇੰਜਣ 109 ਬੀ. ਐੱਚ. ਪੀ ਦਾ ਪਾਵਰ ਅਤੇ 89Nm ਦਾ ਟਾਰਕ ਦਿੰਦਾ ਹੈ। 320m ਫਰੰਟ ਡਿਸਕ ਬ੍ਰੇਕ ਅਤੇ ਸਿੰਗਲ 220mm ਰਿਅਰ ਡਿਸਕ ਯੂਨੀਟ ਲਗਾਈ ਗਈ ਹੈ। ਇਸ ਬਾਈਕ ਨੂੰ 9 ਪਲਸ ਏ. ਬੀ. ਐੱਸ ਨਾਲ ਵੀ ਲੈਸ ਕੀਤਾ ਗਿਆ ਹੈ। ਐੱਮ. ਵੀ ਅਗੁਸਤਾ ਬਰੁਟਾਲੇ 800 'ਚ 8-ਲੈਵਲ ਟ੍ਰੈਕਸ਼ਨ ਕੰਟਰੋਲ ਸਿਸਟਮ, ਸਲਿਪਰ ਕਲਚ, ਕਵਿੱਕ ਸ਼ਿਫਟਰ ਜਿਹੇ ਫੀਚਰਸ ਵੀ ਦਿੱਤੇ ਗਏ ਹਨ। ਇਸ ਬਾਈਕ ਦਾ ਭਾਰਤੀ ਬਾਜ਼ਾਰ 'ਚ ਮੁਕਾਬਲਾ ਕਾਵਾਸਾਕੀ ਜ਼ੈਡ800,  ਡੁਕਾਟੀ ਮਾਂਸਟਰ 821 ਅਤੇ ਟਰਾਇੰਫ ਸਟ੍ਰੀਟ ਟਰਿਪਲ ਨਾਲ ਹੈ।