ਸਿਰਫ 4.9 ਸੈਕਿੰਡ ''ਚ ਫੜਦੀ ਹੈ 100 ਕਿ. ਮੀ ਦੀ ਰਫਤਾਰ Mercedes ਦੀ ਇਹ ਕਾਰ, ਇਸ ਮਹੀਨੇ ਹੋਵੇਗੀ ਲਾਂਚ

07/12/2017 5:53:36 PM

ਜਲੰਧਰ- ਮਰਸਡੀਜ਼ ਜੁਲਾਈ 2017 'ਚ ਆਪਣੀ ਇਕ ਅਤੇ ਲਗਜ਼ਰੀ ਕਾਰ ਏ. ਐੱਮ. ਜੀ ਜੀ. ਐੱਲ. ਸੀ 43 ਲਾਂਚ ਕਰਨ ਵਾਲੀ ਹੈ। ਏ. ਐੱਮ. ਜੀ ਜੀ. ਐੱਲ. ਸੀ 43 ਸਿਰਫ 4 ਵ੍ਹੀਲ ਡਰਾਇਵ ਆਪਸ਼ਨ  ਦੇ ਨਾਲ ਬਾਜ਼ਾਰ 'ਚ ਉਤਾਰੀ ਜਾਵੇਗੀ। ਇਹ ਕਾਰ ਮਰਸਡੀਜ਼ ਦੀ ਐੱਸ. ਯੂ. ਵੀ ਜੀ. ਐੱਲ. ਸੀ 'ਤੇ ਬੇਸਡ ਹੈ ਅਤੇ ਸਟੈਂਡਰਡ ਜੀ. ਐੱਲ. ਸੀ ਅਤੇ 63 ਏ.ਐੱਮ. ਜੀ ਦਾ ਗੈਪ ਪੂਰਾ ਕਰਣ ਵਾਲੀ ਮਿਡ ਲੈਵਲ ਪਾਫਾਰਮੇਨਸ ਐੱਸ. ਯੂ. ਵੀ ਹੋਵੇਗੀ। ਅਜੇ ਭਾਰਤ 'ਚ ਮਰਸਡੀਜ਼-ਬੈਂਜ਼ ਪੈਟਰੋਲ ਇੰਜਣ ਵਾਲੀ ਜੀ. ਐੱਲ. ਸੀ300 ਅਤੇ ਡੀਜ਼ਲ ਇੰਜਣ ਵਾਲੀ ਜੀ. ਐੱਲ. ਸੀ220ਡੀ ਹੀ ਵੇਚ ਰਹੀ ਹੈ। ਦੱਸ ਦਈਏ ਕਿ ਇਸ ਅਪਕਮਿੰਗ ਐੱਸ. ਯੂ. ਵੀ ਦੀ ਅਨੁਮਾਨਤ ਕੀਮਤ 85-90 ਲੱਖ ਰੁਪਏ ਹੈ।

 

ਮਰਸਡੀਜ਼-ਏ. ਐੱਮ. ਜੀ ਜੀ. ਐੱਲ. ਸੀ 43 'ਚ 3-ਲਿਟਰ ਵੀ6 ਬਾਈ-ਟਰਬੋ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 362 ਬੀ. ਐੱਸ. ਪੀ ਪਾਵਰ ਜਨਰੇਟ ਕਰਦਾ ਹੈ। ਕਾਰ 'ਚ 9ਜੀ-ਟਰਾਨਿਕ 9-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਕਾਰ 'ਚ ਸਟੈਂਡਰਡ ਏਅਰ ਸਸਪੈਂਸ਼ਨ ਜਾਂ ਕਿਹਾ ਜਾਵੇ ਤਾਂ ਏਅਰ ਬਾਡੀ ਕੰਟਰੋਲ ਫੀਚਰ ਦਿੱਤਾ ਗਿਆ ਹੈ। ਕਾਰ ਦੀ ਟਾਪ ਸਪੀਡ 250 ਕਿ. ਮੀ/ਘੰਟਾਂ ਹੈ ਅਤੇ ਸਿਰਫ਼ 4.9 ਸੈਕੰਡ 'ਚ ਹੀ ਇਹ 100 ਕਿ. ਮੀ/ਘੰਟੀ ਦੀ ਸਪੀਡ ਫੜ ਲੈਂਦੀ ਹੈ।

 

ਕੰਪਨੀ ਨੇ ਇਸ ਕਾਰ ਨੂੰ ਕਈ ਡਰਾਈਵਿੰਗ ਮੋਡਸ ਮਸਲਨ, ਈਕੋ, ਕੰਫਰਟ, ਸਪੋਰਟ, ਸਪੋਰਟ ਪਲਸ ਅਤੇ ਇੰਡੀਵਿਜ਼ੂਅਲ ਦੇ ਨਾਲ ਬਾਜ਼ਾਰ 'ਚ ਉਤਾਰੇਗੀ। ਕਾਰ 'ਚ ਨਵੀਂ ਏ.ਐੱਮ. ਜੀ ਗਰਿਲ ਦੇ ਨਾਲ ਵੱਡੇ ਏਅਰ ਇੰਟੈਕਸ ਅਤੇ ਨਵਾਂ ਫਰੰਟ ਬੰਪਰ ਦਿੱਤਾ ਗਿਆ ਹੈ। ਸਟੈਂਡਰਡ ਵਰਜ਼ਨ ਦੇ ਮੁਕਾਬਲੇ ਇਹ ਕਾਰ ਹੋਰ ਵੀ ਜ਼ਿਆਦਾ ਆਕਰਸ਼ਕ ਲੁਕ 'ਚ ਆਵੇਗੀ।  ਐੱਸ. ਯੂ. ਵੀ ਨੂੰ ਸਪੋਰਟੀ ਲੁੱਕ ਦੇਣ ਲਈ 19 ਇੰਚ ਅਲੌਏ ਵ੍ਹੀਲਸ ਅਤੇ ਬਲੈਕ-ਰੈੱਡ ਕਾਂਬਿਨੇਸ਼ਨ ਵਾਲਾ ਇੰਟੀਰਿਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਰ ਦੇ ਡੈਸ਼ਬੋਰਡ ਅਤੇ ਸੈਂਟਰਲ ਕੰਸੋਲ 'ਚ ਕਾਰਬਨ ਫਾਇਬਰ ਦੇ ਪਾਰਟਸ ਯੂਜ਼ ਕੀਤੇ ਗਏ ਹਨ।