ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਦੇ ਕਾਰਖਾਨਿਆਂ ''ਚ ਪਰਤੀ ਰੌਣਕ

08/14/2021 6:28:34 PM

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਨੇ ਜੁਲਾਈ 2021 ਦੀ ਉਤਪਾਦਨ ਰਿਪੋਰਟ ਜਾਰੀ ਕੀਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੇ ਜੁਲਾਈ 2021 ਵਿੱਚ ਕੁੱਲ 1,70,719 ਵਾਹਨਾਂ ਦਾ ਉਤਪਾਦਨ ਕੀਤਾ, ਜਦੋਂ ਕਿ, ਜੁਲਾਈ 2020 ਵਿਚ ਕੰਪਨੀ ਨੇ 107,687 ਯੂਨਿਟਸ ਦਾ ਉਤਪਾਦਨ ਕੀਤਾ ਸੀ, ਯਾਨੀ ਕਿ ਮਾਰੂਤੀ ਨੇ ਜੁਲਾਈ 2020 ਦੇ ਮੁਕਾਬਲੇ ਜੁਲਾਈ 2021 ਵਿਚ 58 ਫੀਸਦੀ ਜ਼ਿਆਦਾ ਵਾਹਨਾਂ ਦਾ ਉਤਪਾਦਨ ਕੀਤਾ ਹੈ। 

ਉੱਥੇ ਹੀ, ਜੇਕਰ ਇਸ ਦੀ ਤੁਲਨਾ ਇਸ ਸਾਲ ਦੇ ਜੂਨ ਮਹੀਨੇ ਨਾਲ ਕਰੀਏ ਤਾਂ ਕੰਪਨੀ ਨੇ ਜੁਲਾਈ ਵਿਚ 3 ਫ਼ੀਸਦੀ ਵਧੇਰੇ ਵਾਹਨ ਬਣਾਏ ਹਨ। ਜੂਨ 2021 ਵਿਚ ਮਾਰੂਤੀ ਨੇ 1,65,576 ਵਾਹਨਾਂ ਦਾ ਉਤਪਾਦਨ ਕੀਤਾ ਸੀ।

ਜੁਲਾਈ 2021 ਵਿਚ ਮਿੰਨੀ ਸਬ-ਸੈਗਮੈਂਟ ਵਿਚ ਕੰਪਨੀ ਨੇ 24,899 ਯੂਨਿਟਸ ਬਣਾਏ, ਪਿਛਲੇ ਸਾਲ ਇਸ ਮਹੀਨੇ 20,638 ਯੂਨਿਟਸ ਬਣਾਏ ਸਨ। ਮਿੰਨੀ ਸਬ-ਸੈਗਮੈਂਟ ਵਿਚ ਅਲਟੋ ਅਤੇ ਐੱਸ-ਪ੍ਰੈਸੋ ਸ਼ਾਮਲ ਹਨ। ਕੰਪੈਕਟ ਸੈਗਮੈਂਟ ਵਿਚ ਉਤਪਾਦਨ 90,604 ਯੂਨਿਟ ਰਿਹਾ, ਜੋ ਪਿਛਲੇ ਸਾਲ ਜੁਲਾਈ ਵਿਚ 55,390 ਯੂਨਿਟਸ ਸੀ। ਇਸ ਵਿਚ ਸਵਿੱਫਟ, ਸੈਲੇਰੀਓ, ਇਗਨਿਸ, ਡਿਜ਼ਾਇਰ, ਟੂਅਰ ਐੱਸ. ਵੈਗਨਰ ਅਤੇ ਬੇਲੇਨੋ ਸ਼ਾਮਲ ਹਨ। ਸਿਡੇਨ ਸੈਗਮੈਂਟ ਵਿਚ ਜੁਲਾਈ ਵਿਚ 2,311 ਯੂਨਿਟਸ, ਜੋ ਜੁਲਾਈ 2020 ਵਿਚ 1,479 ਯੂਨਿਟਸ ਦਾ ਉਤਪਾਦਨ ਕੀਤਾ ਸੀ।


Sanjeev

Content Editor

Related News