ਇਕ ਵਾਰ ਫਿਰ ਟੈਸਟਿੰਗ ਦੌਰਾਨ ਦਿਸੀ ਮਹਿੰਦਰਾ XUV700

05/08/2021 6:15:49 PM

ਆਟੋ ਡੈਸਕ– ਦਿੱਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਇਨ੍ਹੀਂ ਦਿਨੀਂ ਭਾਰਤ ’ਚ ਆਪਣੀ ਨਵੀਂ XUV700 ਨੂੰ ਲਾਂਚ ਕਰਨ ਦੀਆਂ ਤਿਆਰੀਆਂ ’ਚ ਜੁਟੀ ਹੋਈ ਹੈ। ਮਹਿੰਦਰਾ XUV700 ਨੂੰ ਇਕ ਵਾਰ ਫਿਰ ਤੋਂ ਸੜਕ ’ਤੇ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ, ਜਿਸ ਨੂੰ ਪੂਰੀ ਤਰ੍ਹਾਂ ਢਕਿਆ ਹੋਇਆ ਸੀ। ਇਸ ਐੱਸ.ਯੂ.ਵੀ. ਦੇ ਇਸੇ ਸਾਲ ਅਕਤੂਬਰ 2021 ਤਕ ਲਾਂਚ ਹੋਣ ਦੀ ਉਮੀਦ ਹੈ। ਭਾਰਤੀ ਆਟੋ ਬਾਜ਼ਾਰ ’ਚ ਲਾਂਚ ਹੋਣ ਤੋਂ ਬਾਅਦ ਇਹ XUV700 ਮਹਿੰਦਰਾ ਦੀ ਮੌਜੂਦਾ ਸਮੇਂ ’ਚ ਚੱਲ ਰਹੀ XUV500 ਦੀ ਥਾਂ ਲੈ ਲਵੇਗੀ। 

XUV700 ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਆਟੋਮੈਟਿਕ ਕਲਾਈਮੇਟ ਕੰਟਰੋਲ, ਡਰਾਈਵਰ ਮੋਡਸ, ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਅਤੇ ਪੈਨੋਰਮਿਕ ਸਨਰੂਫ ਮਿਲੇਗਾ। ਇਸ ਤੋਂ ਇਲਾਵਾ ਇਸ ਐੱਸ.ਯੂ.ਵੀ. ’ਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਨ ਵਾਲਾ ਡਿਊਲ ਸਕਰੀਨ ਲੇਆਊਟ ਇੰਫੋਟੇਨਮੈਂਟ ਸਿਸਟਮ ਲੱਗਾ ਹੈ। ਇਸ ਐੱਸ.ਯੂ.ਵੀ. ਦੇ 7 ਸੀਟਰ ਮਾਡਲ ’ਚ ਤੁਹਾਨੂੰ ਵਿਚਕਾਰਲੀ ਲਾਈਨ ’ਚ ਬੈਂਚ ਸਟਾਈਲ ਸੀਟਾਂ ਮਿਲਣਗੀਆਂ। ਉਥੇ ਹੀ ਇਹ ਐੱਸ.ਯੂ.ਵੀ. XUV500 ਦੇ ਮੁਕਾਬਲੇ ਥੋੜ੍ਹੀ ਵੱਡੀ ਹੋਵੇਗੀ ਜਿਸ ਦੇ ਚਲਦੇ ਇਸ ਦੇ ਕੈਬਿਨ ’ਚ ਜ਼ਿਆਦਾ ਥਾਂ ਮਿਲੇਗੀ। 

XUV700 ਦੇ ਸੁਰੱਖਿਆ ਫੀਚਰਜ਼ ’ਚ ਮੁੱਖ ਰੂਪ ਨਾਲ ਆਟੋਨੋਮਸ ਡਰਾਈਵਿੰਗ ਅਸਿਸਟ ਸਿਸਟਮ (ADAS) ਦਿੱਤਾ ਗਿਆ ਹੈ ਜੋ ਕਿ ਇਸ ਸੈਗਮੈਂਟ ਦੀ ਕਿਸੇ ਕਾਰ ’ਚ ਪਹਿਲੀ ਵਾਰ ਵੇਖਣ ਨੂੰ ਮਿਲੇਗਾ। 


Rakesh

Content Editor

Related News