ਹੁੰਡਈ ਕ੍ਰੇਟਾ ਦਾ ਫੇਸਲਿਫਟ ਵੇਰੀਐਂਟ ਭਾਰਤ 'ਚ ਹੋਇਆ ਲਾਂਚ

05/21/2018 3:25:28 PM

ਜਲੰਧਰ-ਹੁੰਡਈ ਨੇ ਭਾਰਤ 'ਚ ਆਪਣੀ ਮਸ਼ਹੂਰ ਐੱਸ. ਯੂ. ਵੀ. (SUV) ਕ੍ਰੇਟਾ ਦਾ ਫੇਸਲਿਫਟ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਹੁੰਡਈ ਕ੍ਰੇਟਾ ਫੇਸਲਿਫਟ 'ਚ ਪੁਰਾਣੇ ਸਟਾਇਲ ਦੇ ਨਾਲ ਇੰਟੀਰਿਅਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦੇ ਨਾਲ ਗੱਡੀ 'ਚ ਡਿਊਲ ਟੋਨ ਪੇਂਟ ਸਕੀਮ ਅਤੇ ਨਵੇਂ ਫੀਚਰਸ ਸ਼ਾਮਿਲ ਕੀਤੇ ਗਏ ਹਨ।

 

ਕੀਮਤ-
ਕੰਪਨੀ ਨੇ ਇਸ ਦੇ ਪੈਟਰੋਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 9.43 ਲੱਖ ਰੁਪਏ ਅਤੇ ਡੀਜ਼ਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਹੈ। 

 

ਪੁਰਾਣੇ ਮਾਡਲ ਦੇ ਮੁਕਾਬਲੇ ਨਵੀਂ ਕ੍ਰੇਟਾ ਲਗਭਗ 15,000 ਰੁਪਏ ਮਹਿੰਗੀ ਹੈ। ਇਸ ਦਾ ਟਾਪ ਵੇਰੀਐਂਟ SX (O) ਪੈਟਰੋਲ ਲਗਭਗ 57,000 ਰੁਪਏ ਮਹਿੰਗਾ ਹੈ। ਦੂਜੇ ਪਾਸੇ ਕ੍ਰੇਟਾ ਦੇ ਡੀਜ਼ਲ ਵੇਰੀਐਂਟ ਦੀ ਕੀਮਤ ਬਰਾਬਰ ਰੱਖੀ ਗਈ ਹੈ, ਪਰ ਡੀਜ਼ਲ ਦੇ ਟਾਪ ਵੇਰੀਐਂਟ SX (O) ਟ੍ਰਿਮ ਦੀ ਕੀਮਤ 44,000 ਰੁਪਏ ਜਿਆਦਾ ਹੈ। ਹੁੰਡਈ ਨੇ SX ਪਲੱਸ ਟ੍ਰਿਮ ਨੂੰ ਛੱਡ ਦਿੱਤਾ ਹੈ ਅਤੇ SX (O) ਨੂੰ ਨਵੇਂ ਟਾਪ ਮਾਡਲ ਵੇਰੀਐਂਟ ਰੇਂਜ 'ਚ ਸ਼ਾਮਿਲ ਕੀਤਾ ਹੈ, ਜਿਸ 'ਚ 1.6 ਲਿਟਰ ਪੈਟਰੋਲ ਅਤੇ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 1.4 ਲਿਟਰ ਡੀਜ਼ਲ ਕ੍ਰੇਟਾ ਦੇ ਈ ਪਲੱਸ (E+) ਅਤੇ ਐੱਸ (S) ਟ੍ਰਿਮਸ 'ਚ ਦਿੱਤਾ ਗਿਆ ਹੈ।