Kawasaki ਦੀਆਂ ਇਨ੍ਹਾਂ ਬਾਈਕਸ 'ਤੇ ਮਿਲ ਰਿਹੈ 3 ਲੱਖ ਰੁਪਏ ਤੱਕ ਦਾ ਬੰਪਰ ਡਿਸਕਾਊਂਟ

11/18/2017 1:06:40 PM

ਜਲੰਧਰ- ਜੇਕਰ ਤੁਸੀਂ ਕਾਵਾਸਾਕੀ ਦੀ ਕੋਈ ਸੁਪਰਬਾਈਕ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਸਭ ਤੋਂ ਬਿਹਤਰ ਸਮਾਂ ਤੁਹਾਡੇ ਲਈ ਇਹੀ ਹੈ। ਕਿਊਂਕਿ ਜਾਪਾਨ ਦੀ ਬਾਈਕ ਮੈਨਿਊਫੈਕਚਰ ਕੰਪਨੀ ਕਾਵਾਸਾਕੀ ਆਪਣੇ ਕੁੱਝ ਬਾਈਕ ਮਾਡਲਸ -ZX-10R, ZX-10RR ਅਤੇ ZX-14R 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ। ਇਹ ਡਿਸਕਾਊਂਟ ਕਾਵਾਸਾਕੀ ਦੇ ਵਰਲਡ ਸੁਪਰਬਾਈਕ ਚੈਂਪਿਅਨਸ਼ਿਪ 'ਚ 100ਵੀਂ ਵਾਰ ਜਿੱਤ ਦੀ ਖੂਸ਼ੀ 'ਚ ਦਿੱਤਾ ਜਾ ਰਿਹਾ ਹੈ।

ਸਭ ਤੋਂ ਪਹਿਲਾਂ ਕਾਵਾਸਾਕੀ ਨਿੰਜਾ ZX- 14R ਦੀ ਗੱਲ ਕਰਦੇ ਹਨ ਜਿਸ 'ਤੇ ਕੰਪਨੀ ਨੇ 3.5 ਲੱਖ ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਹੈ। ਦਿੱਲੀ 'ਚ ਇਸ ਬਾਈਕ ਦੀ ਐਕਸਸ਼ੋਰੂਮ ਕੀਮਤ 20.87 ਲੱਖ ਰੁਪਏ ਹੈ। ਇਸ ਦੇ ਨਾਲ ਹੀ ਕਾਵਾਸਾਕੀ ਬਾਕੀ ਬਾਈਕਸ ਦੇ ਨਾਲ 81 ਹਜ਼ਾਰ ਰੁਪਏ ਦਾ ਐਕਰਾਪੋਵਿਕ ਐਗਜ਼ਹਾਸਟ ਸਿਸਟਮ ਮੁਫਤ ਦਿੱਤਾ ਜਾ ਰਿਹਾ ਹੈ। ਇਸ 'ਚ ਲਗਾ ਇੰਜਣ 197 bhp ਪਾਵਰ ਅਤੇ 158 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਬਾਈਕ 'ਚ 1,441cc ਦਾ ਇਨ-ਲਾਈਨ ਫੋਰ ਇੰਜਣ ਦਿੱਤਾ ਗਿਆ ਹੈ।

ZX-10R ਦੀ ਦਿੱਲੀ 'ਚ ਐਕਸਸ਼ੋਰੂਮ ਕੀਮਤ 18.80 ਲਾਚਿੰਗ ਰੁਪਏ ਰੱਖੀ ਗਈ ਹੈ, ਉਥੇ ਹੀ ZX-10RR ਲਈ ਦਿੱਲੀ 'ਚ ਬਤੌਰ ਐਕਸਸ਼ੋਰੂਮ ਕੀਮਤ ਤੁਹਾਨੂੰ 21 ਲੱਖ 90 ਹਜ਼ਾਰ ਰੁਪਏ ਖਰਚ ਕਰਨੇ ਹੋਣਗੇ ਕੰਪਨੀ ਦੀ ਦਮਦਾਰ ਬਾਈਕ ZX-10R ਅਤੇ ZX-10RR 'ਚ ਕੰਪਨੀ ਨੇ 998cc ਦਾ ਇਨ-ਲਾਈਨ 4 ਇੰਜਣ ਲਗਾਇਆ ਹੈ। ਇਹ ਇੰਜਣ 197 bhp ਪਾਵਰ ਅਤੇ 113 Nm ਪੀਕ ਟਾਰਕ ਜਨਰੇਟ ਕਰਦਾ ਹੈ ਜੋ ਜ਼ਰੂਰਤ ਤੋਂ ਕਾਫ਼ੀ ਜ਼ਿਆਦਾ ਹੈ। ZX-10RR 'ਚ ਕਾਵਾਸਾਕੀ ਨੇ ਬਹੁਤ ਸਾਰੇ ਇਲੈਕਟ੍ਰਾਨਿਕ ਅਤੇ ਉਪਕਰਣ ਲਗਾਏ ਹਨ ਜਿਨ੍ਹਾਂ ਨੂੰ ਇਸ ਬਾਈਕ ਨੂੰ ਸਿਰਫ ਟ੍ਰੈਪ 'ਤੇ ਫੋਕਸ ਕਰਣ ਲਈ ਫਿੱਟ ਕੀਤਾ ਗਿਆ ਹੈ।