JLR ਨੇ ਨਵੇਂ ਪੈਟਰੋਲ ਇੰਜਣ ਨਾਲ ਭਾਰਤ 'ਚ ਲਾਂਚ ਕੀਤੀ F-TYPE ਸਪੋਰਟਸ ਕਾਰ

07/17/2018 11:50:18 AM

ਜਲੰਧਰ— ਜੈਗੁਆਰ ਲੈਂਡ ਰੋਵਲ (ਜੇ.ਐੱਲ.ਆਰ.) ਇੰਡੀਆ ਨੇ ਨਵੇਂ ਪੈਟਰੋਲ ਇੰਜਣ ਦੇ ਨਾਲ ਆਪਣੀ ਐੱਫ-ਟਾਈਪ ਸਪੋਰਟਸ ਕਾਰ ਲਾਂਚ ਕੀਤੀ ਹੈ। ਇਸ ਦੇ 2.0 ਲੀਟਰ ਕੁਪ ਮਾਡਲ ਦੀ ਸ਼ੁਰੂਆਤੀ ਕੀਮਤ 90.93. ਲੱਖ ਰੁਪਏ ਅਤੇ 2.0 ਲੀਟਰ ਕਨਵਰਟਿਬਲ ਮਾਡਲ ਦੀ ਸ਼ੁਰੂਆਤੀ ਕੀਮਤ 1.01 ਕਰੋੜ ਰੁਪਏ ਹੈ। 
 

 

ਇੰਜਣ
ਇਸ ਕਾਰ 'ਚ 2.0 ਲੀਟਰ ਦਾ 4 ਸਿਲੰਡਰ ਵਾਲਾ ਇੰਜੇਨੀਅਮ ਪੈਟਰੋਲ ਇੰਜਣ ਲੱਗਾ ਹੈ ਜੋ 300 ਪੀ.ਐੱਸ. ਦੀ ਪਾਵਰ ਅਤੇ 400 ਐੱਨ.ਅੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਡੀਜ਼ਲ ਮਾਡਲ ਨਾਲੋਂ 52 ਕਿਲੋਗ੍ਰਾਮ ਹਲਕੀ ਹੈ। ਇਸ ਵਿਚ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਗਿਅਰਬਾਕਸ ਹੈ। ਇਹ ਕਾਰ 5.7 ਸੈਕਿੰਡ 'ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਲਾਂਚਿੰਗ ਮੌਕੇ ਜੇ.ਐੱਲ.ਆਰ. ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰੋਹਿਤ ਸੂਰੀ ਨੇ ਕਿਹਾ ਕਿ ਇਹ ਕਾਰ ਸਾਡੇ ਬ੍ਰਾਂਡ ਨੂੰ ਹੋਰ ਜ਼ਿਆਦਾ ਲੋਕਾਂ ਤਕ ਪਹੁੰਚਾਏਗੀ। 

ਪਿਛਲੇ ਮਹੀਨੇ ਹੀ ਜੈਗੁਆਰ ਨੇ 2018 ਐੱਫ-ਟਾਈਪ ਐੱਸ.ਵੀ.ਆਰ. ਦਾ ਕੂਪੇ ਅਤੇ ਕਨਵਰਟੀਬਲਵਰਜਨ ਲਾਂਚ ਕੀਤੇ ਸਨ। ਇਨ੍ਹਾਂ 'ਚ ਪੁਰਾਣੇ ਮਾਡਲ ਦੇ ਮੁਕਾਬਲੇ ਕੁਝ ਅਪਡੇਟਿਡ ਫੀਚਰਸ ਦਿੱਤੇ ਗਏ ਸਨ। ਇਨ੍ਹਾਂ 'ਚ ਡੇਅਟਾਈਮ ਰਨਿੰਗ ਐੱਲ.ਈ.ਡੀ. ਲਾਈਟਸ, ਇੰਟੀਗ੍ਰੇਟਿਡ ਇੰਡੀਕੇਟਰਜ਼, ਨਵਾਂ ਬੰਪਸ ਅਤੇ ਰਿਵਾਈਜ਼ਡ ਟੇਲ ਲਾਈਟਸ ਦਿੱਤੀਆਂ ਗਈਆਂ ਸਨ।