ਹੁੰਡਈ i20 ਐਕਟਿਵ ਦਾ ਫੇਸਲਿਫਟ ਮਾਡਲ ਟੈਸਟਿੰਗ ਦੌਰਾਨ ਹੋਇਆ ਸਪਾਟ

06/23/2018 3:02:32 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਹੁੰਡਈ i20 ਐਕਟਿਵ ਦਾ ਨੈਕਸਟ (Hyundai i20 Active) ਮਾਡਲ ਸਾਊਥ ਕੋਰੀਆਈ 'ਚ ਪਹਿਲੀ ਵਾਰੇ ਟੈਸਟਿੰਗ ਦੌਰਾਨ ਸਪਾਟ ਕੀਤਾ ਗਿਆ ਹੈ। ਇਹ ਕਾਰ ਪੈਟਰੋਲ ਅਤੇ ਡੀਜਲ ਇੰਜਣ ਨਾਲ ਪੇਸ਼ ਕੀਤੀ ਜਾਵੇਗੀ। ਨਵੀਂ ਹੁੰਡਈ i20 ਹੈਚਬੈਕ ਦੇ ਨੈਕਸਟ ਜਨਰੇਸ਼ਨ ਮਾਡਲ ਆਧਾਰਿਤ ਹੋਵੇਗੀ। ਇਸ ਦੇ ਡਿਜ਼ਾਇਨ 'ਚ ਕਈ ਬਦਲਾਅ ਦੇਖਣ ਨੂੰ ਮਿਲਣਗੇ।

 

ਇਸ 'ਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਨਵੀਂ i20 ਐਕਟਿਵ 'ਚ i20 ਐਕਟਿਵ ਵਰਗਾ ਹੀ ਟੇਲ ਲੈਂਪਸ ਮੌਜੂਦ ਹੋਵੇਗਾ ਪਰ ਇਸ ਨਵੇਂ ਮਾਡਲ 'ਚ ਪੁਰਾਣੇ ਮਾਡਲ ਦੇ ਮੁਕਾਬਲੇ ਜ਼ਿਆਦਾ ਗਰਾਊਂਡ ਕਲੀਅਰੇਂਸ ਹੋਵੇਗਾ। ਨਵੀਂ ਹੁੰਡਈ i20 ਐਕਟਿਵ ਪੈਟਰੋਲ, ਡੀਜ਼ਲ ਤੋਂ ਇਲਾਵਾ ਹਾਈਬ੍ਰਿਡ ਵਰਜ਼ਨ 'ਚ ਵੀ ਪੇਸ਼ ਕਰ ਸਕਦੀ ਹੈ। ਇਸ 'ਚ ਰੀ-ਜਨਰੇਟਿਵ ਬ੍ਰੇਕਿੰਗ ਅਤੇ ਸਟਾਰਟ-ਸਟਾਪ ਤਕਨਾਲੌਜੀ ਦਿੱਤੀ ਜਾ ਸਕਦੀ ਹੈ ਪਰ ਹੁਣ ਤੱਕ ਇਸ ਦੇ ਭਾਰਤ 'ਚ ਆਉਣ ਵਾਲੇ ਮਾਡਲ ਬਾਰੇ 'ਚ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ 'ਚ ਅਗਲੇ ਸਾਲ ਲਾਂਚ ਕੀਤੀ ਜਾ ਸਕਦੀ ਹੈ। 
 

 

ਫੀਚਰਸ-
ਹੁੰਡਈ i20 ਐਕਟਿਵ ਦੇ ਮੌਜੂਦਾ ਮਾਡਲ 'ਚ 1.2 ਲਿਟਰ ਪੈਟਰੋਲ ਅਤੇ 1.4 ਲਿਟਰ ਡੀਜ਼ਲ ਮਾਡਲ ਆਉਂਦੇ ਹਨ। ਪੈਟਰੋਲ ਮਾਡਲ 82 ਬੀ. ਐੱਚ. ਪੀ. ਦੀ ਪਾਵਰ ਅਤੇ 114.7 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਡੀਜ਼ਲ ਮਾਡਲ 89 ਬੀ. ਐੱਚ. ਪੀ. ਦੀ ਪਾਵਰ ਅਤੇ 219.6 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6 ਸਪੀਡ ਮੈਨੂਅਲੀ ਟਰਾਂਸਮਿਸ਼ਨ ਨਾਲ ਉਪਲੱਬਧ ਕੀਤਾ ਜਾਵੇਗਾ।

 

ਹੁੰਡਈ ਨੇ ਇਸੇ ਸਾਲ i20 ਦਾ ਫੇਸਲਿਫਟ ਮਾਡਲ ਲਾਂਚ ਕੀਤਾ ਸੀ। ਇਸ 'ਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਸੀ ਅਤੇ ਇਸ ਦੀ ਕੀਮਤ 6.99 ਲੱਖ ਰੁਪਏ ਰੱਖੀ ਗਈ ਹੈ। ਇਸ ਦੇ ਓਵਰਆਲ ਡਿਜ਼ਾਇਨ ਅਤੇ ਸਟਾਇਲ ਨੂੰ ਲਗਭਗ ਸਾਰੇ ਮਾਡਲਾਂ ਵਰਗਾ ਹੀ ਰੱਖਿਆ ਗਿਆ ਸੀ ਪਰ ਇਸ ਦਾ ਗ੍ਰਿਲ ਨਵਾਂ ਸੀ। ਆਈ20 ਐਕਟਿਵ ਦੇ ਫੇਸਲਿਫਟ ਮਾਡਲ ਦਾ ਰਿਅਰ ਲੁਕ ਕਾਫੀ ਬਦਲਾਅ ਨਾਲ ਆਵੇਗਾ। ਇਸ 'ਚ ਨਵੀਂ ਟੇਲ ਲੈਪਸ ਨਾਲ ਹੀ ਟੇਲਗੇਟ ਦਾ ਡਿਜ਼ਾਇਨ ਵੀ ਬਦਲਿਆ ਹੋਇਆ ਦਿਖਾਈ ਦੇਵੇਗਾ। ਪੁਰਾਣੇ ਮਾਡਲਾਂ 'ਚ ਨੰਬਰ ਪਲੇਟ ਟੇਲਗੇਟ 'ਤੇ ਹੈ, ਜੋ ਕਿ ਨਵੇਂ ਮਾਡਲ 'ਚ ਬੰਪਰ 'ਤੇ ਸ਼ਿਫਟ ਕਰ ਦਿੱਤੀ ਗਈ ਹੈ। ਇੰਟਰਿਅਰ ਦੇ ਲਿਹਾਜ਼ ਨਾਲ ਦੇਖੀਏ ਤਾਂ ਹੁੰਡਈ i20 ਐਕਟਿਵ ਫੇਸਲਿਫਟ 'ਚ ਇੰਫੋਟੇਨਮੈਂਟ ਸਿਸਟਮ ਨੂੰ ਅਪਗ੍ਰੇਡ ਕੀਤਾ ਗਿਆ ਹੈ। ਏਅਰ ਕੰਡੀਸ਼ਨਿੰਗ ਵੇਂਟਸ, ਸੀਟਾਂ ਅਤੇ ਗਿਅਰ ਨਾਬ ਦੇ ਨਜ਼ਦੀਕ ਚਾਰੇ ਪਾਸੇ ਕਲਰ ਦਿਖਾਈ ਦੇਵੇਗਾ।