ਲਾਂਚ ਤੋਂ ਪਹਿਲਾਂ ਹੀ ਹੁੰਡਈ ਕ੍ਰੇਟ ਫੇਸਲਿਸਟ ਦੀ ਤਸਵੀਰ ਹੋਈ ਲੀਕ

04/13/2018 4:56:38 PM

ਜਲੰਧਰ- ਦੱਖਣੀ ਕੋਰੀਆਈ ਵਾਹਨ ਨਿਰਮਾਤਾ ਕੰਪਨੀ ਹੁੰਡਈ ਭਾਰਤ 'ਚ ਜਲਦ ਹੀ ਆਪਣੀ ਨਵੀਂ ਕ੍ਰੇਟਾ ਫੇਸਲਿਸਟ ਕਾਰ ਨੂੰ ਲਾਂਚ ਕਰਨ ਵਾਲੀ ਹੈ। ਲਾਂਚ ਹੋਣ ਤੋਂ ਪਹਿਲਾਂ ਹੀ ਕਾਰ ਦੀ ਤਸਵੀਰ ਸਾਹਮਣੇ ਆ ਗਈ ਹੈ। ਇਸ 'ਚ ਟੂ ਟੋਨ ਪੇਂਟ ਦਿਖ ਰਿਹਾ ਹੈ ਅਤੇ ਇਸ ਦੇ ਕ੍ਰੋਮ ਦੀ ਚੌੜੀ ਪੱਟੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਪਡੇਟਡ ਕ੍ਰੇਟਾ ਦੀ ਬੂਕਿੰਗ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ।

ਫੀਚਰਸ -
ਕ੍ਰੇਟਾ ਦੇ ਨਵੇਂ ਮਾਡਲ 'ਚ 1.4 ਲੀਟਰ ਅਤੇ 1.6 ਲੀਟਰ ਦੇ ਵਿਕਲਪੇਪ 'ਚ ਪੈਟਰੋਲ ਅਤੇ ਡੀਜਲ ਯੂਨਿਟਸ ਮਿਲਣਗੇ। ਇਸ ਤੋਂ ਇਲਾਵਾ ਕ੍ਰੇਟਾ ਦੇ ਫਏਸਲਿਟ ਅਵਤਾਰ 'ਚ ਰੀ-ਡਿਜ਼ਾਈਨਡ ਬੰਪਰ ਹੈ। ਅਜਿਹੀ ਉਮੀਦ ਹੈ ਕਿ ਇਸ 'ਚ ਐੱਲ. ਈ. ਡੀ. ਟੇਲ ਲੈਂਪਸ ਹੋਵੇਗੀ। ਨਵੇਂ ਮਾਡਲ 'ਚ ਸਨਰੂਫ ਵੀ ਜੋੜੀ ਗਈ ਹੈ, ਜਦਕਿ ਇਹ ਸਿਰਫ ਟਾਪ ਮਾਡਲ 'ਚ ਦਿੱਤੀ ਜਾ ਸਕਦੀ ਹੈ।

ਦੱਸ ਦੱਈਏ ਕਿ ਹੁੰਡਈ ਕ੍ਰੇਟਾ ਦੇ ਇਸ ਵਰਜਨ ਨੂੰ ਭਾਰਤ 'ਚ ਬੀਤੇ ਕੁਝ ਮਹੀਨਿਆਂ ਤੋਂ ਟੈਸਟ ਕਰ ਰਹੀ ਹੈ ਅਤੇ ਹੁਣ ਇਸ ਨੂੰ ਮਈ 2018 'ਚ ਲਾਂਚ ਕੀਤਾ ਜਾ ਸਕਦਾ ਹੈ।