Honda ਲਾਂਚ ਕਰ ਸਕਦੀ ਹੈ ਇਹ ਟੂ-ਵੀਲਰ, ਜਾਣੋ ਕੀ ਹੋਵੇਗਾ ਖਾਸ

06/02/2019 1:46:24 PM

ਨਵੀਂ ਦਿੱਲੀ— ਹੋਂਡਾ ਜਲਦ ਹੀ ਨਵਾਂ ਟੂ-ਵੀਲਰ ਲਾਂਚ ਕਰਨ ਜਾ ਰਹੀ ਹੈ। ਇਹ ਨਵਾਂ ਟੂ-ਵੀਲਰ ਐਕਟਿਵਾ 6-ਜੀ ਸਕੂਟਰ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਕਿਹੜਾ ਟੂ-ਵੀਲਰ ਲਾਂਚ ਕੀਤਾ ਜਾਵੇਗਾ ਪਰ ਖਬਰਾਂ ਹਨ ਕਿ ਇਹ 6-ਜੀ ਹੋ ਸਕਦਾ ਹੈ।

 



ਹੋਂਡਾ ਪਹਿਲਾਂ CB300R ਤੇ CBR650R ਬਾਈਕ ਲਾਂਚ ਕਰ ਚੁੱਕੀ ਹੈ। CB300R ਦੀ ਕੀਮਤ 2.41 ਲੱਖ ਤੇ CBR650R ਦੀ ਕੀਮਤ 7.70 ਲੱਖ ਰੁਪਏ ਹੈ। ਕੰਪਨੀ CBR650R ਦਾ ਨਵਾਂ ਵਰਜ਼ਨ ਵੀ ਉਤਾਰ ਸਕਦੀ ਹੈ। ਹੋਂਡਾ ਐਕਟਿਵਾ ਦੀ ਵਿਕਰੀ 'ਚ ਗਿਰਾਵਟ ਤੇ ਸੀ. ਬੀ. ਸ਼ਾਈਨ ਦਾ ਪ੍ਰਦਰਸ਼ਨ ਕੁਝ ਖਾਸ ਨਾ ਰਹਿਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵਾਂ ਐਕਟਿਵਾ ਸਕੂਟਰ ਲਾਂਚ ਕਰ ਸਕਦੀ ਹੈ।
ਇਸ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੀ ਦੇਖਿਆ ਗਿਆ ਹੈ। ਇਸ 'ਚ ਕਈ ਬਦਲਾਵ ਕੀਤੇ ਗਏ ਹਨ। ਹੋਂਡਾ ਕੰਪਨੀ ਨੇ ਇਸ ਦੇ ਸਾਹਮਣੇ ਵਾਲੇ ਪਾਸੇ ਨੂੰ ਨਵਾਂ ਰੂਪ ਦਿੱਤਾ ਹੈ। ਰਿਪੋਰਟਾਂ ਮੁਤਾਬਕ ਸਪੀਡੋਮੀਟਰ ਪਹਿਲਾਂ ਦੀ ਤਰ੍ਹਾਂ ਹੈ, ਜਿਸ 'ਚ ਕੁਝ ਜਾਣਕਾਰੀ ਛੋਟੇ ਜਿਹੀ ਡਿਜੀਟਲ ਸਕ੍ਰੀਨ 'ਤੇ ਦਿਖਾਈ ਦਿੰਦੀ ਹੈ। ਨਵੀਂ ਐਕਟਿਵਾ 'ਚ ਸੀਟ ਪੁਰਾਣੇ ਮਾਡਲ ਦੀ ਤਰ੍ਹਾਂ ਹੀ ਦਿੱਤੀ ਗਈ ਹੈ। ਸੀਟ ਥੱਲ੍ਹੇ ਸਟੋਰੇਜ 'ਚ ਐੱਲ. ਈ. ਡੀ. ਲਾਈਟ ਦੇ ਨਾਲ ਮੋਬਾਇਲ ਚਾਰਜਿੰਗ ਪੋਰਟ ਹੋ ਸਕਦਾ ਹੈ। ਖਬਰਾਂ ਹਨ ਕਿ ਨਵੇਂ ਮਾਡਲ ਦੀ ਕੀਮਤ ਪਹਿਲਾਂ ਵਾਲੇ ਮਾਡਲ ਨਾਲੋਂ ਥੋੜ੍ਹੀ ਵਧ ਹੋ ਸਕਦੀ ਹੈ।


Related News