1.5 ਲਿਟਰ i-DTEC ਡੀਜ਼ਲ ਇੰਜਣ ਨਾਲ Honda jazz ਦਾ Privilege ਐਡੀਸ਼ਨ ਭਾਰਤ ''ਚ ਲਾਂਚ

08/25/2017 7:04:10 PM

ਜਲੰਧਰ- ਹੌਂਡਾ ਕਾਰਸ ਇੰਡੀਆ ਨੇ ਭਾਰਤ 'ਚ ਜੈਜ਼ ਦਾ ਪ੍ਰਿਵਿਲੇਜ਼ ਐਡੀਸ਼ਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 7.36 ਲੱਖ ਰੁਪਏ ਰੱਖੀ ਹੈ। ਹੌਂਡਾ ਜੈਜ਼ ਦੇ ਨਵੇਂ ਪ੍ਰਿਵਿਲੇਜ ਐਡੀਸ਼ਨ 'ਚ ਕਈ ਅਜਿਹੇ ਫੀਚਰਸ ਸ਼ਾਮਿਲ ਕੀਤੇ ਗਏ ਹਨ ਜੋ ਰੇਗੂਲਰ ਮਾਡਲ 'ਚ ਸ਼ਾਮਿਲ ਨਹੀਂ ਹਨ। ਇਸ ਦੇ ਸਿਰਫ ਐਕਸਟੀਰਿਅਰ ਫੀਚਰਸ ਹੀ ਜੈਜ਼ ਮਾਡਲਸ ਤੋਂ ਮਿਲਦੇ ਜੁਲਦੇ ਹਨ। ਪ੍ਰਿਵਿਲੇਜ਼ ਐਡੀਸ਼ਨ ਜੈਜ਼ ਵੀ ਗਰੇਡ ਮਾਡਲ 'ਤੇ ਬੇਸਡ ਹੈ ਜਿਸ 'ਚ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਮਾਡਲਸ ਦੇ ਹਿਸਾਬ ਨਾਲ ਉਪਲੱਬਧ ਹਨ। ਇਹ ਜੈਜ਼ ਦੇ ਵੀ ਗਰੇਡ ਮਾਡਲ ਤੋਂ ਕਰੀਬ 5,000 ਰੁਪਏ ਮਹਿੰਗਾ ਹੈ।

ਫੀਚਰਸ ਅਤੇ ਪਾਵਰ ਸਪੈਸੀਫਿਕੇਸ਼ਨ :
ਕਾਰ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ 'ਚ ਨੈਵੀਗੇਸ਼ਨ ਵਾਲਾ 17.7-cm ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੰਟੀਰਿਅਰ 'ਚ ਲੈਦਰ ਸੀਟ ਕਵਰਸ ਅਤੇ ਫਲੋਰ ਮੈਟਸ ਲਗਾਏ ਗਏ ਹਨ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 1.5 ਲਿਟਰ i-DTEC ਡੀਜ਼ਲ ਫਿਊਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 27.3kmpl ਦੀ ਮਾਇਲੇਜ ਅਤੇ 100ps ਦੀ ਪਾਵਰ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ 1.2 ਲਿਟਰ i-VTEC ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 18.7kmpl ਦੀ ਮਾਇਲੇਜ ਦੇ ਨਾਲ 90ps ਦੀ ਪਾਵਰ ਜਨਰੇਟ ਕਰਦਾ ਹੈ। ਇਹ ਇੰਜਣ ਕੰਟੀਨਿਉਅਸ ਵੇਰਿਏਬਲ ਟਰਾਂਸਮਿਸ਼ਨ (CVT) ਨਾਲ ਲੈਸ ਹੈ।

MT ਪ੍ਰਿਵਿਲੇਜ ਐਡੀਸ਼ਨ (ਪੈਟਰੋਲ) 7,36,358 ਰੁਪਏ
V CVT ਪ੍ਰਿਵੀਲੇਜ ਐਡੀਸ਼ਨ (ਪੈਟਰੋਲ) 8,42,089 ਰੁਪਏ
V MT ਪ੍ਰਿਵਿਲੇਜ ਐਡੀਸ਼ਨ (ਡੀਜ਼ਲ) 8,82,302 ਰੁਪਏ


Related News