ਇਸ ਕਾਰ ਨੂੰ ਮਿਲਿਆ ''ਕਾਂਸੈਪਟ ਆਫ ਦਿ ਯੀਅਰ ਐਵਾਰਡ''

03/18/2018 10:31:07 AM

ਜਲੰਧਰ- ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 2018 ਦੌਰਾਨ ਮਾਜ਼ਦਾ ਵਿਜ਼ਨ ਕੂਪ ਕਾਰ ਨੂੰ 'ਕਾਂਸੈਪਟ ਆਫ ਦਿ ਯੀਅਰ ਐਵਾਰਡ' ਨਾਲ ਨਿਵਾਜਿਆ ਗਿਆ। ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਵਿਚ ਹਰ ਸਾਲ ਇੰਟਰਨੈਸ਼ਨਲ ਆਟੋਮੋਟਿਵ ਡਿਜ਼ਾਈਨ ਕਮਿਊਨਿਟੀ ਵਲੋਂ ਇਹ ਐਵਾਰਡ ਦਿੱਤਾ ਜਾਂਦਾ ਹੈ ਅਤੇ ਇਸ ਵਿਚ 17 ਜੱਜ ਸ਼ਾਮਲ ਹੁੰਦੇ ਹਨ।
ਮਾਜ਼ਦਾ ਕੰਪਨੀ ਦੇ ਮੈਨੇਜਿੰਗ ਐਗਜ਼ੀਕਿਊਟਿਵ ਆਫੀਸਰ ਇਕੂ ਮਾਈਦਾ ਨੇ ਕਿਹਾ ਹੈ ਕਿ ਸਾਨੂੰ ਕਾਰ ਦੇ ਡਿਜ਼ਾਈਨ ਨੂੰ ਲੈ ਕੇ ਇਥੇ ਪੈਰਿਸ ਤੋਂ ਬਾਅਦ ਦੂਜਾ ਐਵਾਰਡ ਮਿਲਿਆ ਹੈ। ਇਹ ਕਾਰ ਵਿਸ਼ਵ ਪੱਧਰ ਦੇ ਡਿਜ਼ਾਈਨਰਾਂ ਨੇ ਬਣਾਈ ਹੈ। ਐਵਾਰਡ ਮਿਲਣ ਤੋਂ ਬਾਅਦ ਅਸੀਂ ਚਾਹਾਂਗੇ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੀਆਂ ਕਾਰਾਂ ਲਾਂਚ ਕੀਤੀਆਂ ਜਾਣ।