Ford Figo ਸੇਡਾਨ ਫੇਸਲਿਫਟ ਮਾਡਲ ਦਾ ਹੋਇਆ ਖੁਲਾਸਾ, ਜਾਣੋ ਫੀਚਰਸ

06/21/2018 3:13:07 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਫੀਗੋ ਸੇਡਾਨ (Figo Sedan) ਦੇ ਫੇਸਲਿਫਟ ਮਾਡਲ ਦਾ ਖੁਲਾਸਾ ਕੀਤਾ ਗਿਆ ਹੈ, ਜੋ ਕਿ ਗੁਜਰਾਤ ਦੇ ਸਾਨੰਦ ਪਲਾਂਟ 'ਚ ਬਣ ਰਿਹਾ ਹੈ। ਇਹ ਮਾਡਲ ਇੱਥੋ ਬਣ ਕੇ ਇੰਟਰਨੈਸ਼ਨਲ ਬਾਜ਼ਾਰਾਂ 'ਚ ਐਕਸਪੋਰਟ ਕੀਤਾ ਜਾਵੇਗਾ। ਫੀਗੋ ਦੇ ਫੇਸਲਿਫਟ ਮਾਡਲ ਨੂੰ ਜਲਦ ਹੀ ਭਾਰਤ ਲਾਂਚ ਕੀਤੇ ਜਾਣ ਦੀ ਉਮੀਦ ਹੈ।

 

ਫੋਰਡ ਫੀਗੋ ਸੇਡਾਨ ਦੇ ਫੇਸਲਿਫਟ ਮਾਡਲ ਨੂੰ ਅੰਦਰੋ ਅਤੇ ਬਾਹਰੋਂ ਅਪਡੇਟ ਕੀਤਾ ਗਿਆ ਹੈ। ਫੋਰਡ ਐਸਪਾਇਰ (Ford Aspire) ਦੇ ਫੇਸਲਿਫਟ ਮਾਡਲ ਲਈ ਵੀ ਇਸਦੇ ਡਿਜ਼ਾਈਨਿੰਗ ਤੋਂ ਮਦਦ ਲਈ ਜਾਵੇਗੀ। ਫੀਗੋ ਸੇਡਾਨ ਨੂੰ ਹੁਣ ਦੱਖਣੀ ਅਫਰੀਕੀ ਬਜ਼ਾਰ 'ਚ ਵੇਚਿਆ ਜਾਂਦਾ ਹੈ।

 

2018 ਫੋਰਡ ਫੀਗੋ ਸੇਡਾਨ 'ਚ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ। ਹੁਣ ਇਸ ਕਾਰ 'ਚ ਵੱਡੇ ਹੈੱਡਲਾਈਟਸ, ਨਵਾਂ ਕ੍ਰੋਮ ਕਾਮਬ ਫਰੰਟ ਗ੍ਰਿਲ ਅਤੇ ਅਪਡੇਟਿਡ ਫ੍ਰੰਟ ਬੰਪਰ ਹੋਵੇਗਾ। ਬੰਪਰ C-ਸ਼ੇਪਿਡ ਕ੍ਰੋਮ ਲਾਈਨਿੰਗ ਨਾਲ ਲੈਸ ਹੋਵੇਗਾ। ਸਾਈਡ ਤੋਂ ਸੇਡਾਨ ਦੇਖਣ 'ਚ ਪੁਰਾਣੇ ਵਰਜ਼ਨ ਵਰਗੀ ਹੀ ਲੱਗਦੀ ਹੈ। ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ 'ਚ ਅਪਡੇਟਿਡ AG ਬੰਪਰ ਹੈ, ਜੋ ਕਿ ਬਲੈਕ ਇੰਸਟਰਸ ਨਾਲ ਲੈਸ ਹੈ।

 

ਨਵੀਂ ਫੋਰਡ ਫੀਗੋ ਸੇਡਾਨ 'ਚ 1.2 ਲੀਟਰ ਅਤੇ 1.5 ਲੀਟਰ , 3 ਸਿੰਲਡਰ ਅਪਡੇਟਿਡ ਪੈਟਰੋਲ ਇੰਜਣ ਦੇ ਆਪਸ਼ਨ ਹੋਣਗੇ, ਜੋ ਕਿ ਨਵੀਂ ਡ੍ਰੈਗਨ ਸੀਰੀਜ਼ 'ਚ ਹੋਣਗੇ। ਇਸ ਦੇ ਇੰਟੀਰਿਅਰ 'ਚ ਫੋਰਡ ਫ੍ਰੀਸਟਾਇਲ ਤੋਂ ਲਿਆ ਗਿਆ ਰੀ-ਡਿਜ਼ਾਇਨ ਡੈਸ਼ਬੋਰਡ ਹੋਵੇਗਾ, ਜੋ ਕਿ 6.5 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਹੋਵੇਗਾ। ਇਸ 'ਚ ਫੋਰਡ ਦੀ ਸਿੰਕ 3 ਤਕਨੀਕ ਵੀ ਮੌਜੂਦ ਹੋਵੇਗੀ, ਜੋ ਕਿ ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰੇਗੀ।