UM ਮੋਟਰਸਾਈਕਲ ਦੀਆਂ 2 ਐਡਵੇਂਚਰ ਬਾਈਕਸ ਭਾਰਤ ''ਚ ਹੋਈਆਂ ਸਪਾਟ

06/21/2018 1:22:59 PM

ਜਲੰਧਰ- ਭਾਰਤ 'ਚ UM ਮੋਟਰਸਾਈਕਲ ਦੀਆਂ ਦੋ ਨਵੀਆਂ ਐਡਵੇਂਚਰ ਬਾਈਕ ਸਪਾਟ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬਾਈਕਸ DSR II ਅਤੇ ਹਾਇਪਰਸਪੋਰਟ ਹੈ। ਦੱਸ ਦਈਏ ਕਿ ਕੰਪਨੀ ਨੇ ਸਤੰਬਰ 2017 'ਚ 500cc ਐਡਵੇਂਚਰ ਬਾਈਕ ਉਤਾਰਣ ਦਾ ਐਲਾਨ ਕੀਤਾ ਸੀ। ਤਸਵੀਰਾਂ 'ਚ ਹਾਇਪਰਸਪੋਰਟ ਸੁਪਰਮੋਟੋ ਅਤੇ DSR 99 ਆਫ ਰੋਡਰ ਮੋਟਰਸਾਈਕਲ ਦੀ ਤਰ੍ਹਾਂ ਵਿੱਖ ਰਹੀ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ ਬਾਈਕਸ ਨੂੰ ਸ਼ੁਰੂਆਤੀ ਫੀਡਬੈਕ ਲਈ ਭਾਰਤ 'ਚ ਲਿਆਇਆ ਗਿਆ ਹੈ।

ਤਿੰਨ ਇੰਜਣ ਆਪਸ਼ਨਸ

ਗਲੋਬਲ ਮਾਰਕੀਟ 'ਚ ਇਨ੍ਹਾਂ ਦੋਨਾਂ ਬਾਈਕਸ ਨੂੰ ਤਿੰਨ ਇੰਜਣ ਆਪਸ਼ਨ ਦੇ ਨਾਲ ਦਿੱਤਾ ਜਾ ਰਿਹਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਲਾਂਚ ਹੋਣ ਵਾਲੀ ਬਾਈਕ 'ਚ 223cc ਇੰਜਣ ਹੋਵੇਗਾ। ਅੱਗੇ ਤੇ ਪਿੱਛੇ ਡਿਸਕ ਬ੍ਰੇਕ ਦਿੱਤੇ ਜਾਣਗੇ। ਅਜੇ ਤੱਕ ਇਸ ਬਾਰੇ 'ਚ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ 'ਚ ਏ. ਬੀ. ਐੱਸ ਹੋਵੇਗਾ ਜਾਂ ਨਹੀਂ। ਕੰਪਨੀ ਵਲੋਂ ਇਨ੍ਹਾਂ ਦੀ ਲਾਂਚਿੰਗ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ DSR II ਨੂੰ ਇਸ ਸਾਲ ਲਾਂਚ ਕੀਤਾ ਜਾ ਸਕਦਾ ਹੈ।

ਰਾਇਲ ਐਨਫੀਲਡ ਹਿਮਾਲਇਨ ਅਤੇ ਹੀਰੋ XPulse ਨਾਲ ਹੋਵੇਗਾ ਮੁਕਾਬਲਾ
ਅਜੇ ਤੱਕ ਭਾਰਤ 'ਚ ਅਫਾਰਡੇਬਲ ਐਡਵੇਂਚਰ ਬਾਈਕ ਸੈਗਮੈਂਟ 'ਚ ਰਾਇਲ ਐਨਫੀਲਡ ਹਿਮਾਲਇਨ ਹੀ ਉਪਲੱਬਧ ਹੈ। ਹੀਰੋ ਵੀ ਇਸ ਸੈਗਮੈਂਟ 'ਚ ਬਾਈਕ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਇਸ ਸੈਗਮੈਂਟ 'ਚ ਹੀਰੋ XPulse ਲਾਂਚ ਕਰੇਗੀ, ਪਰ ਇਸ ਦੇ ਲਾਂਚਿੰਗ ਸਮੇਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਅਜਿਹੇ 'ਚ UM ਦੀ ਇਸ ਬਾਈਕਸ ਦਾ ਮੁਕਾਬਲਾ ਰਾਇਲ ਐਨਫੀਲਡ ਹਿਮਾਲਇਨ ਅਤੇ ਹੀਰੋ XPulse ਨਾਲ ਹੋਵੇਗਾ। 

ਇਨ੍ਹਾਂ ਕੰਪਨੀਆਂ ਤੋਂ ਇਲਾਵਾ BMW ਅਤੇ KTM ਵੀ ਇਸ ਸੈਗਮੈਂਟ 'ਚ ਆਪਣੇ ਪ੍ਰੋਡਕਟ ਉਤਾਰਣ ਦੀ ਯੋਜਨਾ ਬਣਾ ਰਹੀ ਹੈ। ਅਗਲੇ ਸਾਲ  BMW G310 GS ਅਤੇ KTM 390 ਅਗਲੇ ਸਾਲ ਲਾਂਚ ਕਰੇਗੀ। ਅਜਿਹੇ 'ਚ ਅਗਲੇ ਸਾਲ ਤੱਕ ਗਾਹਕਾਂ ਦੇ ਕੋਲ ਇਸ ਸੈਗਮੈਂਟ 'ਚ ਕਈ ਆਪਸ਼ਨ ਉਪਲੱਬਧ ਹੋਣਗੀਆਂ।