ਦੁਨੀਆ ਦੇ ਸਾਹਮਣੇ Tesla ਨੇ ਪੇਸ਼ ਕੀਤਾ ਆਪਣਾ ਪਹਿਲਾ Electric Semi ਟਰੱਕ

11/17/2017 5:45:29 PM

ਜਲੰਧਰ- ਟੈਸਲਾ ਦੁਨੀਆ 'ਚ ਆਪਣੇ ਇਲੈਕਟ੍ਰਿਕ ਵ੍ਹੀਲਸ ਲਈ ਜਾਣੀ ਜਾਂਦੀ ਹੈ। ਟੈਸਲਾ ਨੇ ਇੱਕ ਇਲੈਕਟ੍ਰਿਕ ਟਰੱਕ (ਟੈਸਲਾ ਸੈਮੀ) ਪੇਸ਼ ਕੀਤਾ ਹੈ। ਟੈਸਲਾ ਸੈਮੀ ਐਲਨ ਮਸਕ ਨੇ ਕੈਲੀਫੋਰਨੀਆ ਦੇ ਹਾਥਾਰਨ 'ਚ ਆਪਣੇ ਡਿਜ਼ਾਇਨ ਸਟੂਡੀਓ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਟਰੱਕ ਕੇਵਲ 5 ਸੈਕਿੰਡ 'ਚ ਹੀ 0 ਤੋਂ ਕਰੀਬ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੱੜ ਲਵੇਗਾ।  ਉਥੇ ਹੀ ਇਹ 40 ਟਨ ਤੱਕ ਭਾਰ ਲੈ ਕੇ ਜਾ ਸਕਦਾ ਹੈ। ਇਹ 40 ਟਨ ਭਾਰ ਦੇ ਨਾਲ 20 ਸੈਕਿੰਡ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲਵੇਗਾ। ਟੈਸਲਾ ਦਾ ਇਹ ਸੈਮੀ ਇਲੈਕਟ੍ਰਿਕ ਟਰੱਕ ਮੈਗਾਚਾਰਜਰ ਤੋਂ ਸਿਰਫ਼ 30 ਮਿੰਟ ਚਾਰਜ ਕਰਨ ਤੋਂ ਬਾਅਦ ਕਰੀਬ 650 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਐਲਨ ਮਸਕ ਨੇ ਇਸ ਨੂੰ ਹੁੱਣ ਤੱਕ ਦਾ ਸਭ ਤੋਂ ਸੁਰੱਖਿਅਤ ਅਤੇ ਆਰਾਮਦਾਈਕ ਟਰੱਕ ਦੱਸਿਆ ਹੈ।

 

ਟੈਸਲਾ ਦੇ ਇਸ ਟਰੱਕ ਦੀ ਪ੍ਰਤੀ ਕਿਲੋਮੀਟਰ ਆਪਰੇਟਿੰਗ ਕਾਸਟ (1 ਕਿਲੋਮੀਟਰ ਚੱਲਣ 'ਤੇ ਹੋਣ ਵਾਲਾ ਖਰਚ) ਡੀਜਲ ਟਰੱਕ ਦੇ ਮੁਕਾਬਲੇ 20 ਫੀਸਦੀ ਘੱਟ ਹੈ। ਆਟੋ ਪਾਇਲਟ ਸਿਸਟਮ ਦਾ ਇਸਤੇਮਾਲ ਕਰਦੇ ਹੋਏ ਟੈਸਲਾ ਦੇ ਕਈ ਟਰੱਕ ਹਾਈਵੇ 'ਤੇ ਇਕ ਕਾਫਿਲਾ ਬਣਾ ਸਕਦੇ ਹਨ, ਜਿਸ ਦੇ ਨਾਲ ਇਨ੍ਹਾਂ ਦੀ ਆਪਰੇਟਿੰਗ ਕਾਸਟ ਅਤੇ ਘਟਾਈ ਜਾ ਸਕਦੀ ਹੈ। ਨਵਾਂ ਟਰੱਕ ਫੁਲੀ ਇਲੈਕਟ੍ਰਿਕ ਕਲਾਸ 8 ਟਰੱਕ ਹੈ , ਇਹ ਅਜਿਹੇ ਵ੍ਹੀਕਲਸ ਦੀ ਕੈਟਾਗਿਰੀ ਹੈ, ਜੋ ਕਿ 16.5 ਟਨ ਤੋਂ ਜ਼ਿਆਦਾ ਭਾਰ ਲੈ ਕੇ ਜਾ ਸਕਦੇ ਹਨ।