2019 Yamaha R3 ਦੀ ਪੇਟੈਂਟ ਇਮੇਜ ''ਚ ਸਾਹਮਣੇ ਆਏ ਫੀਚਰਸ

10/01/2018 12:05:43 PM

ਜਲੰਧਰ-ਦਮਦਾਰ ਸਪੋਰਟਸ ਬਾਈਕ ਨਿਰਮਾਤਾ ਕੰਪਨੀ ਯਾਮਾਹਾ (Yamaha) ਦੀ ਮਸ਼ਹੂਰ ਬਾਈਕ ਯਾਮਾਹਾ ਆਰ3 (Yamaha R3) ਨੂੰ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆ ਸਨ ਕਿ ਕੰਪਨੀ ਇਸ ਦੀ ਨੈਕਸਟ ਜਨਰੇਸ਼ਨ ਬਾਈਕ ਡਿਵੈਲਪ ਕਰ ਰਹੀ ਹੈ। ਰਿਪੋਰਟ ਮੁਤਾਬਕ ਹੁਣ 2019 ਯਾਮਾਹਾ R3 ਦੀ ਪੇਟੈਂਟ ਤਸਵੀਰ ਆਨਲਾਈਨ ਲੀਕ ਹੋ ਗਈ ਹੈ। ਇਸ ਤੋਂ 2019 ਯਾਮਾਹਾ R3 ਦੇ ਬਾਰੇ ਕਈ ਜਾਣਕਾਰੀਆਂ ਸਾਹਮਣੇ ਆਈਆ ਹਨ। ਨੈਕਸਟ ਜਨਰੇਸ਼ਨ R3 ਦੇ ਡਿਜ਼ਾਈਨ 'ਚ ਕਈ ਬਦਲਾਅ ਕੀਤੇ ਗਏ ਹਨ।

PunjabKesari

ਡਿਜ਼ਾਈਨ - 
ਨਵੀਂ R3 ਦਾ ਫਰੰਟ ਪੈਨਲ ਦੋਬਾਰਾ ਡਿਜ਼ਾਈਨ ਕੀਤਾ ਗਿਆ ਹੈ। ਇਸ 'ਚ ਟਵਿਨ ਐੱਲ. ਈ. ਡੀ. ਹੈੱਡਲਾਈਟਾਂ ਮੌਜੂਦ ਹਨ, ਜਿਨ੍ਹਾਂ ਨੂੰ ਏਅਰ ਇੰਟੇਕ ਤੋਂ ਵੱਖ ਕੀਤਾ ਗਿਆ ਹੈ। ਨਵੀਂ ਬਾਈਕ ਦੀ ਫੇਅਰਿੰਗ ਵੀ ਫਿਰ ਤੋਂ ਡਿਜ਼ਾਈਨ ਕੀਤੀ ਗਈ ਹੈ ਅਤੇ ਮੌਜੂਦਾ ਮਾਡਲ ਤੋਂ ਜ਼ਿਆਦਾ ਸਪੋਰਟੀਅਰ ਦਿਸਦੀ ਹੈ। ਰਾਈਡਰ ਦੇ ਗੋਡਿਆਂ ਲਈ ਵੱਡੇ ਕਟਆਊਟ ਦੇ ਨਾਲ ਨਵਾਂ ਫਿਊਲ ਟੈਂਕ ਦਿੱਤਾ ਗਿਆ ਹੈ। ਨਵੀਂ R3 ਦੇ ਪਿਛਲੇ ਪਾਸੇ ਦੇ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੀ ਐਲਾਏ ਵ੍ਹੀਲ ਡਿਜ਼ਾਈਨ ਅਤੇ ਐਗਜਾਸਟ ਮਫਲਰ ਮੌਜੂਦਾ ਮਾਡਲ ਵਰਗੀ ਹੀ ਹੈ।ਇਸ ਤੋਂ ਇਲਾਵਾ  ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ 'ਚ ਡਿਸਕ ਬ੍ਰੇਕ ਅਤੇ ਡਿਊਲ ਚੈਨਲ ਏ. ਬੀ. ਐੱਸ. (ABS)  ਮਿਲੇਗਾ।

PunjabKesari

ਇੰਜਣ-
2019 ਯਾਮਾਹਾ R3 'ਚ ਮੌਜੂਦਾ ਮਾਡਲ ਵਾਲਾ 321 ਸੀ. ਸੀ. ਇੰਜਣ ਦਿੱਤਾ ਜਾ ਸਕਦਾ ਹੈ। ਇਹ ਲਿਕੂਵਿਡ ਕੂਲਡ, ਪੈਰਲਲ ਟਵਿਨ ਇੰਜਣ 42 ਐੱਚ. ਪੀ. ਦੀ ਪਾਵਰ ਅਤੇ 29.6 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਯਾਮਾਹਾ ਇਸ ਇੰਜਣ ਨੂੰ ਆਪਣੀ ਵੇਰੀਏਬਲ ਵਾਲਾ ਵੀ. ਵੀ. ਏ. ਤਕਨਾਲੋਜੀ ਨਾਲ ਅਪਡੇਟ ਕਰ ਸਕਦਾ ਹੈ। ਇੰਜਣ 6 ਸਪੀਡ ਗਿਅਰਬਾਕਸ ਨਾਲ ਉਪਲੱਬਧ ਹੋਵੇਗਾ। ਨਵੀਂ R3 'ਚ ਸਲੀਪਰ ਕਲੱਚ ਵੀ ਮਿਲ ਸਕਦਾ ਹੈ।


Related News