ਭਾਰਤ ''ਚ ਕਾਰਾਂ ਨਹੀਂ ਵੇਚੇਗੀ General Motors

05/19/2017 4:23:40 PM

ਜਲੰਧਰ- ਅਮਰੀਕਾ ਦੀ ਵੱਡੀ ਕਾਰ ਕੰਪਨੀ ਜਨਰਲ ਮੋਟਰਸ (ਜੀ. ਐੱਮ.) ਨੇ ਕਿਹਾ ਹੈ ਕਿ ਉਹ ਸਾਲ 2017 ਦੇ ਅੰਤ ਤੱਕ ਭਾਰਤ ''ਚ ਵ੍ਹੀਕਲਸ ਵੇਚਣਾ ਬੰਦ ਕਰ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਉਹ ਸਿਰਫ ਬਰਾਮਦ (ਐਕਸਪੋਟਰਸ) ''ਤੇ ਧਿਆਨ ਕੇਂਦਰਿਤ ਕਰੇਗੀ। ਇਸ ਤੋਂ ਪਹਿਲਾਂ ਅਪ੍ਰੈਲ ''ਚ ਹੀ ਕੰਪਨੀ ਨੇ ਗੁਜਰਾਤ ''ਚ ਆਪਣੇ ਹਲੋਲ ਪਲਾਂਟ ''ਚ ਪ੍ਰੋਡਕਸ਼ਨ ਨੂੰ ਰੋਕ ਦਿੱਤਾ ਸੀ।  ਭਾਰਤ ''ਚ ਆਪਣੇ ਮੈਨੂਫੈਕਚਰਿੰਗ ਆਪ੍ਰੇਸ਼ਨਜ਼ ਦੇ ਇੰਟੀਗ੍ਰੇਸ਼ਨ ਦੀਆਂ ਕੋਸ਼ਿਸ਼ਾਂ ਤਹਿਤ ਆਪਣੇ ਇਸ ਪਹਿਲੇ ਪਲਾਂਟ ''ਚ ਪ੍ਰੋਡਕਸ਼ਨ ਬੰਦ ਕੀਤਾ ਹੈ। ਜਨਰਲ ਮੋਟਰਸ ਇੰਡੀਆ ਨੇ ਇਕ ਬਿਆਨ ''ਚ ਦੱਸਿਆ ਕਿ ਭਾਰਤ ''ਚ ਉਹ ਆਪਣੇ ਪੂਰੇ ਮੈਨੂਫੈਕਚਰਿੰਗ ਆਪ੍ਰੇਸ਼ਨਜ਼ ਹੁਣ ਮਹਾਰਾਸ਼ਟਰ ਦੇ ਤਾਲੇਗਾਓਂ ਸਥਿਤ ਦੂਜੇ ਪਲਾਂਟ ਤੋਂ ਕਰੇਗੀ। ਭਾਰਤ ''ਚ ਜਨਰਲ ਮੋਟਰਸ ਇੰਡੀਆ ਸ਼ੇਵਰਲੇ ਬਰਾਂਡ ਦੇ ਤਹਿਤ ਆਪਣੀਆਂ ਕਾਰਾਂ ਨੂੰ ਵੇਚਦੀ ਹੈ।

ਕਿਉਂ ਲਿਆ ਕੰਪਨੀ ਨੇ ਇਹ ਫੈਸਲਾ

1. ਜਨਰਲ ਮੋਟਰਸ ਇੰਡੀਆ ਨੇ ਜਾਰੀ ਬਿਆਨ ''ਚ ਕਿਹਾ ਕਿ ਇਹ ਫੈਸਲਾ ਕੰਪਨੀ ਦੇ ਦੁਨੀਆ ਭਰ ''ਚ ਮੌਜੂਦ ਪ੍ਰਫਾਰਮੈਂਸ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਹੈ।
2. ਕੰਪਨੀ 4 ਕੌਮਾਂਤਰੀ ਬਾਜ਼ਾਰਾਂ ਤੋਂ ਵੀ ਬਾਹਰ ਨਿਕਲ ਰਹੀ ਹੈ। ਇਨ੍ਹਾਂ ''ਚ ਰੂਸ, ਯੂਰਪ ਅਤੇ ਸਾਊਥ ਅਫਰੀਕਾ ਸ਼ਾਮਲ ਹਨ।

ਇਨਵੈਸਟਮੈਂਟ ਪਲਾਨ ਦੇ ਹਿਸਾਬ ਨਾਲ ਨਹੀਂ ਮਿਲ ਰਹੀ ਰਿਟਰਨ : ਜੈਕਬ
ਜੀ. ਐੱਮ. ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਜੀ. ਐੱਮ. ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਸਟੀਫਨ ਜੈਕਬ ਨੇ ਕਿਹਾ, ''''ਭਾਰਤ ''ਚ ਕੰਪਨੀ ਨੇ ਜੋ ਇਨਵੈਸਟਮੈਂਟ ਪਲਾਨ ਕੀਤੀ ਸੀ ਉਸ ਹਿਸਾਬ ਨਾਲ ਰਿਟਰਨ ਨਹੀਂ ਮਿਲ ਰਹੀ ਹੈ। ਇਸ ਇਨਵੈਸਟਮੈਂਟ ਨਾਲ ਸਾਨੂੰ ਆਪਣੀ ਲੀਡਰਸ਼ਿਪ ਪੁਜ਼ੀਸ਼ਨ ਨੂੰ ਹਾਸਲ ਕਰਨ ਅਤੇ ਘਰੇਲੂ ਬਾਜ਼ਾਰ ''ਚ ਲੰਮੀ ਮਿਆਦ ''ਚ ਲਾਭ ਹਾਸਲ ਕਰਨ ''ਚ ਮਦਦ ਵੀ ਨਹੀਂ ਮਿਲ ਰਹੀ ਹੈ। 

ਭਾਰਤ ''ਚ ਕੰਪਨੀ ਦੀਆਂ ਕਾਰਾਂ
ਸ਼ੇਵਰਲੇ ਬੀਟ, ਸ਼ੇਵਰਲੇ ਸਪਾਰਕ, ਸ਼ੇਵਰਲੇ ਸੇਲ, ਸ਼ੇਵਰਲੇ ਇੰਜਾਏ, ਸ਼ੇਵਰਲੇ ਕਰੂਜ਼, ਸ਼ੇਵਰਲੇ ਟਰੇਲਬਲੇਜ਼ਰ

ਭਾਰਤ ''ਚ ਫੇਲ ਹੋ ਗਈ ਜਨਰਲ ਮੋਟਰਸ
ਜੀ. ਐੱਮ. ਨੇ ਸਾਲ 2015 ''ਚ ਕਿਹਾ ਕਿ ਉਹ ਸਾਲ 2020 ਤੱਕ ਭਾਰਤ ''ਚ ਆਪਣੇ ਮਾਰਕੀਟ ਸ਼ੇਅਰ ਨੂੰ ਦੁੱਗਣਾ ਕਰ ਕੇ ਕਰੀਬ 3 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਕਰਨਾ ਚਾਹੁੰਦੀ ਹੈ।  ਕੰਪਨੀ ਦਾ ਮਾਰਕੀਟ ਸ਼ੇਅਰ 31 ਮਾਰਚ ਨੂੰ ਖ਼ਤਮ ਵਿੱਤ ਸਾਲ ''ਚ ਡਿੱਗ ਕੇ 1 ਫ਼ੀਸਦੀ ਤੋਂ ਘੱਟ ਹੋ ਗਿਆ ਜੋ ਕਿ ਪਹਿਲਾਂ 1.17 ਫ਼ੀਸਦੀ ਸੀ।  2016-17 ''ਚ ਭਾਰਤ ''ਚ ਕੰਪਨੀ ਦੀ ਸੇਲਸ ਕਰੀਬ 21 ਫ਼ੀਸਦੀ ਘੱਟ ਕੇ 25,823 ਯੂਨਿਟਸ ਰਹੀ। ਉਥੇ ਹੀ, ਕੰਪਨੀ ਦੀ ਬਰਾਮਦ 16 ਫ਼ੀਸਦੀ ਵਧ ਕੇ 83,368 ਯੂਨਿਟਸ ਹੋ ਗਈ।