ਡੁਕਾਟੀ Multistrada 1260 ਬਾਈਕ ਭਾਰਤ ''ਚ ਹੋਈ ਲਾਂਚ, ਜਾਣੋ ਕੀਮਤ

06/19/2018 1:48:37 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਡੁਕਾਟੀ (DUCATI) ਨੇ ਆਪਣੀ ਪਾਵਰਫੁੱਲ ਬਾਈਕ 'ਮਲਟੀਸਟਰਾਡਾ 1260' (Multistrada 1260) ਅੱਜ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇੰਟਰਨੈਸ਼ਨਲ ਬਾਜ਼ਾਰਾਂ 'ਚ ਡੁਕਾਟੀ ਮਲਟੀਸਟਰਾਡਾ 1260 ਚਾਰ ਵੇਰੀਐਂਟਸ 'ਚ ਉਪਲੱਬਧ ਹੈ। ਭਾਰਤ 'ਚ ਇਸ ਦੇ ਸਿਰਫ ਦੋ ਵੇਰੀਐਂਟਸ ਡੁਕਾਟੀ Multistrada 1260 ਅਤੇ ਡੁਕਾਟੀ Multistrada 1260S ਮਿਲਣਗੇ।

 

ਇੰਜਣ-
ਇਸ ਬਾਈਕ 'ਚ 1262 ਸੀ. ਸੀ. ਦਾ ਐੱਲ ਟਵਿਨ ਇੰਜਣ ਦਿੱਤਾ ਗਿਆ ਹੈ। ਇਸ ਬਾਈਕ ਦਾ ਇੰਜਣ 158 ਬੀ. ਐੱਚ. ਪੀ. ਪੀਕ ਪਾਵਰ ਅਤੇ 129.5 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

 

ਹੋਰ ਫੀਚਰਸ-
ਨਵੀਂ ਮਲਟੀਸਟਰਾਡਾ 1260 ਬਾਈਕ 'ਚ ਡੁਕਾਟੀ ਟ੍ਰੈਕਸ਼ਨ ਕੰਟਰੋਲ, ਡੁਕਾਟੀ ਵ੍ਹੀਲੀ ਕੰਟਰੋਲ, ਸਕਾਈਹੁਕ ਸਸਪੈਂਸ਼ਨ, ਵ੍ਹੀਕਲ ਹੋਲਡ ਕੰਟਰੋਲ ਆਦਿ ਫੀਚਰਸ ਦਿੱਤੇ ਗਏ ਹਨ। ਆਪਣੀ ਕਲਾਸ 'ਚ ਸਭ ਤੋਂ ਹੇਠਲੀ ਸੀਟ ਹਾਈਟ ਅਤੇ ਹਾਈ ਕੈਪੇਸਿਟੀ ਵਾਲਾ ਫਿਊਲ ਟੈਂਕ ਡਿਜ਼ਾਇਨ ਇਸ ਨੂੰ ਪਰਫੈਕਟ ਸਪੋਰਟ ਟੂਅਰਰ ਬਣਾਉਂਦਾ ਹੈ। ਇਸ 'ਚ 20 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਮਲਟੀਸਟਰਾਡਾ 1260 'ਚ ਫੁੱਲ ਕਲਰ ਟੀ. ਐੱਫ. ਟੀ. ਇੰਸਟਰੂਮੈਂਟਸ ਕੰਸੋਲ ਹੈ, ਜੋ ਕਿ ਡੁਕਾਟੀ ਮਲਟੀਮੀਡੀਆ ਸਿਸਟਮ ਨਾਲ ਉਪਲੱਬਧ ਹੈ। ਇਸ ਬਾਈਕ 'ਚ ਮਲਟੀਪਲ ਰਾਈਡਿੰਗ ਮੋਡਲ ਵੀ ਦਿੱਤੇ ਗਏ ਹਨ।

 

ਡੁਕਾਟੀ ਮਲਟੀਸਟਰਾਡਾ 1260 ਬਾਈਕ ਨੂੰ ਬ੍ਰ੍ਰੇਮਬੋ ਬ੍ਰੇਕਸ ਅਤੇ ਕਾਰਨਿੰਗ ਏ. ਬੀ. ਐੱਸ. ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਐਸ ਵਰਜ਼ਨ 'ਚ Evo M50 4-Piston ਕੈਲੀਪਰਸ ਦਿੱਤੇ ਗਏ ਹਨ। ਰਾਈਡਿੰਗ ਕੰਫਰਟ ਨੂੰ ਨਵਾਂ ਡਾਇਮੇਸ਼ਨ ਦੇਣ ਵਾਲੀ ਇਸ ਬਾਈਕ 'ਚ ਸਭ ਤੋਂ ਲੰਬਾ ਵ੍ਹੀਲਬੇਸ ਹੈ। ਇਸ 'ਚ ਐਲਾਏ ਵ੍ਹੀਲਜ਼ ਦਾ ਡਿਜ਼ਾਇਨ ਵੀ ਨਵਾਂ ਹੈ। 

ਡੁਕਾਟੀ ਮਲਟੀਸਟਰਾਡਾ 1260 ਬਾਈਕ ਨੂੰ ਥਾਈਲੈਂਡ ਤੋਂ ਭਾਰਤ ਇੰਪੋਰਟ ਕੀਤੀ ਜਾਵੇਗੀ। ਇਸ 'ਚ ਸੀ. ਬੀ. ਯੂ. (Completely Built Unit) ਦੇ ਤੌਰ 'ਤੇ ਇੰਪੋਰਟ ਕੀਤਾ ਜਾਵੇਗਾ। ਭਾਰਤ 'ਚ ਮਲਟੀਸਟਰਾਡਾ 1260 ਦਾ ਸਿੱਧਾ ਮੁਕਾਬਲਾ ਬੀ. ਐੱਮ. ਡਬਲਿਊ. ਆਰ1200 ਜੀ. ਐੱਸ. (BMW R1200 GS) ਬਾਈਕ ਨਾਲ ਹੋਵੇਗਾ।
 

 

ਕੀਮਤ-
ਡੁਕਾਟੀ ਮਲਟੀਸਟਰਾਡਾ ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 15.99 ਲੱਖ ਰੁਪਏ ਅਤੇ ਮਲਟੀਸਟਰਾਡਾ 1260S ਦੀ ਐਕਸ ਸ਼ੋਰੂਮ ਕੀਮਤ 18.06 ਲੱਖ ਰੁਪਏ ਹੈ।