ਹੁਣ ਡਰਾਈਵਰਲੈੱਸ ਕਾਰ ਰਾਹੀਂ ਹੋਵੇਗੀ Grocery ਦੀ ਹੋਮ ਡਿਲੀਵਰੀ, ਇਸ ਸ਼ਹਿਰ ਤੋਂ ਹੋਵੇਗੀ ਸ਼ੁਰੂਆਤ

08/19/2018 4:18:01 PM

ਜਲੰਧਰ- ਹੁਣ ਗਰਾਸਰੀ ਲੈਣ ਲਈ ਲੋਕਾਂ ਨੂੰ ਗਰਾਸਰੀ ਸਟੋਰ ਜਾਣ ਦੀ ਲੋੜ ਨਹੀਂ ਹੋਵੇਗੀ। ਅਮਰੀਕਾ 'ਚ ਦੋ ਕੰਪਨੀਆਂ ਮਿਲ ਕੇ ਡਰਾਈਵਰਲੈੱਸ ਵ੍ਹੀਕਲ ਤੋਂ ਗਰਾਸਰੀ ਡਿਲੀਵਰੀ ਕਰਣਗੀਆਂ। ਇਸ ਦੇ ਲਈ ਗਾਹਕਾਂ ਨੂੰ ਆਪਣਾ ਆਰਡਰ ਸ਼ਡਿਊਲ ਕਰਨਾ ਹੋਵੇਗਾ। ਦਰਅਸਲ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਸਭ ਤੋਂ ਵੱਡੇ ਸੁਪਰਮਾਰਕੀਟ ਰਿਟੇਲਰ Kroger ਤੇ ਦੁਨੀਆ ਦਾ ਪਹਿਲਾ ਡਰਾਈਵਰਲੈੱਸ ਡਿਲੀਵਰੀ ਵ੍ਹੀਕਲ ਬਣਾਉਣ ਵਾਲੀ ਕੰਪਨੀ Nuro ਨੇ ਪਾਰਟਨਰਸ਼ਿੱਪ ਕੀਤੀ ਸੀ। ਇਸ ਪਾਰਟਨਰਸ਼ਿੱਪ ਦੇ ਤਹਿਤ Nuro ਦੇ ਰੋਬੋਟ ਰਾਹੀਂ ਗਰਾਸਰੀ ਸਾਮਾਨ ਡਿਲੀਵਰ ਕੀਤੀ ਜਾਵੇਗੀ।

ਹੁਣ ਦੋਵੇਂ ਕੰਪਨੀਆਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਐਰਿਜ਼ੋਨਾ ਦਾ Scottsdale ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਸੈਲਫ ਡਰਾਈਵਿੰਗ ਵ੍ਹੀਕਲ ਦੇ ਰਾਹੀਂ ਗਾਹਕਾਂ ਨੂੰ ਗਰਾਸਰੀ ਡਿਲੀਵਰੀ ਕੀਤੀ ਜਾਵੇਗੀ। ਇਸ ਮੌਕੇ 'ਤੇ Scottsdale ਦੇ ਮੇਅਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ। ਅਸੀਂ ਇਸ ਨਵੀਂ ਤਕਨੀਕ ਦਾ ਸਵਾਗਤ ਕਰਦੇ ਹਾਂ ਜੋ ਸਾਡੇ ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਹੈ।

Kroger ਦੇ ਚੀਫ ਡਿਜੀਟਲ ਆਫਿਸਰ ਯੇਲ ਕਾਇਸੇਟ ਨੇ ਦੱਸਿਆ ਕਿ ਅਸੀਂ ਆਪਣੇ ਆਟੋਨਾਮਸ ਵ੍ਹੀਕਲ ਡਿਲੀਵਰੀ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਅਸੀਂ ਆਪਣੇ ਗਾਹਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾਵਾਂ ਦੇਣਾ ਚਾਹੁੰਦੇ ਹਾਂ 'ਤੇ Nuro ਦੇ ਨਾਲ ਸਾਡੀ ਪਾਰਟਨਰਸ਼ਿੱਪ 'ਚ ਅਸੀਂ ਸਮਝ ਸਕਾਗੇਂ ਕਿ ਗਾਹਕਾਂ ਨੂੰ ਇਸ ਆਟੋਨਾਮਸ ਵ੍ਹੀਕਲ ਨੂੰ ਲੈ ਕੇ ਕੀ ਰਿਸਪਾਂਸ ਹੈ।

ਦੱਸ ਦੇਈਏ ਕਿ Nuro ਆਪਣੇ ਪ੍ਰੋਜੈਕਟ ਦੀ ਸ਼ੁਰੂਆਤ ਸੈਲਫ-ਡਰਾਈਵਿੰਗ ਟੋਇਟਾ ਪ੍ਰੀਇਸ ਫਲੀਟ ਦੇ ਨਾਲ ਕਰੇਗਾ। ਬਾਅਦ 'ਚ ਕੰਪਨੀ ਆਪਣੇ ਕਸਟਮ R1 ਡਰਾਈਵਰਲੈੱਸ ਵ੍ਹੀਕਲ ਲਿਆਵੇਗੀ। ਇਸ ਦੇ ਤਹਿਤ ਗਾਹਕ ਆਪਣੀ ਗਰਾਸਰੀ ਆਰਡਰ ਨੂੰ ਸ਼ਡਿਊਲ ਕਰ ਸਕਣਗੇ।