BMW 630i GT ਦਾ ਲਗਜ਼ਰੀ ਲਾਈਨ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਫੀਚਰਸ

06/24/2018 2:23:38 PM

ਜਲੰਧਰ - BMW ਨੇ ਇਸ ਸਾਲ ਫਰਵਰੀ 'ਚ ਹੋਏ ਆਟੋ ਐਕਸਪੋ 2018 'ਚ 630i GT ਦਾ ਪੈਟਰੋਲ ਇੰਜਣ ਲਾਂਚ ਕੀਤਾ ਸੀ | ਪਰ ਤੱਦ ਇਸ ਦਾ ਇਕ ਹੀ ਵੇਰੀਐਟ ਸਪੋਰਟ ਲਾਈਨ ਉਤਾਰਿਆ ਗਿਆ ਸੀ | ਹੁਣ ਕੰਪਨੀ ਨੇ ਇਸ 'ਚ ਅਤੇ ਇਕ ਵੇਰੀਐਾਟ ਜੋੜਿਆ ਹੈ ਜਿਸ ਨੂੰ ਲਗਜ਼ਰੀ ਲਾਈਨ ਨਾਂ ਦਿੱਤਾ ਗਿਆ ਹੈ | BMW 630i GT Luxury Linek ਨੂੰ 61.80 ਲੱਖ ਰੁਪਏ (ਐਕਸ ਸ਼ੋਰੂਮ, ਭਾਰਤ) ਦੀ ਕੀਮਤ ਦੇ ਨਾਲ ਉਤਾਰਿਆ ਗਿਆ ਹੈ | BMW 630i GT ਲਗਜ਼ਰੀ ਲਾਈਨ ਪੈਟਰੋਲ ਵੇਰੀਐਾਟ ਦੀ ਵਿਕਰੀ ਕੰਪਨੀ ਜੁਲਾਈ ਤੋੋਂ ਸ਼ੁਰੂ ਕਰ ਦੇਵੇਗੀ | ਅਜੇ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ |

ਕਾਰ ਦੇ ਐਕਸਟੀਰਿਅਰ ਅਤੇ ਇੰਟੀਰਿਅਰ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ | BMW 630i GT ਲਗਜ਼ਰੀ ਲਾਈਨ ਪੈਟਰੋਲ ਵੇਰੀਐਾਟ 'ਚ ਇਕ ਵੱਡਾ ਬੋਨਟ ਦਿੱਤਾ ਗਿਆ ਹੈ ਜੋ ਇਸ ਨੂੰ ਜ਼ਿਆਦਾ ਬੋਲਡ ਬਣਾਉਾਦਾ ਹੈ | ਇਸ ਦੇ ਐਕਸਟੀਰਿਅਰ 'ਚ ਕਾਫ਼ੀ ਕ੍ਰੋਮ ਵਰਕ ਕੀਤਾ ਗਿਆ ਹੈ ਅਤੇ ਨਾਲ ਹੀ ਇਸ 'ਚ ਇਕ ਐਕਟਿਵ ਰਿਅਰ ਸਪਾਇਲਰ ਵੀ ਦਿੱਤਾ ਗਿਆ ਹੈ |

ਇੰਟੀਰਿਅਰ
BMW 630i GT ਲਗਜ਼ਰੀ ਲਾਈਨ ਪੈਟਰੋਲ ਵੇਰੀਐਾਟ ਦੇ ਇੰਟੀਰਿਅਰ 'ਚ ਤਾਂ ਤੁਹਾਨੂੰ ਇਕ ਲਾਉਂਜ ਦੀ ਫਿਲਿੰਗ ਆਵੇਗੀ | ਇਹ ਬੇਹੱਦ ਹੀ ਸ਼ਾਨਦਾਰ ਅਤੇ ਲਗਜ਼ੀਰਿਅਸ ਹੈ |  ਇਸ 'ਚ ਨੌਆਇਸ ਇੰਸੁਲੇਸ਼ਨ, ਟੂ-ਪਾਰਟ ਪੈਨੋਰਮਿਕ ਸਨਰੂਫ, ਕੰਫਰਟ ਕੁਸ਼ਨ ਹੈੱਡਰੈਸਟ ਅਤੇ ਰਿਅਰ ਵਿੰਡੋ ਲਈ ਇਲੈਕਟਿ੍ਕਲੀ ਆਪਰੇਟਡ ਬਲਾਇੰਡਫੋਲਡਸ ਦਿੱਤੇ ਗਏ ਹਨ | ਪਿਛਲੇ ਪੈਟਰੋਲ ਵੇਰੀਐਾਟ ਤੋਂ BMW 630i GT ਲਗਜ਼ਰੀ ਲਾਈਨ ਨੂੰ ਜੋ ਅਲਗ ਕਰਦਾ ਹੈ ਉਹ ਹੈ ਇਸ 'ਚ ਫਾਈਨ ਵੁੱਡ ਦਾ ਇਸਤੇਮਾਲ | ਇਸ ਦੀ ਵਜ੍ਹਾ ਨਾਲ ਇਹ BMW 630i GT ਲਗਜ਼ਰੀ ਲਾਈਨ ਪੈਟਰੋਲ ਵੇਰੀਐਾਟ ਹੋਰ ਵੀ ਪ੍ਰੀਮੀਅਮ ਲਗਦਾ ਹੈ |

ਹੋਰ ਸਟੈਂਡਰਡ ਫੀਚਰਸ
BMW 5-Series GT ਦੇ ਹੋਰ ਸਟੈਂਡਰਡ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 10.25 ਇੰਚ ਦੀ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਐਪਲ ਕਾਰਪਲੇਅ ਅਤੇ ਐਾਡ੍ਰਾਇਡ ਆਟੋ, ਰਿਅਰ ਸੀਟਰ ਐਾਟਰਟੇਨਮੈਂਟ ਵਿੱਦ 10.2-ਇੰਚ ਕਲਰ ਸਕਰੀਨ, BMW ਨੈਵੀਗੇਸ਼ਨ, 2MW ਕੁਨੈੱਕਟੱਡ ਡਰਾਇਵ ਅਤੇ ਹਰਮਨ ਦੇ ਆਡੀਓ ਸਿਸਟਮ ਮਿਲਣਗੇ ¢    

ਇੰਜਣ ਪਾਵਰ
BMW 5 - Series GT 'ਚ ਟਵਿਨਪਾਵਰ ਟਰਬੋ 2.0-ਲਿਟਰ, 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 258 ਬੀ. ਐੈੱਚ. ਪੀ ਦੀ ਪਾਵਰ ਅਤੇ 400 ਨਿਊਟਨ ਮੀਟਰ ਦੀ ਟਾਰਕ ਜਨਰੇਟ ਕਰਦਾ ਹੈ | ਇਸ ਇੰਜਣ ਨੂੰ 8-ਸਪੀਡ ਸਟੈਪਟ੍ਰਾਨਿਕ ਸਪੋਰਟ ਆਟੋਮੈਟਿਕ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ | ਕਾਰ ਦਾ ਐਕਸੀਲੇਰੇਸ਼ਨ ਵੀ ਕਮਾਲ ਦਾ ਹੈ | ਕੰਪਨੀ ਦਾ ਦਾਅਵਾ ਹੈ ਕਿ BMW 6-Series GT ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਸਿਰਫ 6.3 ਸੈਕਿੰਡ ਦਾ ਸਮਾਂ ਲਗਦਾ ਹੈ |

ਸੇਫਟੀ ਫੀਚਰਸ
ਸੇਫਟੀ ਫੀਚਰਸ ਦੇ ਤੌਰ 'ਤੇ BMW 5-Series GT 'ਚ ਪਾਰਕਿੰਗ ਅਸਿਸਟ, ਪਾਰਕ ਡਿਸਟੇਂਸ ਕੰਟਰੋਲ, ਸਰਾਊਾਡ ਵਿਊ ਕੈਮਰਾ, ਰਿਮੋਟ ਕੰਟਰੋਲ ਇੰਜਣ ਸਟਾਰਟ/ਸਟਾਪ,  ਕਾਰ ਦਾ ਸਰਾਊਾਡ ਵਿਊ ਅਤੇ ਟਰੈਫਿਕ ਦੀ 3ਡੀ ਈਮੇਜ ਜਿਹੇਂ ਫੀਚਰਸ ਦਿੱਤੇ ਗਏ ਹਨ | ਇਸ ਤੋਂ ਇਲਾਵਾ BMW 6-Series GT 'ਚ ਛੇ ਏਅਰਬੈਗ, ਬ੍ਰੇਕ ਅਸਿਸਟ ਦੇ ਨਾਲ ਏ. ਬੀ. ਐੱਸ, ਡਾਇਨਾਮਿਕ  ਸਟੇਬੀਲਿਟੀ ਕੰਟਰੋਲ, ਹਿੱਲ ਡਿਸੇਂਟ ਕੰਟਰੋਲ, ਰਨ-ਫਲੈਟ ਟਾਇਰ, ਕਰੈਸ਼ ਸੈਂਸਰ, ਸਾਈਡ-ਇੰਪੈਕਟ ਪ੍ਰੋਟੈਕਸ਼ਨ, ਕਾਰਨਰਿੰਗ ਬ੍ਰੇਕ ਕੰਟਰੋਲ ਅਤੇ ISOFIX ਚਾਇਲਡ ਸੀਟ ਜਿਹੇ ਸੇਫਟੀ ਫੀਚਰਸ ਵੀ ਦੇਖਣ ਨੂੰ ਮਿਲਦੇ ਹਨ ¢