ਡਰਾਈਵਰਲੈੱਸ ਕਾਰਾਂ ਦੀ ਸੁਰੱਖਿਆ ਵਧਾ ਸਕਦੀ ਹੈ 5ਜੀ ਤਕਨੀਕ : ਗਾਰਟਨਰ

06/24/2018 1:56:38 PM

ਜਲੰਧਰ— ਡਰਾਈਵਰਲੈੱਸ ਕਾਰਾਂ ਦੀ ਸੁਰੱਖਿਆ 'ਚ 4ਜੀ ਨੈੱਟਵਰਕ ਦੇ ਮੁਕਾਬਲੇ 5ਜੀ ਨੈੱਟਵਰਕ ਨਾਲ 10 ਗੁਣਾ ਵਾਧਾ ਹੋ ਸਕਦਾ ਹੈ। ਇਹ ਗੱਲ ਮਾਰਕੀਟ ਰਿਸਰਚ ਕੰਪਨੀ ਗਾਰਟਨਰ ਨੇ ਕਹੀ ਹੈ। ਗਾਰਟਨਰ ਦੇ ਸੀਨੀਅਰ ਰਿਸਰਚ ਵਿਸ਼ਲੇਸ਼ਕ ਜੋਨਾਥਨ ਡੇਵਨਪੋਰਟ ਨੇ ਕਿਹਾ ਕਿ 5ਜੀ ਨੈੱਟਵਰਕ 'ਚ ਜਿਸ ਤਰ੍ਹਾਂ ਦੀ ਭਰੋਸੇਯੋਗ ਅਤੇ ਰਫਤਾਰ ਦਾ ਦਾਅਵਾ ਕੀਤਾ ਗਿਆ ਹੈ ਅਤੇ ਉਸ ਨਾਲ ਡਰਾਈਵਰਲੈੱਸ ਵਾਹਨਾਂ ਨੂੰ ਰਿਮੋਟ ਕੰਟਰੋਲ ਰਾਹੀਂ ਸੁਰੱਖਿਅਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਟੋਮੈਟਿਕ ਵਾਹਨਾਂ 'ਚ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਤੇਜ਼ੀ ਦੇ ਨਾਲ ਉਨ੍ਹਾਂ ਦਾ ਮਾਰਗਦਰਸ਼ਨ ਨਹੀਂ ਹੋ ਪਾਉਂਦਾ ਹੈ, ਜਿਸ ਕਾਰਨ ਵਾਹਨਾਂ ਨੂੰ ਚਲਾਉਣ ਲਈ ਮਨੁੱਖੀ ਦਖਲ ਦੀ ਲੋੜ ਹੁੰਦੀ ਹੈ। 
ਉਨ੍ਹਾਂ ਕਿਹਾ ਕਿ ਇਸ ਦਖਲ ਕਾਰਨ ਆਟੋਮੈਟਿਕ ਪ੍ਰਕਿਰਿਆ ਖਤਮ ਹੋ ਜਾਂਦੀ ਹੈ ਅਤੇ ਵਾਹਨ ਚਾਲਕ ਦੇ ਕੰਟਰੋਲ 'ਚ ਆ ਜਾਂਦਾ ਹੈ। ਪਰ ਹਮੇਸ਼ਾ ਇਸ ਤਰ੍ਹਾਂ ਦਾ ਦਖਲ ਸੰਭਵ ਨਹੀਂ ਹੋ ਪਾਉਂਦਾ ਹੈ। ਇਸ ਦਾ ਇਕ ਸੰਭਾਵਿਤ ਹੱਲ ਇਹ ਹੈ ਕਿ ਰਿਮੋਟ ਪਾਇਲਟ ਦਾ ਪ੍ਰਯੋਗ ਕਰਕੇ ਵਾਹਨ ਚਾਲਕ ਦੀ ਮੌਜੂਦਗੀ ਖਤਮ ਕੀਤੀ ਜਾਵੇ। 
ਗਾਰਟਨਰ ਨੇ ਕਿਹਾ ਕਿ ਚਾਲਕ ਸੁਰੱਖਿਆ ਅਤੇ ਡਾਟਾ ਪ੍ਰੋਸੈਸਿੰਗ ਅਤੇ ਪ੍ਰਬੰਧਨ ਦੇ ਖੇਤਰ 'ਚ ਸੰਚਾਰ ਸੇਵਾ ਪ੍ਰਦਾਤਾ (ਸੀ.ਐੱਸ.ਪੀ.) 5ਜੀ ਨੈੱਟਵਰਕ ਆਟੋਮੈਟਿਕ ਵਾਹਨ ਨਿਰਮਾਤਾਵਾਂ ਦੀਆਂ ਬਾਜ਼ਾਰ 'ਚ ਸੰਭਾਵਨਾਵਾਂ ਨੂੰ ਸੁਰੱਖਿਅਤ ਕਰ ਸਕਦਾ ਹੈ। ਇਸੇ ਮਹੀਨੇ ਜਾਰੀ ਹੋਏ ਐਰਿਕਸ਼ਨ ਮੋਬਿਲਟੀ ਰਿਪੋਰਟ ਦੇ ਹਾਲੀਆ ਵਰਜਨ 'ਚ ਕਿਹਾ ਗਿਆ ਹੈ ਕਿ ਉੱਤਰੀ ਅਮਰੀਕਾ 5ਜੀ ਨੂੰ ਅਪਣਾਉਣ 'ਚ ਮੌਰੀ ਬਣ ਸਕਦਾ ਹੈ ਕਿਉਂਕਿ ਅਮਰੀਕਾ ਦੇ ਸਾਰੇ ਪ੍ਰਮੁੱਖ ਆਪਰੇਟਰ 2018 ਦੇ ਅੰਤ ਅਤੇ 2019 ਦੇ ਅੱਧ ਤਕ 5ਜੀ ਨੈੱਟਵਰਕ ਸ਼ੁਰੂ ਕਰਨ ਵਾਲੇ ਹਨ।