2019 ''ਚ ਨਵੀਂ ਜਨਰੇਸ਼ਨ ਮਰਸਡੀਜ਼ ਬੈਂਜ਼ A-Class ਭਾਰਤ ''ਚ ਹੋਵੇਗੀ ਲਾਂਚ

03/18/2018 11:22:32 AM

ਜਲੰਧਰ- ਮਰਸਡੀਜ਼ ਬੇਂਜ ਨੇ ਫਰਵਰੀ ਮਹੀਨੇ 'ਚ ਚੌਥੀ ਜਨਰੇਸ਼ਨ A ਕਲਾਸ ਤੋਂ ਪਰਦਾ ਚੁੱਕਿਆ ਸੀ। ਕੰਪਨੀ ਇਸ ਨੂੰ ਭਾਰਤ 'ਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅੰਦਾਜੇ ਲਗਾਏ ਜਾ ਰਹੇ ਹਨ ਮਰਸਡੀਜ਼ ਬੈਂਜ A ਕਲਾਸ 2019 ਦੀ ਸ਼ੁਰੂਆਤ 'ਚ ਲਾਂਚ ਕੀਤੀ ਜਾ ਸਕਦੀ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਮੁਤਾਬਕ ਇਹ ਕਾਰ ਇਸ ਸਾਲ ਨਹੀਂ ਅਗਲੇ ਸਾਲ ਬਾਜ਼ਾਰ 'ਚ ਉਤਾਰੀ ਜਾ ਸਕਦੀ ਹੈ।

ਪਾਵਰ ਸਪੈਸੀਫਿਕੇਸ਼ਨ
ਇਸ ਨਵੀਂ A ਕਲਾਸ 'ਚ 7-ਸਪੀਡ ਡਿਊਲ ਕਲਚ ਗਿਅਰਬਾਕਸ ਵਾਲਾ 1.4 ਲਿਟਰ 4-ਸਿਲੈਂਡਰ ਟਰਬ-ੋਚਾਰਜਡ ਇੰਜਣ ਦਿੱਤਾ ਗਿਆ ਹੈ ਜੋ 160bhp ਦੀ ਪਾਵਰ ਦੇਵੇਗਾ।  ਇਸ ਤੋਂ ਇਲਾਵਾ ਇਸ 'ਚ 2.0 ਲਿਟਰ, 4 ਸਿਲੰਡਰ, ਟਰਬੋ-ਚਾਰਜਡ ਇੰਜਣ ਦਿੱਤਾ ਜਾਵੇਗਾ ਜੋ 220bhp ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰੇਗਾ।

ਡੀਜ਼ਲ ਇੰਜਨ ਦੇ ਤੌਰ 'ਤੇ ਇਸ 'ਚ 1.5 ਲਿਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ ਜੋ 115bhp ਦੀ ਪਾਵਰ ਅਤੇ 260Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਨ 7 ਸਪੀਡ ਡਿਊਲ ਕਲਚ ਗਿਅਰਬਾਕਸ ਤੋਂ ਲੈਸ ਹੈ।