3 ਮਈ ਨੂੰ ਭਾਰਤ ''ਚ ਲਾਂਚ ਹੋਵੇਗੀ ਮਿਨੀ countryman

04/26/2018 11:53:57 AM

ਜਲੰਧਰ- MW ਗਰੁਪ ਇੰਡਿਆ 3 ਮਈ ਨੂੰ ਆਲ ਨਿਊ ਮਿਨੀ countryman ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਨਵੀਂ ਕਾਰ 'ਚ ਪਹਿਲਾਂ ਦੇ ਮੁਕਾਬਲੇ ਕਈ ਨਵੇਂ ਬਦਲਾਅ ਕੀਤੇ ਜਾਣਗੇ। ਇਸ ਸਾਲ ਆਟੋ ਐਕਸਪੋ 2018 'ਚ ਕੰਪਨੀ ਨੇ ਇਸ ਕਾਰ ਤੋਂ ਪਰਦਾ ਚੁੱਕਿਆ ਸੀ। 

ਮਿਨੀ countryman 'ਚ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਆਪਸ਼ਨ ਮਿਲਣਗੇ 2.0 ਲਿਟਰ ਦਾ ਫੋਰ ਸਿਲੰਡਰ ਪੈਟਰੋਲ ਇੰਜਣ ਲਗਾ ਹੈ ਜੋ 189hp ਦੀ ਪਾਵਰ ਅਤੇ 280Nm ਦਾ ਟਾਰਕ ਦਿੰਦਾ ਹੈ, 0-100 ਕਿਲੋਮੀਟਰ ਦੀ ਰਫ਼ਤਾਰ ਫੜਨ ਲਈ ਕਾਰ ਨੂੰ 7.5 ਸੈਕਿੰਡਸ ਦਾ ਸਮਾਂ ਲਗਦਾ ਹੈ ਅਤੇ ਇਸ ਦੀ ਟਾਪ ਸਪੀਡ 225 kmph ਹੈ। ਇਸ ਤੋਂ ਇਲਾਵਾ ਕਾਰ 'ਚ 2.0 ਲਿਟਰ ਦੇ ਡੀਜ਼ਲ ਇੰਜਣ ਦੀ ਵੀ ਆਪਸ਼ਨ ਮਿਲੇਗੀ ਜੋ 188hp ਦੀ ਪਾਵਰ ਅਤੇ 400Nm ਦਾ ਟਾਰਕ ਦਿੰਦਾ ਹੈ। 0-100 ਕਿਲੋਮੀਟਰ ਦੀ ਰਫ਼ਤਾਰ ਫੜਨ ਲਈ ਕਾਰ ਨੂੰ 7.7 ਸੈਕਿੰਡਸ ਦਾ ਸਮਾਂ ਲਗਦਾ ਹੈ ਅਤੇ ਇਸ ਦੀ ਟਾਪ ਸਪੀਡ 220kmph ਹੈ । ਇਹ ਦੋਨੋਂ ਹੀ ਇੰਜਣ 8 ਸਪੀਡ ਗਿਅਰਬਾਕਸ ਦੇ ਨਾਲ ਹੋਣਗੇ।

ਕੀਮਤ ਦੀ ਗੱਲ ਕਰੀਏ ਤਾਂ ਨਵੀਂ ਮਿਨੀ countryman ਦੀ ਸੰਭਾਵਿਕ ਕੀਮਤ 45 ਲੱਖ ਰੁਪਏ ਹੋ ਸਕਦੀ ਹੈ ਉਹੀ ਫੀਚਰਸ ਦੀ ਗੱਲ ਕਰੀਏ ਤਾਂ ਕਾਰ 'ਚ 6.6 ਇੰਚ ਜਾਂ 8.8 ਇੰਚ ਦੀ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਲਗਾ ਹੋ ਸਕਦਾ ਹੈ। ਇਸ ਦੇ ਡਰਾਇਵ ਮੋਡ ਲਈ ਇਸ 'ਚ ਕਈ ਫੀਚਰਸ ਮਿਲਣਗੇ, ਨਾਲ ਹੀ ਕਰੂਜ਼ ਕੰਟਰੋਲ, ਪਾਰਕ ਅਸਿਸਟ, ਡਾਇਨਾਮਿਕ ਸਟੇਬੀਲਿਟੀ ਕੰਟਰੋਲ, ਕਰੇਸ਼ ਸੈਂਸਰ, ABS ਜਿਵੇਂ ਕਈ ਚੰਗੇ ਫੀਚਰਸ ਇਸ 'ਚ ਦੇਖਣ ਨੂੰ ਮਿਲ ਸਕਦੇ ਹਨ।


Related News