ਮਾਰੂਤੀ ਸੁਜ਼ੂਕੀ Ciaz ਦਾ ਫੇਸਲਿਫਟ ਵਰਜ਼ਨ ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ

08/20/2018 5:39:48 PM

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਿਆਜ਼ (Maruti Suzuki Ciaz) ਦੇ ਫੇਸਲਿਫਟ ਮਾਡਲ ਨੂੰ ਭਾਰਤ 'ਚ ਆਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਦੀ ਪੂਰੇ ਭਾਰਤ 'ਚ ਐਕਸ-ਸ਼ੋਰੂਮ ਕੀਮਤ 8.19 ਲੱਖ ਰੁਪਏ ਹੈ। ਸੀ-ਸੈਗਮੈਂਟ ਸਿਡਾਨ ਦੇ ਕੁੱਲ 11 ਵੇਰੀਐਂਟਸ ਹਨ ਅਤੇ ਇਸ 'ਚ ਦੋਵੇਂ ਇੰਜਣ ਆਪਸ਼ਨਜ਼ ਪੈਟਰੋਲ ਅਤੇ ਡੀਜ਼ਲ ਮਿਲਣਗੇ। ਇਹ ਕਾਰ 7 ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗੀ।

ਨਵੀਂ ਮਾਰੂਤੀ ਸਿਆਜ਼ 'ਚ ਫ੍ਰੰਟ ਲੁੱਕ ਨੂੰ ਨਵੇਂ ਗ੍ਰਿਲ ਡਿਜ਼ਾਈਨ ਨਾਲ ਰੀਵਾਈਜ਼ ਕੀਤਾ ਗਿਆ ਹੈ। ਇਹ ਗ੍ਰਿਲ ਕ੍ਰੋਮ ਸਟ੍ਰਿਪ ਨਾਲ ਉਪਲੱਬਧ ਹੈ। ਇਸ 'ਚ ਰੀ-ਡਿਜ਼ਾਈਨ ਹੈੱਡਲੈਂਪਸ ਅਤੇ ਪ੍ਰੋਜੈਕਟਰ ਹੈੱਡਲੈਂਪਸ ਯੂਨਿਟ 'ਚ ਹਾਰੀਜਾਂਟਲ ਐੱਲ. ਈ. ਡੀ. ਡੇਟਾਈਮ ਰਨਿੰਗ ਲਾਈਟਾਂ ਮੌਜੂਦ ਹਨ ਪਰ ਫ੍ਰੰਟ ਬੰਪਰ 'ਚ ਸਰਕੂਲਰ ਫਾਗ ਲੈਂਪਸ ਨਾਲ ਅਪਡੇਟ ਕੀਤਾ ਗਿਆ ਹੈ। ਇਸ ਦੇ ਚਾਰੇ ਪਾਸੇ ਮੇਟਲ ਫਿਨਿਸ਼ ਦੇਖਣ ਨੂੰ ਮਿਲੇਗਾ।2018 ਮਾਰੂਤੀ ਸੁਜ਼ੂਕੀ ਸਿਆਜ਼ ਦੇ ਪਿਛਲੇ ਹਿੱਸੇ ਨੂੰ ਦੇਖੀਏ ਤਾਂ ਟੇਲ ਲਾਈਟਾਂ 'ਚ ਨਵਾਂ ਲਾਈਟਿੰਗ ਸਿਗਨੇਚਰ ਅਤੇ ਰਿਵਾਈਜ਼ਡ ਬੰਪਰ ਦੇਖਣ ਨੂੰ ਮਿਲੇਗਾ। ਨਵੇਂ ਅਲਾਏ ਵ੍ਹੀਲਜ਼ ਵੀ ਇਸ 'ਚ ਖਾਸ ਅਪਡੇਟ ਹਨ।

ਇੰਟੀਰਿਅਰ-
ਨਵੀਂ ਸਿਆਜ਼ ਦੇ ਇੰਟੀਰਿਅਰ 'ਚ ਰੀਫ੍ਰੈਸ਼ਡ ਕੈਬਿਨ ਦਿੱਤਾ ਗਿਆ ਹੈ। ਇੰਸਟਰੂਮੈਂਟ ਕਲੱਸਟਰ ਨੂੰ 4.2 ਇੰਚ ਦੀ ਟੀ. ਐੱਫ. ਟੀ. ਸਕਰੀਨ, ਐਡੀਸ਼ਨਲ ਇੰਨਫਰਮੇਸ਼ਨ ਅਤੇ ਨਵੇਂ ਕਲਰ ਨਾਲ ਅਪਡੇਟ ਕੀਤੀ ਗਈ ਹੈ। ਟੱਚਸਕਰੀਨ ਇੰਫੋਟੇਨਮੈਂਟ ਸਿਸਟਮ 'ਚ ਪਹਿਲਾਂ ਤੋਂ ਬਿਹਤਰ ਮਿਊਜ਼ਿਕ ਸਿਸਟਮ , ਨੈਵੀਗੇਸ਼ਨ, ਬਲੂਟੁੱਥ ਅਤੇ ਯੂ. ਐੱਸ. ਬੀ. ਕੁਨੈਕਟੀਵਿਟੀ ਅਤੇ ਸਮਾਰਟਫੋਨ ਇੰਟੀਗ੍ਰੇਸ਼ਨ ਮੌਜੂਦ ਹੈ।

ਫੀਚਰਸ-
ਜੇਕਰ ਗੱਲ ਕਰੀਏ ਫੀਚਰਸ ਦੀ ਤਾਂ ਨਵੀਂ ਮਾਰੂਤੀ ਸਿਆਜ਼ 'ਚ ਪੁਸ਼ ਸਟਾਰਟ ਸਟਾਪ , ਕਰੂਜ ਕੰਟਰੋਲ, ਇਲੈਕਟ੍ਰੋਨਿਕ ਮਿਰਰਸ, ਕੀਲੈੱਸ ਐਂਟਰੀ, ਆਟੋ ਏ. ਸੀ, ਰਿਅਰ ਏ. ਸੀ. ਵੈਂਟਸ, ਸੈਂਟਰ ਆਰਮ ਰੈਸਟ,ਡਰਾਈਵਰ ਹਾਈਟ ਅਜਸਟਮੈਂਟ , ਆਟੋਮੈਟਿਕ ਹੈੱਡਲੈਂਪਸ, ਰਿਵਰਸ ਪਾਰਕਿੰਗ ਸੈਂਸਰ, ਫਰੰਟ ਸੀਟ ਬੈਲਟ ਰਿਮਾਂਈਡਰ ਅਤੇ ਸਪੀਡ ਅਲਰਟ ਸਿਸਟਮ ਹੈ। ਸੁਰੱਖਿਆ ਲਈ ਇਸ ਕਾਰ 'ਚ ਡਿਊਲ ਏਅਰਬੈਗਸ , ABS, EBD ਆਦਿ ਫੀਚਰਸ ਦਿੱਤੇ ਗਏ ਹਨ।

ਇੰਜਣ ਅਤੇ ਪਾਵਰ-
ਨਵੀਂ ਸਿਆਜ਼ 'ਚ 1.5 ਲਿਟਰ K15B ਪੈਟਰੋਲ ਇੰਜਣ ਮੌਜੂਦ ਹੈ, ਜੋ ਕਿ 6,000 ਆਰ. ਪੀ. ਐੱਮ. 'ਤੇ 103 ਬੀ. ਐੱਚ. ਪੀ. ਦੀ ਪਾਵਰ ਅਤੇ 4,400 ਆਰ. ਪੀ. ਐੱਮ. 'ਤੇ 138 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ 4 ਸਿੰਲਡਰ ਮੋਟਰ ਨਾਲ ਉਪਲੱਬਧ ਇਸ ਕਾਰ 'ਚ 5 ਸਪੀਡ ਮੈਨੂਅਲ ਅਤੇ 4 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਆਪਸ਼ਨ ਮੌਜੂਦ ਹਨ।ਇਸ ਕਾਰ ਦੇ ਡੀਜ਼ਲ ਮਾਡਲ 'ਚ 1.3 ਲਿਟਰ DDis ਇੰਜਣ ਮੌਜੂਦ ਹੈ, ਜੋ ਕਿ 89 ਬੀ. ਐੱਚ. ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਦੋਵਾਂ ਇੰਜਣਾਂ ਨੂੰ ਮਾਰੂਤੀ ਦੇ ਐੱਸ. ਐੱਚ. ਵੀ. ਐੱਸ. ਹਾਈਬ੍ਰਿਡ ਸਿਸਟਮ ਨਾਲ ਉਪਲੱਬਧ ਹਨ।

ਮਾਈਲੇਜ-
ਕੰਪਨੀ ਮੁਤਾਬਕ ਪੈਟਰੋਲ ਇੰਜਣ ਦੀ ਮਾਈਲੇਜ 21.56 ਕਿਲੋਮੀਟਰ ਪ੍ਰਤੀ ਲਿਟਰ ਹੋਵੇਗਾ। ਇਸ ਦੇ ਆਟੋਮੈਟਿਕ ਟਰਾਂਸਮਿਸ਼ਨ ਵਰਜ਼ਨ ਦੀ ਮਾਈਲੇਜ 21.28 ਕਿਲੋਮੀਟਰ ਪ੍ਰਤੀ ਲਿਟਰ ਹੋਵੇਗੀ। ਜੇਕਰ ਗੱਲ ਕਰੀਏ ਡੀਜ਼ਲ ਮਾਡਲ ਦੀ ਤਾਂ 28.09 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦੇਣ 'ਚ ਸਮਰੱਥ ਹੈ। ਇਸ ਕਾਰ ਨੂੰ ਆਪਣੀ ਕਲਾਸ ਦੀ ਸਭ ਤੋਂ ਫਿਊਲ ਐਫੀਸ਼ਿਅੰਟ ਕਾਰ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਪਡੇਟਿਡ ਮਾਰੂਤੀ ਸਿਆਜ਼ ਦਾ ਸੀ-ਸੈਗਮੈਂਟ ਸਿਡਾਨ 'ਚ ਹੋਂਡਾ ਸਿਟੀ, ਹੁੰਡਈ ਵਰਨਾ,  Volkswagen ਵੇਂਟੋ, ਸਕੋਡਾ ਰੈਪਿਡ ਅਤੇ ਹਾਲ ਹੀ ਲਾਂਚ ਹੋਈ ਨਵੀਂ ਟੋਇਟਾ ਯਾਰਿਸ ਕਾਰਾਂ ਨਾਲ ਮੁਕਾਬਲਾ ਹੋਵੇਗਾ।