19 ਜੁਲਾਈ ਨੂੰ ਭਾਰਤ ''ਚ ਲਾਂਚ ਹੋ ਸਕਦੀ ਹੈ ਹੌਂਡਾ ਦੀ ਨਵੀਂ Jazz

07/10/2018 1:59:55 PM

ਜਲੰਧਰ- ਹੌਂਡਾ ਪਹਿਲੀ ਕਾਰ ਕੰਪਨੀ ਸੀ ਜਿਨ੍ਹੇ ਭਾਰਤ 'ਚ ਸਭ ਤੋਂ ਪਹਿਲਾਂ ਜੈਜ਼ ਦੇ ਰੂਪ 'ਚ ਪਹਿਲੀ ਵਾਰ ਪ੍ਰੀਮੀਅਮ ਹੈਚਬੈਕ ਨੂੰ ਲਾਂਚ ਕੀਤੀ ਸੀ। ਪਰ ਹੁਣ ਇਕ ਵਾਰ ਫਿਰ ਮੀਡੀਆ ਰਿਪੋਰਟਸ ਦੇ ਮੁਤਾਬਕ ਹੌਂਡਾ ਦੀ ਨਵੀਂ ਫੇਸਲਿਫਟ ਜ਼ੈਜ਼ 19 ਜੁਲਾਈ ਨੂੰ ਲਾਂਚ ਹੋ ਸਕਦੀ ਹੈ ਅਤੇ ਇਸ ਦੀ ਬੁਕਿੰਗ ਵੀ 15 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ ਪਰ ਕੰਪਨੀ ਵੱਲੋਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਜਾਪਾਨ 'ਚ ਮਈ ਮਹੀਨੇ 'ਚ ਕੰਪਨੀ ਨੇ ਜ਼ੈਜ਼ ਫੇਸਲਿਫਟ ਨੂੰ ਪੇਸ਼ ਕੀਤਾ ਸੀ। ਨਵੀਂ ਜੈਜ਼ 'ਚ ਕਈ ਛੋਟੇ-ਵੱਡੇ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਹੌਂਡਾ ਦਾ ਡਿਜ਼ੀਪੈਡ 2.0 ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਵੇਗਾ। ਇਸ ਕਾਰ 'ਚ ਅਪਹੋਲਸਟਰੀ ਤੇ ਪੂਰੇ ਕਲਰ ਸਕੀਮ 'ਚ ਵੀ ਬਦਲਾਅ ਕਰੇਗੀ।PunjabKesari

ਇੰਜਣ ਦੀ ਗੱਲ ਕਰੀਏ ਤਾਂ ਨਵੀਂ ਜੈਜ਼ 'ਚ 1.2 ਲਿਟਰ i-VTEC ਪੈਟਰੋਲ ਅਤੇ 1.5 ਲਿਟਰ i-DTEC ਡੀਜ਼ਲ ਇੰਜਣ ਮਿਲੇਗਾ ਜੋ 90PS ਦੀ ਪਾਵਰ ਅਤੇ 110 Nm ਦਾ ਟਾਰਕ ਜਨਰੇਟ ਕਰੇਗਾ। ਇਸ ਤੋਂ ਇਲਾਵਾ ਇਹ ਇੰਜਣ 5-ਸਪੀਡ ਮੈਨੂਅਲ ਟਰਾਂਸਮਿਸ਼ਨ ਤੇ 7-ਸਟੈਪ CVT ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਇਸ 'ਚ 1.5 ਲਿਟਰ ਡੀਜ਼ਲ ਇੰਜਣ 100 PS ਦੀ ਪਾਵਰ ਤੇ 200 Nm ਦਾ ਟਾਰਕ ਜਨਰੇਟ ਕਰੇਗਾ, ਜੋ 6-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਭਾਰਤ 'ਚ ਮੌਜੂਦਾ ਜ਼ੈਜ਼ ਦੀ ਕੀਮਤ 5.99 ਲੱਖ ਰੁਪਏ ਤੋਂ ਲੈ ਕੇ 9.32 ਲੱਖ ਰੁਪਏ ਤੱਕ ਜਾਂਦੀ ਹੈ।


Related News