2017 Land Rover Discovery ਦੀ ਕੀਮਤ ਅਤੇ ਲਾਂਚ ਡਿਟੇਲਸ ਹੋਈ ਲੀਕ (ਵੀਡੀਓ)

07/27/2017 6:13:22 PM

ਜਲੰਧਰ- ਬ੍ਰਿਟਿਸ਼ ਆਟੋਮੋਬਾਇਲ ਕੰਪਨੀ ਲੈਂਡ ਰੋਵਰ ਇਸ ਸਾਲ ਦੇ ਅਖਿਰ ਨਵੰਬਰ 'ਚ ਆਪਣੀ ਭਾਰਤੀ ਪੋਰਟਫੋਲੀਓ ਨੂੰ ਵਧਾਉਂਦੇ ਹੋਏ ਨਵੀਂ ਵੇਲਾਰ SUV ਲਾਂਚ ਕਰੇਗੀ। ਇਸ ਕਾਰ ਦੀਆਂ ਕੀਮਤਾਂ ਵੀ ਇੰਟਰਨੈੱਟ 'ਤੇ ਲੀਕ ਹੋ ਗਈਆਂ ਹਨ। ਹੁਣ ਜੋ ਨਵੀਂ 2017 ਲੈਂਡ ਰੋਵਰ ਡਿਸਕਵਰੀ ਲਾਂਚ ਹੋਣ ਵਾਲੀ ਹੈ ਉਹ ਡਿਸਕਵਰੀ ਨਿਰਜਨ ਕੰਸੈਪਟ 'ਤੇ ਆਧਾਰਿਤ ਹੈ ਜਿਸ ਨੂੰ ਕੰਪਨੀ ਨੇ 2017 ਨਿਊਯਾਰਕ ਆਟੋ ਸ਼ੋਅ 'ਚ ਪੇਸ਼ ਕੀਤਾ ਸੀ। 

ਨਿਊ ਜੈਨਰੇਸ਼ਨ 2017 ਲੈਂਡ ਰੋਵਰ ਡਿਸਕਵਰੀ ਕਾਰ ਤਿੰਨ ਵੇਰੀਐਂਟ 'ਚ ਉਪਲੱਬਧ ਹੋਵੇਗੀ– S, S5 ਅਤੇ HSE. 2017  ਡਿਸਕਵਰੀ 3.0L ਪੈਟਰੋਲ ਅਤੇ ਡੀਜਲ ਇੰਜਣ ਦੀ ਆਪਸ਼ਨ ਦੇ ਨਾਲ ਲਾਂਚ ਹੋਵੇਗੀ। ਜਦ ਕਿ ਐਂਟਰੀ ਲੈਵਲ ਪੈਟਰੋਲ ਇੰਜਣ ਵਾਲੀ ਡਿਸਕਵਰੀ ਦੀ ਕੀਮਤ 68 ਲੱਖ, ਹਾਈ ਸਪੇਕ ਪੈਟਰੋਲ ਵਰਜ਼ਨ ਦੀ ਕੀਮਤ 75 ਲੱਖ ਦੇ ਕਰੀਬ ਹੋਵੇਗੀ। ਉਥੇ ਹੀ ਦੂਜੇ ਪਾਸੇ ਡੀਜ਼ਲ ਵੇਰੀਅੰਟ ਦੇ ਮਾਡਲ ਦੀ ਕੀਮਤ 78 ਲੱਖ ਤੋਂ 89 ਲੱਖ ਦੇ 'ਚ ਆਵੇਗੀ। ਭਾਰਤ 'ਚ ਨਵੀਂ ਲੈਂਡ ਰੋਵਰ ਡਿਸਕਵਰੀ 2017 ਦੀ ਟੱਕਰ ਮਰਸਡੀਜ਼ ਬੈਂਜ਼ GLC, ਆਡੀ Q7 ਅਤੇ ਬੀ. ਐੱਮ. ਡਬਲੀਊ ਐਕਸ5 ਨਾਲ ਹੋਵੇਗੀ।

ਨਿਊ ਜੈਨਰੇਸ਼ਨ ਡਿਸਕਵਰੀ ਜੋ 3.0-ਲਿਟਰ TD6 ਡੀਜ਼ਲ ਇੰਜਣ ਦੇ ਨਾਲ ਹੋਵੇਗੀ ਉਹ ਮੈਕਸੀਮਮ 254 ਬੀ. ਐੱਚ. ਪੀ ਦੀ ਪਾਵਰ ਜੈਨਰੇਸ਼ਨ ਕਰੇਗੀ ਜਦੋਂ ਕਿ 3.0-ਲਿਟਰ Si6 ਪੈਟਰੋਲ ਇੰਜਣ ਤੋਂ ਮੈਕਸੀਮਮ 335 ਬੀ, ਐੱਚ. ਪੀ ਦੀ ਪਾਵਰ ਜੈਨਰੇਟ ਹੋਵੇਗੀ। ਸਾਰੇ ਇੰਜਣ 8 ਸਪੀਡ ਆਟੋਮੈਟਿਕ ਗੇਅਰ ਬਾਕਸ ਨਾਲ ਅਟੈਚ ਹੋਣਗੇ।

2017 ਲੈਂਡ ਰੋਵਰ ਡਿਸਕਵਰੀ ਫ਼ੀਚਰਸ 
ਹੋਰ ਫੀਚਰ ਦੀ ਗੱਲ ਕਰੀਏ ਤਾਂ ਅਡੈਪਟਿੱਵ ਐੱਲ. ਈ. ਡੀ ਹੈੱਡਲਾਈਟਸ, ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ, ਐੱਲ. ਈ. ਡੀ ਟੇਲ ਲਾਈਟਸ, 22 ਇੰਚ ਵ੍ਹੀਲ, ਫੁੱਲ ਗਲਾਸ ਫਿਕਸਡ ਜਾਂ ਓਪਨ ਰੂਫ , ਹੈੱਡ-ਅਪ ਡਿਸਪਲੇ, 5 ਇੰਚ ਡਰਾਇਵਰ ਇੰਫਾਰਮੇਸ਼ਨ ਡਿਸਪਲੇ, ਆਟੋਮੈਟਿਕ ਕਲਾਇਮੇਟ ਕੰਟਰੋਲ ਸਿਸਟਮ, ਡਰਾਇਵਰ ਅਤੇ ਫਰੰਟ ਪੈਸੇਂਜਰ ਲਈ ਮਸਾਜ ਫੰਕਸ਼ਨ, 10 ਇੰਚ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਅਤੇ 17 ਸਪੀਕਰ ਆਡੀਓ ਸਿਸਟਮ ਨੂੰ 2017 ਲੈਂਡ ਰੋਵਰ ਡਿਸਕਵਰੀ 'ਚ ਦਿੱਤਾ ਗਿਆ ਹੈ।