ਪਰਥ ਦੇ ਲੋਕ ਘਰ ''ਚ ਥਾਂ ਨਾ ਹੋਣ ਕਾਰਨ ਰੱਖ ਦਿੰਦੇ ਹਨ ਇਹ ਮਹਿੰਗਾ ਸਮਾਨ ਬਾਹਰ, ਦੇਖੋ ਤਸਵੀਰਾਂ

02/23/2017 11:44:54 PM

ਪਰਥ (ਅਸ਼ਵਨੀ ਮਲਹੋਤਰਾ)— ਪਰਥ ''ਚ ਲੋਕਾਂ ਵੱਲੋਂ ਘਰਾਂ ਦੇ ਬਾਹਰ ਰੱਖਿਆ ਗਿਆ ਉਹ ਸਮਾਨ ਜਿਹੜਾ ਠੀਕ ਤਾਂ ਹੈ ਪਰ ਉਨ੍ਹਾਂ ਦੇ ਇਸਤੇਮਾਲ ''ਚ ਨਹੀਂ ਆ ਰਿਹਾ ਜਾਂ ਤਾਂ ਉਨ੍ਹਾਂ ਨੇ ਉਹ ਸਮਾਨ ਨਵਾਂ ਖਰੀਦ ਲਿਆ ਹੈ ਜਾਂ ਫਿਰ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਹਨ।

ਨਗਰ ਕਾਊਂਸਿਲ ਵੱਲੋਂ ਇਥੇ ਸਾਲ ''ਚ ਇਕ ਵਾਰ ਹਰ ਖੇਤਰ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਸਮਾਨ ਜਿਹੜਾ ਉਨ੍ਹਾਂ ਦੇ ਲਈ ਇਸਤੇਮਾਲ ਯੋਗ ਨਾ ਰਿਹਾ ਹੋਵੇ ਉਹ ਆਪਣੇ-ਆਪਣੇ ਘਰਾਂ ਦੇ ਬਾਹਰ ਰੱਖਣ। ਭਾਵੇਂ ਉਹ ਕਿੰਨਾ ਕੁ ਮਹਿੰਗਾ ਕਿਉਂ ਨਾ ਹੋਵੇ। ਲੋਕ ਆਪਣੇ ਘਰਾਂ ਦੇ ਬਾਹਰ ਐੱਲ. ਸੀ. ਡੀ., ਏ. ਸੀ., ਅਤੇ ਹੋਰਨਾਂ ਮਹਿੰਗਾ ਸਮਾਨ ਵੀ ਬਾਹਰ ਰੱਖ ਦਿੰਦੇ ਹਨ। ਕਿਉਂਕਿ ਉਨ੍ਹਾਂ ਨੂੰ ਕਈ ਵਾਰ ਇਨ੍ਹਾਂ ਦੀ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਕਈ ਵਾਰ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਨਿਰਧਾਰਤ ਦਿਨ ''ਤੇ ਕਾਊਂਸਿਲ ਦੀ ਗੱਡੀ ਸਮਾਨ ਚੁੱਕ ਕੇ ਲੈ ਜਾਂਦੀ ਹੈ। 

ਪਰ ਬਿਨ੍ਹਾ ਨਿਰਧਾਰਤ ਸਮੇਂ ਦੇ ਕੋਈ ਵੀ ਵਿਅਕਤੀ ਥੋੜ੍ਹਾ ਜਿਹਾ ਸਮਾਨ ਵੀ ਆਪਣੇ ਘਰਾਂ ਦੇ ਬਾਹਰ ਨਹੀਂ ਰੱਖ ਸਕਦਾ। ਉਂਝ ਜੇਕਰ ਕਿਸੇ ਨੂੰ ਉਸ ਸਮਾਨ ''ਚੋਂ ਕੋਈ ਵੀ ਚੀਜ਼ ਪਸੰਦ ਆਵੇ ਤਾਂ ਉਹ ਉਸ ਨੂੰ ਬੇਝਿੱਜਕ ਚੁੱਕ ਸਕਦਾ ਹੈ ਅਤੇ ਆਪਣੇ ਘਰ ਵੀ ਲਿਜਾ ਸਕਦਾ ਹੈ। ਇਥੇ ਕਈ ਲੋਕ ਅਜਿਹਾ ਵੀ ਕਰਦੇ ਹਨ।