ਨਿਊ ਸਾਊਥ ਵੇਲਜ਼ ਦੀ ਨਦੀ ''ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ

01/21/2017 3:44:31 PM

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ''ਚ 5 ਵਿਅਕਤੀ ਮੱਛੀਆਂ ਫੜਨ ਲਈ ਗਏ ਸਨ ਕਿ ਉਨ੍ਹਾਂ ਨਾਲ ਇਕ ਹਾਦਸਾ ਵਾਪਰ ਗਿਆ। ਉਹ ਥਾਥਰਾ ਹੈੱਡਲੈਂਡ ਨੇੜੇ ਗਏੇ ਸਨ। ਉਹ ਸਾਰੇ ਪੱਥਰਾਂ ''ਤੇ ਬੈਠੇ ਸਨ ਕਿ ਅਚਾਨਕ ਪਾਣੀ ਦਾ ਤੇਜ਼ ਵਹਾਅ ਇਨ੍ਹਾਂ ਨੂੰ ਖਿੱਚ ਕੇ ਲੈ ਗਿਆ। ਇਨ੍ਹਾਂ ''ਚੋਂ ਦੋ ਵਿਅਕਤੀ ਤਾਂ ਉਸੇ ਸਮੇਂ ਪਾਣੀ ''ਚੋਂ ਬਾਹਰ ਆ ਗਏ ਪਰ ਬਾਕੀ 3 ਨਦੀ ''ਚ ਡੁੱਬ ਗਏ। 
ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਅਤੇ 2 ਮਛੇਰਿਆਂ ਨੂੰ ਬਚਾ ਲਿਆ ਗਿਆ ਪਰ ਇਕ 50 ਸਾਲਾ ਵਿਅਕਤੀ ਇਸ ''ਚ ਡੁੱਬ ਕੇ ਮਰ ਗਿਆ। ਬਾਕੀ ਦੋ ਵਿਅਕਤੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਵਿਅਕਤੀ ਨੇ ਲਾਈਫ ਜੈਕਟ ਨਹੀਂ ਪਾਈ ਸੀ। ਜੇਕਰ ਉਸ ਨੇ ਇਹ ਜੈਕਟ ਪਾਈ ਹੁੰਦੀ ਤਾਂ ਉਸ ਨੇ ਬਚ ਜਾਣਾ ਸੀ।