ਜ਼ਹੀਰ ਇਕਬਾਲ ਫਿਲਮ ''ਨੋਟਬੁੱਕ'' ਨਾਲ ਬਾਲੀਵੁੱਡ ''ਚ ਡੈਬਿਊ ਕਰਨ ਲਈ ਤਿਆਰ

ਜ਼ਹੀਰ ਇਕਬਾਲ ਫਿਲਮ ''''ਨੋਟਬੁੱਕ'''' ਨਾਲ ਬਾਲੀਵੁੱਡ ''''ਚ ਆਪਣਾ ਡੈਬਿਊ ਕਰਨ...

ਮੁੰਬਈ(ਬਿਊਰੋ)—ਜ਼ਹੀਰ ਇਕਬਾਲ ਫਿਲਮ 'ਨੋਟਬੁੱਕ' ਨਾਲ ਬਾਲੀਵੁੱਡ 'ਚ ਆਪਣਾ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਨਿਤਿਨ ਕੱਕੜ ਆਪਣੀ ਅਗਲੀ ਫਿਲਮ 'ਨੋਟਬੁੱਕ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਐਕਟਰ ਜ਼ਹੀਰ ਇਕਬਾਲ ਆਪਣੇ ਪਰਿਵਾਰ 'ਚੋਂ ਇਕੱਲੇ ਅਜਿਹੇ ਸ਼ਖਸ ਹਨ, ਜੋ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਜ਼ਹੀਰ ਫਿਲਮ 'ਨੋਟਬੁੱਕ' ਨਾਲ ਬੀ-ਟਾਊਨ 'ਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹਨ। 'ਨੋਟਬੁੱਕ' 2019 'ਚ ਰਿਲੀਜ਼ ਹੋਣ ਵਾਲੀ ਬਾਲੀਵੁੱਡ ਰੁਮਾਂਸ ਡਰਾਮਾ ਫਿਲਮ ਹੈ, ਜਿਸ 'ਚ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਜ਼ਹੀਰ ਦੇ ਪਿਤਾ ਐਕਟਰ ਸਲਮਾਨ ਖਾਨ ਦੇ ਚੰਗੇ ਦੋਸਤ ਹਨ ਅਤੇ ਇਹੀ ਕਾਰਨ ਹੈ ਕਿ ਜ਼ਹੀਰ ਫਿਲਮੀ ਦੁਨੀਆ ਦੇ ਸੰਪਰਕ 'ਚ ਆਏ ਅਤੇ ਅਭਿਨੈ 'ਚ ਉਨ੍ਹਾਂ ਦੀ ਰੁੱਚੀ ਦਾ ਜਨਮ ਹੋਇਆ। ਜ਼ਹੀਰ ਦੁਆਰਾ ਆਪਣੀ ਭੈਣ ਦੇ ਵਿਆਹ 'ਚ ਕੀਤੀ ਗਈ ਪਰਫਾਰਮੈਂਸ ਨੇ ਸਲਮਾਨ ਖਾਨ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਜਿਨ੍ਹਾਂ ਨੇ ਜ਼ਹੀਰ 'ਤੇ ਵਿਸ਼ਵਾਸ ਦਿਖਾਇਆ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਜ਼ਹੀਰ ਨੇ ਖੁਦ ਨੂੰ ਇਸ ਨਵੀਂ ਦੁਨੀਆ ਲਈ ਤਿਆਰ ਕਰ ਲਿਆ ਹੈ ਅਤੇ ਵਧੀਆ ਲੁੱਕ ਪਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਲਾਂ ਤੋਂ ਵੀ ਲੰਘਣਾ ਪਿਆ ਹੈ। ਸਾਲ 2007 ਤੋਂ 2009 ਦੇ ਵਿਚਕਾਰ ਸਥਾਪਿਤ ਇਸ ਫਿਲਮ ਨਾਲ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਅਭਿਨੈ ਦੀ ਦੁਨੀਆ 'ਚ ਸ਼ੁਰੂਆਤ ਕਰ ਰਹੇ ਹਨ।

  • Zaheer
  • Iqbal
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ