ਗਰਭਨਿਰੋਧਕ ਗੋਲੀਆਂ ਲੈਣ ਵਾਲੀਆਂ ਔਰਤਾਂ ਨੂੰ ਹੋ ਸਕਦੈ ਖਤਰਾ

ਗਰਭਨਿਰੋਧਕ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿਚ ਚਿਹਰੇ ਦੇ ਹਾਵ-ਭਾਵਾਂ ਨੂੰ ਪੜਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦਾ ਹੈ। ਜਿਸ ਨਾਲ ਉਨ੍ਹਾਂ ਦੇ ਅੰਤਰੰਗ ਸਬੰਧ ''''ਤੇ ਵੀ ਅਸਰ ਪੈ ਸਕਦਾ ਹੈ। ਇਕ ਅਧਿਐਨ ਵਿਚ...

ਬਰਲਿਨ (ਭਾਸ਼ਾ)- ਗਰਭਨਿਰੋਧਕ ਗੋਲੀਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿਚ ਚਿਹਰੇ ਦੇ ਹਾਵ-ਭਾਵਾਂ ਨੂੰ ਪੜਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦਾ ਹੈ। ਜਿਸ ਨਾਲ ਉਨ੍ਹਾਂ ਦੇ ਅੰਤਰੰਗ ਸਬੰਧ 'ਤੇ ਵੀ ਅਸਰ ਪੈ ਸਕਦਾ ਹੈ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਜਰਮਨੀ ਵਿਚ ਗ੍ਰੀਫਸਵਾਲਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹੀਆਂ ਔਰਤਾਂ ਨੂੰ ਖੁਸ਼ੀ ਜਾਂ ਡਰ ਵਰਗੇ ਮੂਲ ਹਾਵ-ਭਾਵਾਂ ਦੀ ਬਜਾਏ ਮਾਣ ਜਾਂ ਅਪਮਾਨ ਵਰਗੇ ਮੁਸ਼ਕਲ ਭਾਵਨਾਤਮਕ ਹਾਵ-ਭਾਵਾਂ ਦੀ ਪਛਾਣ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਗਰਭਨਿਰੋਧਕ ਗੋਲੀਆਂ (ਓ.ਸੀ.ਪੀ.) ਲੈਣ ਵਾਲੀਆਂ ਔਰਤਾਂ ਵਿਚ ਭਾਵਨਾਤਮਕ ਪਛਾਣ ਵਿਚ ਸੂਖਮ ਬਦਲਾਅ ਦਾ ਖੁਲਾਸਾ ਕੀਤਾ। ਇਹ ਅਧਿਐਨ ਫਰੰਟੀਅਰਸ ਇਨ ਨਿਊਰੋਸਾਈਂਸ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਪਤਾ ਲੱਗਾ ਕਿ ਗੋਲੀਆਂ ਦੀ ਵਰਤੋਂ ਨਹੀਂ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਵਿਚ ਓ.ਸੀ.ਪੀ. ਵਰਤਣ ਵਾਲੀਆਂ ਔਰਤਾਂ ਵਿਚ ਤਕਰੀਬਨ 10 ਫਈਸਦੀ ਬੁਰਾ ਅਸਰ ਨਜ਼ਰ ਆਇਆ। ਖੋਜਕਰਤਾਵਾਂ ਨੇ ਦੱਸਿਆ ਕਿ ਇਸ ਅਧਿਐਨ ਨੇ ਓ.ਸੀ.ਪੀ. ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਕਿ ਇਸ ਦਾ ਅਸਰ ਸਮਾਜਿਕਤਾ ਅਤੇ ਅੰਤਰੰਗ ਸਬੰਧਾਂ 'ਤੇ ਪੈ ਸਕਦਾ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਜਨਮ ਕੰਟਰੋਲ ਤੋਂ ਇਲਾਵਾ ਹਾਰਮੋਨ ਨਾਲ ਸਬੰਧੀ ਗਰਭਨਿਰੋਧਕ ਗੋਲੀਆਂ ਮੁਹਾਸੇ, ਭਾਰੀ ਮਹਾਵਾਰੀ ਅਤੇ ਐਂਡੋਮੇਟ੍ਰੀਓਸਿਸ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੋ ਸਕਦੀ ਹੈ। ਨਾਲ ਹੀ ਇਨ੍ਹਾਂ ਤੋਂ ਗਰਭਧਾਰਨ ਅਤੇ ਪਾਚਨ ਤੰਤਰ ਦੇ ਹੇਠਲੇ ਹਿੱਸੇ 'ਤੇ ਸਥਿਤ ਕੋਲਨ ਦੇ ਕੈਂਸਰ ਦਾ ਖਤਰਾ ਘੱਟ ਹੋ ਸਕਦਾ ਹੈ। ਐਂਡੋਮੇਟ੍ਰਿਓਸਿਸ, ਔਰਤਾਂ ਵਿਚ ਹਾਰਮੋਨਲ ਅਸੰਤੁਲਨ ਕਾਰਨ ਹੋਣ ਵਾਲੀ ਅਜਿਹੀ ਬੀਮਾਰੀ ਹੈ, ਜੋ ਦਰਦ, ਅਨਿਯਮਿਤ ਮਾਹਵਾਰੀ ਚੱਕਰ ਦੇ ਨਾਲ ਬਾਂਝਪਨ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਆਉਂਦੀ ਹੈ। ਇਸ ਦਾ ਨਾਂ-ਪੱਖੀ ਪ੍ਰਭਾਵ ਇਹ ਹੈ ਇਨ੍ਹਾਂ ਦਵਾਈਆਂ ਨਾਲ ਛਾਤੀਆਂ ਅਤੇ ਸਰਵਾਈਕਲ ਕੈਂਸਰ, ਖੂਨ ਦੇ ਥੱਕੇ ਬਣਨਾ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਮਾਮੂਲੀ ਰੂਪ ਨਾਲ ਵਧ ਸਕਦਾ ਹੈ। ਹਾਲਾਂਕੀ ਓ.ਸੀ.ਪੀ. ਦੇ ਮਨੋਵਿਗਿਆਨਕ ਪ੍ਰਭਾਵਾਂ ਨੂੰ ਬਹੁਤ ਘੱਟ ਹੀ ਦਰਸ਼ਾਇਆ ਗਿਆ ਹੈ। ਗ੍ਰੀਫਸਵਾਲਡ ਯੂਨੀਵਰਸਿਟੀ ਦੇ ਅਲੈਕਜ਼ੈਂਡਰ ਨੇ ਦੱਸਿਆ ਕਿ ਦੁਨੀਆ ਭਰ ਵਿਚ 10 ਕਰੋੜ ਔਰਤਾਂ ਗਰਭਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨਪਰ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ, ਬੋਧ ਅਤੇ ਵਰਤਾਓ 'ਤੇ ਪੈਣ ਵਾਲੇ ਅਸਰ ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਨਤੀਜਿਆਂ ਵਿਚ ਇਹ ਸੁਝਾਇਆ ਗਿਆ ਹੈ ਕਿ ਗਰਭਨਿਰੋਧਕ ਗੋਲੀਆਂ ਲੈਣ ਵਾਲੀਆਂ ਔਰਤਾਂ ਵਿਚ ਹੋਰਾਂ ਦੇ ਭਾਵਨਾਤਮਕ ਹਾਵ-ਭਾਵਾਂ ਦੀ ਪਛਾਣ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

    ਬਰਲਿਨ,ਗੋਲੀਆਂ,ਜਰਮਨੀ,Berlin,Golies,Germany
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ