ਵੋਡਾਫੋਨ ਨੇ ਪੇਸ਼ ਕੀਤਾ ਨਵਾਂ ਪਲਾਨ, 351 ਰੁਪਏ ''ਚ ਮਿਲਣਗੀਆਂ ਇਹ ਸੁਵਿਧਾਵਾਂ

ਟੈਲੀਕਾਮ ਕੰਪਨੀ ਵੋਡਾਫੋਨ ਨੇ 351 ਰੁਪਏ ਦਾ ਫਸਰਟ ਰਿਚਾਰਜ .

ਗੈਜੇਟ ਡੈਸਕ—ਟੈਲੀਕਾਮ ਕੰਪਨੀ ਵੋਡਾਫੋਨ ਨੇ 351 ਰੁਪਏ ਦਾ ਫਸਰਟ ਰਿਚਾਰਜ (FRC) ਪੈਕ ਲਾਂਚ ਕੀਤਾ ਹੈ। ਇਸ ਪਲਾਨ 'ਚ ਜਿਓ ਦੀ ਤਰ੍ਹਾਂ ਬਿਨਾਂ ਕਿਸੇ FUP  ਦੇ  ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਕਾਲਿੰਗ ਨਾਲ ਐੱਸ.ਐੱਮ.ਐੱਸ. ਦੇ ਫਾਇਦੇ ਦਿੱਤੇ ਜਾਣਗੇ। ਹਾਲਾਂਕਿ ਇਸ ਪੈਕ 'ਚ ਡਾਟਾ ਦੇ ਫਾਇਦੇ ਗਾਹਕਾਂ ਨੂੰ ਨਹੀਂ ਦਿੱਤੇ ਜਾਣਗੇ। ਦੱਸ ਦੇਈਏ ਕਿ ਇਸ ਪੈਕ ਦੀ ਮਿਆਦ 56 ਦਿਨਾਂ ਦੀ ਹੈ। 

PunjabKesari

ਇਸ 'ਚ ਅਨਲਿਮਟਿਡ ਕਾਲਿੰਗ ਨਾਲ 56 ਦਿਨਾਂ ਦੀ ਮਿਆਦ ਨਾਲ ਰੋਜ਼ 100 ਐੱਸ.ਐੱਮ.ਐੱਸ. ਦਿੱਤੇ ਜਾਣਗੇ। ਇਸ ਪੈਕਨ ਦੀ ਡੀਟੇਲ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੀਪੇਡ ਰਿਚਾਰਜ ਦੀ ਕੀਮਤ ਵੱਖ-ਵੱਖ ਸਰਕਲ ਦੇ ਹਿਸਾਬ ਨਾਲ-ਨਾਲ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਨੇ ਨਵੇਂ 351 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਗਾਹਕਾਂ ਨੂੰ ਫ੍ਰੀ ਵੋਡਾਫੋਨ ਪਲੇਅ ਸਬਸਕਰੀਪਸ਼ਨ ਵੀ ਮਿਲੇਗਾ।

PunjabKesari

ਉੱਥੇ ਹਾਲ ਹੀ 'ਚ ਵੋਡਾਫੋਨ ਨੇ ਲੰਬੀ ਮਿਆਦ ਵਾਲਾ 1,999 ਰੁਪਏ ਦਾ ਪ੍ਰੀਪੇਡ ਲਾਂਚ ਕੀਤਾ ਸੀ। ਇਸ ਪੈਕ 'ਚ ਕੰਪਨੀ ਗਾਹਕਾਂ ਨੂੰ ਰੋਜ਼ਾਨਾ 1.5ਜੀ.ਬੀ. 4g/3g ਡਾਟਾ ਦਿੰਦੀ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ 351 ਰੁਪਏ ਦੇ ਫਰਸਟ ਰਿਚਾਰਜ (FRC) ਪੈਕ ਨੂੰ ਯੂਜ਼ਰਸ ਤੋਂ ਕਿਵੇਂ ਦਾ ਰਿਸਪਾਂਸ ਮਿਲਦਾ ਹੈ।

  • Vodafone
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ