ਵੋਡਾਫੋਨ-ਆਈਡੀਆ ਦੀ ਆਪਣੇ ਨੈੱਟਵਰਕ ''ਤੇ 20,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ

ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਵੋਡਾਫੋਨ ਆਈਡੀਆ ਨੇ ਆਪਣੇ ਨੈੱਟਵਰਕ ''''ਤੇ ਅਗਲੇ 15 ਮਹੀਨਿਆਂ ਦੌਰਾਨ 20,.

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਵੋਡਾਫੋਨ ਆਈਡੀਆ ਨੇ ਆਪਣੇ ਨੈੱਟਵਰਕ 'ਤੇ ਅਗਲੇ 15 ਮਹੀਨਿਆਂ ਦੌਰਾਨ 20,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵੋਡਾਫੋਨ ਦੇ ਮੁੱਖ ਵਿੱਤੀ ਅਧਿਕਾਰੀ ਅਕਸ਼ੇ ਮੁੰਦਰਾ ਨੇ ਮਾਹਰਾਂ ਨਾਲ ਟੈਲੀ-ਕਾਨਫਰੰਸ 'ਚ ਕਿਹਾ ਕਿ ਅਸੀਂ ਵਿੱਤੀ ਸਾਲ 2018-19 ਅਤੇ 2019-20 ਲਈ ਪੂੰਜੀਗਤ ਖਰਚ ਦੇ ਰੂਪ 'ਚ ਕੁੱਲ 270 ਅਰਬ ਰੁਪਏ ਦਿੱਤੇ ਹਨ। ਇਸ 'ਚ ਕਰੀਬ 70 ਅਰਬ ਰੁਪਏ ਪਹਿਲੇ 9 ਮਹੀਨਿਆਂ 'ਚ ਖਰਚ ਕੀਤੇ ਗਏ ਹਨ। ਅਗਲੇ 15 ਮਹੀਨਿਆਂ 'ਚ 200 ਅਰਬ ਰੁਪਏ ਦੇ ਨਿਵੇਸ਼ ਦੀ ਯੋਜਨਾ ਹੈ।

ਕੰਪਨੀ ਦੇ ਰਾਈਟ ਈਸ਼ੂ ਰਾਹੀਂ 25,000 ਕਰੋੜ ਰੁਪਏ ਜੁਟਾਉਣ ਦੀ ਵੀ ਯੋਜਨਾ ਹੈ। ਕੰਪਨੀ ਦੇ ਬੁਲਾਰੇ ਸ਼ੇਅਰਧਾਰਕਾਂ ਵੋਡਾਫੋਨ ਸਮੂਹ ਅਤੇ ਆਦਿਤਿਆ ਬਿੜਲਾ ਸਮੂਹ ਨੇ ਨਿਰਦੇਸ਼ਕ ਮੰਡਲ ਦੀ ਬੈਠਕ 'ਚ ਆਪਣੀ ਕਿਹਾ ਕਿ ਪ੍ਰਸਤਾਵਿਤ ਰਾਈਟ ਈਸ਼ੂ 'ਚ ਆਪਣੀ ਹਿੱਸੇਦਾਰੀ ਦੇ ਤੌਰ 'ਤੇ ਸਿਰਫ 11,000 ਕਰੋੜ ਰੁਪਏ ਅਤੇ 7,250 ਕਰੋੜ ਰੁਪਏ ਤੱਕ ਦਾ ਯੋਗਦਾਨ ਕਰਨ ਦੀ ਆਸ ਰੱਖਦੇ ਹਨ।

ਸ਼ੇਅਰਧਾਰਕਾਂ ਨੇ ਇਹ ਵੀ ਕਿਹਾ ਕਿ ਜੇਕਰ ਰਾਈਟ ਈਸ਼ੂ ਦਾ ਕੁਝ ਹਿੱਸਾ ਵਿਕ ਪਾਂਦਾ ਹੈ ਤਾਂ ਉਹ ਬਚੇ ਹੋਏ ਹਿੱਸੇ ਦੇ ਪੂਰੇ ਜਾਂ ਉਸ ਤੋਂ ਕੁਝ ਭਾਗ ਨੂੰ ਖੁਦ ਖਰੀਦਣ ਦਾ ਅਧਿਕਾਰ ਆਪਣੇ ਕੋਲ ਰੱਖ ਰਹੇ ਹਨ। ਮੁੰਦਰਾ ਨੇ ਮਾਹਰਾਂ ਨੂੰ ਕਿਹਾ ਕਿ 27,000 ਕਰੋੜ ਰੁਪਏ ਦੇ ਪੂੰਜੀਗਤ ਖਰਚ 'ਚ ਉਸ ਸਮਰੱਥਾ ਸ਼ਾਮਲ ਨਹੀਂ ਕੀਤਾ ਗਿਆ ਜੋ ਕੀ ਵੋਡਾਫੋਨ ਅਤੇ ਆਈਡੀਆ ਵਿਚਾਲੇ ਆਵਾਜਾਈ ਦੇ ਤਾਲਮੇਲ ਨਾਲ ਉਪਕਰਣਾਂ ਨੂੰ ਫਿਰ ਤੋਂ ਵਰਤੋਂ 'ਚ ਲਿਆਉਣ ਨਾਲ ਬਣੇਗੀ। ਇਸ ਤਰ੍ਹਾਂ ਦੀ ਸਮਰਥਾ ਦਾ ਮੂਲਾਂਕਣ 6,200 ਕਰੋੜ ਰੁਪਏ ਕੀਤਾ ਗਿਆ ਹੈ।

    vodafone, idea,ਵੋਡਾਫੋਨ,ਆਈਡੀਆ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ