ਕੀ ਵਿਰਾਟ ਕੋਹਲੀ ਦੀ ਅਪੀਲ ''ਤੇ ਬਦਲ ਜਾਵੇਗੀ IPL ਦੀ ਤਾਰੀਖ ?

2019 ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਆਈ.ਪੀ.ਐੱਲ. ਤੋਂ ਆਰਾਮ ਦੇਣ ਦੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਅਪੀਲ ਦਾ ਨਤੀਜਾ ਆਈ.ਪੀ.ਐੱਲ

ਨਵੀਂ ਦਿੱਲੀ— 2019 ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ਾਂ ਨੂੰ ਆਈ.ਪੀ.ਐੱਲ. ਤੋਂ ਆਰਾਮ ਦੇਣ ਦੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਅਪੀਲ ਦਾ ਨਤੀਜਾ ਆਈ.ਪੀ.ਐੱਲ. ਦੇ ਅਗਲੇ ਸੀਜ਼ਨ ਦੀਆਂ ਤਾਰੀਖਾਂ 'ਚ ਬਦਲਾਅ ਦੇ ਤੌਰ 'ਤੇ ਸਾਹਮਣੇ ਆ ਸਕਦਾ ਹੈ। ਇਕ ਖਬਰ ਮੁਤਾਬਕ ਹੁਣ ਬੋਰਡ 'ਚ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਅਤੇ ਆਈ.ਪੀ.ਐੱਲ. ਨੂੰ ਉਸਦੇ ਤੈਅ ਸਮੇਂ ਤੋਂ ਦੋ ਹਫਤੇ ਪਹਿਲਾਂ ਸ਼ੁਰੂ ਕੀਤਾ ਜਾ ਸਕਦਾ ਹੈ।

ਦਰਅਸਲ ਕੋਹਲੀ ਨੇ ਪਿਛਲੇ ਦਿਨਾਂ 'ਚ ਬੀ.ਸੀ.ਸੀ.ਆਈ ਨਾਲ ਹੋਈ ਮੀਟਿੰਗ 'ਚ ਕਿਹਾ ਸੀ ਕਿ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਵਰਲਡ ਕੱਪ ਤੱਕ ਤਰੋਤਾਜ਼ਾ ਰੱਖਣ ਲਈ ਆਈ.ਪੀ.ਐੱਲ. ਤੋਂ ਆਰਾਮ ਦਿੱਤਾ ਜਾਣਾ ਚਾਹੀਦਾ ਹੈ। ਕੋਹਲੀ ਦੀ ਇਸ ਅਪੀਲ 'ਤੇ ਈ.ਪੀ.ਐੱਲ. ਦੇ ਸੀ.ਓ.ਓ. ਹੇਮੰਗ ਅਮੀਨ ਨੇ ਸੀ.ਓ.ਏ. ਨੂੰ ਦੱਸਿਆ ਕਿ ਆਈ.ਪੀ.ਐੱਲ. ਨਾਲ ਜੁੜੀ ਫ੍ਰੈਂਚਾਇਜ਼ੀ ਇਸਦੇ ਲਈ ਨਹੀਂ ਮੰਨੇਗੀ। ਹੁਣ ਵਿਚ ਦਾ ਰਾਸਤਾ ਕੱਢਣ ਲਈ ਆਈ.ਪੀ.ਐੱਲ. 2019 ਦੀ ਸ਼ੁਰੂਆਤ ਹੀ ਦੋ ਹਫਤੇ ਪਹਿਲਾਂ ਕੀਤੀ ਜਾ ਸਕਦੀ ਹੈ।

ਪਹਿਲੇ ਆਈ.ਪੀ.ਐੱਲ. ਦੇ ਅਪ੍ਰੈਲ ਦੇ ਪਹਿਲੇ ਹਫਤੇ 'ਚ ਸ਼ੁਰੂ ਹੋਣ ਦੀ ਉਮੀਦ ਸੀ ਪਰ ਹੁਣ ਇਸ ਨੂੰ 23 ਮਾਰਚ ਤੋਂ ਸ਼ੁਰੂ ਕੀਤਾ ਦਾ ਸਕਦਾ ਹੈ। ਦਰਅਸਲ ਆਈ.ਪੀ.ਐੱਲ. ਦੀਆਂ ਤਾਰੀਖਾਂ ਦਾ ਹੁਣ ਐਲਾਨ ਨਾ ਹੋਣ ਦੀ ਵੱਡੀ ਵਜ੍ਹਾ 2019 'ਚ ਹੋਣ ਵਾਲੀਆਂ ਆਮ ਚੋਣਾਂ ਹਨ। ਬੀ.ਸੀ.ਸੀ.ਆਈ. ਨੂੰ ਇਨ੍ਹਾਂ ਚੋਣਾਂ ਦੀ ਤਾਰੀਖ ਦੇ ਐਲਾਨ ਦਾ ਇੰਤਜ਼ਾਰ ਹੈ ਜਿਸ ਦੇ ਹਿਸਾਬ ਨਾਲ ਹੀ ਉਹ ਆਪਣਾ ਪ੍ਰੋਗਰਾਮ ਤੈਅ ਕਰ ਸਕੇਗੀ।

  • Virat Kohli
  • IPL
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ