ਨਾਥਨ ਲਿਓਨ ਅੱਗੇ ਫੇਲ ਹੋ ਜਾਂਦੇ ਹਨ ਕੋਹਲੀ ਸਮੇਤ ਇਹ ਪੰਜ ਬੱਲੇਬਾਜ਼

ਭਾਰਤ ਅਤੇ ਆਸਟਰੇਲੀਆ ਵਿਚਾਲੇ ਚਲ ਰਹੇ ਐਡੀਲੇਡ ਟੈਸਟ ''''ਚ ਭਾਰਤੀ ਟੀਮ ਨੇ ਜਿੱਤ ਦੀ ਉਮੀਦ ਜਗਾਈ ਹੈ। ਪਹਿਲੀ ਪਾਰੀ ''''ਚ...

ਐਡੀਲੇਡ— ਭਾਰਤ ਅਤੇ ਆਸਟਰੇਲੀਆ ਵਿਚਾਲੇ ਚਲ ਰਹੇ ਐਡੀਲੇਡ ਟੈਸਟ 'ਚ ਭਾਰਤੀ ਟੀਮ ਨੇ ਜਿੱਤ ਦੀ ਉਮੀਦ ਜਗਾਈ ਹੈ। ਪਹਿਲੀ ਪਾਰੀ 'ਚ ਭਾਰਤੀ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਦੂਜੀ ਪਾਰੀ 'ਚ ਬੱਲੇਬਾਜ਼ਾਂ ਨੇ ਸੰਭਲਦੇ ਹੋਏ ਬੱਲੇਬਾਜ਼ੀ ਕੀਤੀ ਅਤੇ ਦੂਜੀ ਪਾਰੀ ਨੂੰ 300 ਦੇ ਪਾਰ ਪਹੁੰਚਾਇਆ। ਹਾਲਾਂਕਿ ਮੈਚ 'ਚ ਵਾਪਸੀ ਕਰਵਾਉਣ ਦਾ ਜ਼ਿਆਦਾ ਸਿਹਰਾ ਚੇਤੇਸ਼ਵਰ ਪੁਜਾਰਾ ਦੇ ਇਲਾਵਾ ਭਾਰਤੀ ਗੇਂਦਬਾਜ਼ਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਮੇਜ਼ਬਾਨਾਂ ਨੂੰ ਪਰੇਸ਼ਾਨ ਕਰ ਦਿੱਤਾ।
 

ਪਹਿਲੀ ਪਾਰੀ 'ਚ ਪੁਜਾਰਾ ਨੂੰ ਛੱਡ ਕੇ ਬਾਕੀ ਸਾਰੇ ਤਜਰਬੇਕਾਰ ਬੱਲੇਬਾਜ਼ਾਂ ਨੇ ਕਾਫੀ ਨਿਰਾਸ਼ ਕੀਤਾ। ਜਦਕਿ ਦੂਜੀ ਪਾਰੀ 'ਚ ਸਲਾਮੀ ਬੱਲੇਬਾਜ਼, ਕਪਤਾਨ ਸਮੇਤ ਪੰਜ ਭਾਰਤੀ ਬੱਲੇਬਾਜ਼ ਮੇਜ਼ਬਾਨ ਗੇਂਦਾਬਾਜ਼ਾਂ ਦੇ ਖਿਲਾਫ ਸੰਘਰਸ਼ ਕਰਦੇ ਰਹੇ। ਖ਼ਾਸ ਕਰਕੇ ਨਾਥਨ ਲਿਓਨ ਦੇ ਸਾਹਮਣੇ ਤਾਂ ਭਾਰਤ ਦੇ ਇਨ੍ਹਾਂ ਪੰਜਾਂ ਬੱਲੇਬਾਜ਼ਾਂ ਦਾ ਰਿਕਾਰਡ ਕਾਫੀ ਖਰਾਬ ਹੈ। ਜਦੋਂ ਵੀ ਇਹ ਆਸਟਰੇਲੀਆਈ ਗੇਂਦਬਾਜ਼ ਭਾਰਤੀ ਕਪਤਾਨ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ, ਪੁਜਾਰਾ, ਅਜਿੰਕਯ ਰਾਹਨੇ ਅਤੇ ਰੋਹਿਤ ਸ਼ਰਮਾ ਦੇ ਸਾਹਮਣੇ ਆਉਂਦਾ ਹੈ, ਉਨ੍ਹਾਂ ਨੂੰ ਵਾਪਸ ਪਵੇਲੀਅਨ ਵੀ ਭੇਜ ਦਿੰਦਾ ਹੈ। ਹਾਲਾਂਕਿ ਇਸ ਮੈਚ 'ਚ ਪੁਜਾਰਾ ਨੇ ਪਹਿਲੀ ਪਾਰੀ 'ਚ 123 ਅਤੇ ਦੂਜੀ ਪਾਰੀ 'ਚ 71 ਦੌੜਾਂ ਬਣਾਈਆਂ। ਪਰ ਇਸ ਗੇਂਦਬਾਜ਼ ਤੋਂ ਬਚ ਨਹੀਂ ਸਕੇ। ਲਾਇਨ ਦੇ ਖਿਲਾਫ ਪੁਜਾਰਾ ਦਾ ਰਿਕਾਰਡ ਬਾਕੀ ਚਾਰਾਂ ਬੱਲੇਬਾਜ਼ਾਂ ਦੇ ਮੁਕਾਬਲੇ 'ਚ ਕਾਫੀ ਜ਼ਿਆਦਾ ਖਰਾਬ ਹੈ।
 

ਇਸ ਗੇਂਦਬਾਜ਼ ਨੇ ਪੁਜਾਰਾ ਨੂੰ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਾਰ 8 ਵਾਰ ਆਊਟ ਕੀਤਾ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਅਤੇ ਰਾਹਨੇ ਨੂੰ 6-6 ਵਾਰ ਆਊਟ ਕੀਤਾ ਹੈ। ਜਦਕਿ ਰਾਹੁਲ ਅਤੇ ਰੋਹਿਤ ਸ਼ਰਮਾ ਨੂੰ ਚਾਰ-ਚਾਰ ਵਾਰ ਆਪਣਾ ਸ਼ਿਕਾਰ ਬਣਾਇਆ ਹੈ। ਦੂਜੀ ਪਾਰੀ 'ਚ ਲਾਇਨ ਨੇ 122 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਜਿਸ 'ਚ ਪੁਜਾਰਾ, ਕੋਹਲੀ, ਰਹਾਨੇ, ਰੋਹਿਤ ਸ਼ਰਮਾ ਤੋਂ ਇਲਾਵਾ ਰਿਸ਼ਭ ਪੰਤ ਅਤੇ ਮੁਹੰਮਦ ਸ਼ਮੀ ਵੀ ਸ਼ਾਮਲ ਹਨ। ਕੋਹਲੀ ਦੂਜੀ ਪਾਰੀ 'ਚ 34 ਅਤੇ ਰੋਹਿਤ 1 ਦੌੜ ਹੀ ਬਣਾ ਸਕੇ।

 

 

  • batsmen
  • Kohli
  • Nathan Lyon
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ