ਲੋਕ ਅਕਾਲੀਆਂ ਨੂੰ ਕਦੇ ਮੁਆਫ ਨਹੀਂ ਕਰਨਗੇ : ਸਿੰਗਲਾ

ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਰਮ ਤੇ ਪੰਥ ਦੇ ਨਾਂ ''''ਤੇ ਤਾਕਤ ਹਾਸਲ....

ਸੰਗਰੂਰ (ਪ੍ਰਿੰਸ)—ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਰਮ ਤੇ ਪੰਥ ਦੇ ਨਾਂ 'ਤੇ ਤਾਕਤ ਹਾਸਲ ਕੀਤੀ ਉਨ੍ਹਾਂ ਨੇ ਹੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਸਿੱਟ ਦੇ ਜੋ ਰਿਪੋਰਟ ਪੇਸ਼ ਕੀਤੀ ਸੀ ਉਸ ਵਿਚ ਵੀ ਬਾਦਲ ਪਰਿਵਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ। ਅੱਜ ਇਹ ਸ੍ਰੀ ਅਕਾਲ ਤਖਤ 'ਤੇ ਜਾ ਕੇ ਮੁਆਫੀ ਮੰਗ ਕੇ ਆਪਣੀਆਂ ਭੁੱਲਾਂ ਬਖ਼ਸ਼ਾ ਰਹੇ ਹਨ। ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਇਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਇਹ ਵੋਟਾਂ ਦੇ ਲਾਲਚ ਦੇ ਲਈ ਕੁੱਝ ਵੀ ਕਰ ਸਕਦੇ ਹਨ।

ਟੋਲ ਪਲਾਜ਼ਾ 'ਤੇ ਲੱਗਣ ਵਾਲੇ ਜਾਮ ਦੇ ਬਾਰੇ ਉਨ੍ਹਾਂ ਕਿਹਾ ਕਿ ਅੱਜ ਹੀ ਉਨ੍ਹਾਂ ਮੀਟਿੰਗ ਕੀਤੀ ਹੈ ਅਤੇ ਜਲਦੀ ਹੀ ਲੋਕਾਂ ਨੂੰ ਟੋਲ 'ਤੇ ਲੱਗਣ ਵਾਲੇ ਵੱਡੇ-ਵੱਡੇ ਜਾਮ ਤੋਂ ਰਾਹਤ ਮਿਲ ਜਾਵੇਗੀ। ਨਵੀਆਂ ਪਾਰਟੀਆਂ ਦੇ ਗਠਨ 'ਤੇ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜਦੋਂ ਕੋਈ ਪਾਰਟੀ ਚੋਣਾਂ ਹਾਰ ਜਾਂਦੀ ਹੈ ਤਾਂ ਕੁਝ ਲੋਕ ਨਵੀਂ ਪਾਰਟੀ ਬਣਾ ਲੈਂਦੇ ਹਨ। ਦੇਸ਼ ਦੇ ਲੋਕਾਂ ਨੇ ਹਮੇਸ਼ਾਂ ਉਸ ਪਾਰਟੀ ਨੂੰ ਵੋਟ ਦਿੱਤੀ, ਜਿਸ ਨੇ ਆਪਣੀ ਸਰਕਾਰ ਬਣਦੇ ਹੀ ਲੋਕਾਂ ਦੇ ਵਾਅਦੇ ਪੂਰੇ ਕੀਤੇ। ਚੋਣ ਮੈਨੀਫੈਸਟੋ'ਚ ਜੋ ਵਾਅਦੇ ਅਸੀਂ ਕੀਤੇ ਸਨ, ਸਰਕਾਰ ਉਸ ਨੂੰ ਪੂਰਾ ਕਰ ਰਹੀ ਹੈ। 

  • Singla
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ