ਟਰੰਪ ਨੇ ਰੂਸੀ ਜਾਂਚ ਦੌਰਾਨ ਵੱਡੇ ਖੁਲਾਸਿਆਂ ਪਿੱਛੋਂ ਗੰਢ-ਤੁੱਪ ਤੋਂ ਕੀਤੀ ਨਾਂਹ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ...

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਆਪਣੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਨਾਂਹ ਕੀਤੀ ਹੈ ਪਰ ਉਨ੍ਹਾਂ ਦਾਅਵਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਉਨ੍ਹਾਂ ਵ੍ਹਾਈਟ ਹਾਊਸ ਦੀ ਆਪਣੀ ਮੁਹਿੰਮ ਦੌਰਾਨ ਸੰਭਾਵਿਤ ਸੈਕਸ ਸਕੈਂਡਲ ਨੂੰ ਦਬਾਉਣ ਲਈ ਸਿੱਧੇ ਤੌਰ 'ਤੇ ਰੁਪਏ ਦਿੱਤੇ ਸਨ।

ਅਮਰੀਕਾ ਵਿਚ 2 ਸਾਲ ਪਹਿਲਾਂ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਰੂਸੀ ਦਖਲ-ਅੰਦਾਜ਼ੀ ਨੂੰ ਲੈ ਕੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਜਾਂਚ ਸਬੰਧੀ ਸ਼ੁੱਕਰਵਾਰ ਅਦਾਲਤ ਵਿਚ ਦਾਇਰ ਕਈ ਦਸਤਾਵੇਜ਼ਾਂ ਨੂੰ ਲੈ ਕੇ ਟਰੰਪ ਨੇ ਇਕ ਵਾਰ ਮੁੜ ਗੱਲਬਾਤ ਦੇ ਆਪਣੀ ਪਸੰਦ ਵਾਲੇ ਤਰੀਕੇ ਨਾਲ ਟਵਿਟਰ ਵੱਲ ਰੁਖ਼ ਕੀਤਾ। ਟਰੰਪ ਨੇ ਕਿਹਾ,''ਦੋ ਸਾਲ ਅਤੇ ਲੱਖਾਂ ਪੰਨਿਆਂ ਦੇ ਦਸਤਾਵੇਜ਼ਾਂ ਤੋਂ ਬਾਅਦ ਵੀ ਕੋਈ ਗੰਢ-ਤੁੱਪ ਨਹੀਂ।''

  • Trump
  • disclosures
  • investigations
  • Russian
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ