ਹਫਤੇ ''ਚ 40 ਘੰਟੇ ਤੋਂ ਜ਼ਿਆਦਾ ਕੰਮ ਕਰਨ ਵਾਲਿਆਂ ਨੂੰ ਤਣਾਅ ਦਾ ਖਤਰਾ ਦੁੱਗਣਾ

ਮਨੁੱਖੀ ਸਿਹਤ ਬਾਰੇ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ।......

ਵਾਸ਼ਿੰਗਟਨ (ਏਜੰਸੀ)— ਮਨੁੱਖੀ ਸਿਹਤ ਬਾਰੇ ਹਾਲ ਹੀ ਵਿਚ ਇਕ ਅਧਿਐਨ ਕੀਤਾ ਗਿਆ। ਅਧਿਐਨ ਮੁਤਾਬਕ ਜੇ ਤੁਸੀਂ ਹਫਤੇ ਵਿਚ 40 ਘੰਟੇ ਤੋਂ ਵਧੇਰੇ ਕੰਮ ਕਰ ਰਹੇ ਹੋ ਤਾਂ ਤੁਹਾਡੀ ਤਣਾਅ ਵਿਚ ਆਉਣ ਦੀ ਸੰਭਾਵਨਾ 2 ਗੁਣਾ ਵੱਧ ਜਾਂਦੀ ਹੈ। ਇਹ ਅਜਿਹੀ ਸਮੱਸਿਆ ਹੈ ਜਿਸ ਦਾ ਅਸਰ ਜਵਾਨੀ ਵਿਚ ਤਾਂ ਨਹੀਂ ਦਿੱਸਦਾ ਪਰ ਜਿਵੇਂ-ਜਿਵੇਂ ਇਨਸਾਨ 35-40 ਸਾਲ ਦੀ ਉਮਰ ਪਾਰ ਕਰਦਾ ਹੈ ਤਾਂ ਸਰੀਰ ਅਤੇ ਦਿਮਾਗ 'ਤੇ ਇਸ ਓਵਰਲੋਡ ਦੇ ਭਿਆਨਕ ਅਸਰ ਦਿੱਸਣ ਲੱਗਦੇ ਹਨ। ਇਹ ਨਤੀਜਾ ਅਮਰੀਕਾ ਦੇ ਕਿਰਤ ਵਿਭਾਗ ਦੇ ਇਕ ਹਾਲ ਵਿਚ ਹੀ ਅਧਿਐਨ ਤੋਂ ਨਿਕਲਿਆ ਹੈ। 

ਕਿਰਤ ਵਿਭਾਗ ਦੇ ਅੰਤਰਗਤ ਆਉਣ ਵਾਲੇ ਬਿਊਰੋ ਆਫ ਲੇਬਰ ਸਟੈਟੇਟਿਕਸ ਨੇ ਕਰੀਬ 5 ਹਜ਼ਾਰ ਲੋਕਾਂ 'ਤੇ ਇਹ ਅਧਿਐਨ ਕੀਤਾ ਸੀ। ਉਸ ਦੇ ਆਧਾਰ 'ਤੇ ਹੀ ਇਹ ਨਤੀਜੇ ਕੱਢੇ ਗਏ। ਅਧਿਐਨ ਲਈ ਸਾਰੇ ਲੋਕਾਂ ਨੂੰ ਦੋ ਤਰ੍ਹਾਂ ਦੇ ਗਰੁੱਪਾਂ ਵਿਚ ਵੰਡਿਆ ਗਿਆ। ਪਹਿਲੇ ਗਰੁੱਪ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜੋ ਹਫਤੇ ਵਿਚ 40 ਤੋਂ 45 ਘੰਟੇ ਹੀ ਕੰਮ ਕਰ ਰਹੇ ਸਨ। ਦੂਜੇ ਗਰੁੱਪ ਵਿਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜੋ ਹਫਤੇ ਵਿਚ 50 ਘੰਟੇ ਤੋਂ ਜ਼ਿਆਦਾ ਕੰਮ ਕਰ ਰਹੇ ਸਨ। ਦੋਹਾਂ ਗਰੁੱਪਾਂ ਦੇ ਲੋਕਾਂ ਦੀ ਦਿਮਾਗੀ ਸਿਹਤ ਦਾ ਅਧਿਐਨ ਕੀਤਾ ਗਿਆ। ਅਧਿਐਨ ਵਿਚ ਸ਼ਾਮਲ ਰਹੇ ਨਿਊਯਾਰਕ ਯੂਨੀਵਰਸਿਟੀ ਦੇ ਸਹਾਇਕ ਅਫਸਰ ਅਜ਼ੀਜ਼ੀ ਸੀਸੈਕਸ ਦੱਸਦੇ ਹਨ,''ਅਧਿਐਨ ਵਿਚ ਕੁਝ ਲੋਕ ਤਾਂ ਅਜਿਹੇ ਵੀ ਆਏ ਸਨ ਜੋ ਹਫਤੇ ਵਿਚ 60 ਘੰਟੇ ਤੋਂ ਵੀ ਜ਼ਿਆਦਾ ਕੰਮ ਕਰ ਰਹੇ ਸਨ। ਉਨ੍ਹਾਂ ਦੀ ਸਿਹਤ 'ਤੇ ਅਸੀਂ ਇਸ ਕੰਮ ਦਾ ਗੰਭੀਰ ਅਸਰ ਦੇਖਿਆ।'' 

ਜ਼ਿਆਦਾ ਸਮਾਂ ਕੰਮ ਕਰਨ ਦਾ ਮਾਨਸਿਕ ਤੇ ਸਰੀਰਕ ਸਿਹਤ ਦੇ ਇਲਾਵਾ ਰਿਸ਼ਤਿਆਂ 'ਤੇ ਵੀ ਅਸਰ ਦਿੱਸਦਾ ਹੈ। ਅਜਿਹੇ ਲੋਕ ਅਕਸਰ ਰਾਤ ਵਿਚ ਜਦੋਂ ਸੋਣ ਲਈ ਜਾਂਦੇ ਹਨ ਉਦੋਂ ਬਿਸਤਰ 'ਤੇ ਲੰਮੇ ਪਏ ਹੋਏ ਆਪਣੇ ਕੰਮ ਜਾਂ ਸਮੱਸਿਆਵਾਂ ਦੇ ਬਾਰੇ ਹੀ ਸੋਚਦੇ ਰਹਿੰਦੇ ਹਨ। ਇਹ ਸੋਚ ਸਿਹਤ 'ਤੇ ਸਭ ਤੋਂ ਖਰਾਬ ਅਸਰ ਪਾਉਂਦੀ ਹੈ। ਇਸ ਲਈ ਜ਼ਿਆਦਾ ਕੰਮ ਕਰਨ ਵਾਲੇ 50 ਫੀਸਦੀ ਤੋਂ ਜ਼ਿਆਦਾ ਲੋਕ 5 ਘੰਟੇ ਦੀ ਵੀ ਚੰਗੀ ਨੀਂਦ ਨਹੀਂ ਲੈ ਪਾਉਂਦੇ। ਮਾਹਰਾਂ ਮੁਤਾਬਕ ਚੰਗੀ ਸਿਹਤ ਲਈ ਹਫਤੇ ਵਿਚ 5 ਦਿਨ ਅਤੇ ਰੋਜ਼ਾਨਾ 8 ਘੰਟੇ ਕੰਮ ਕਰਨਾ ਸਹੀ ਰਹਿੰਦਾ ਹੈ।

    ਅਮਰੀਕਾ,ਅਧਿਐਨ,ਤਣਾਅ ਦਾ ਖਤਰਾ ਦੁੱਗਣਾ ,US, study, Stress risk double
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ